ਬੇਲਾਰੂਸ 'ਚ ਯੂਕਰੇਨ ਅਤੇ ਰੂਸ ਦੇ ਨੁਮਾਇੰਦਿਆਂ ਵਿਚਕਾਰ ਦੂਜੇ ਦੌਰ ਦੀ ਬੈਠਕ ਜਾਰੀ, ਵਿਚਾਰੇ ਜਾ ਰਹੇ ਨੇ ਅਹਿਮ ਮੁੱਦੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਯੂਕਰੇਨ ਦੇ ਰਾਸ਼ਟਰਪਤੀ ਜ਼ੇਂਲੇਨਸਕੀ ਦੇ ਸਲਾਹਕਾਰ ਨੇ ਦਿਤੀ ਜਾਣਕਾਰੀ 

Second round of meeting between representatives of Ukraine and Russia in Belarus continues

ਬੇਲਾਰੂਸ : ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਜਾਰੀ ਹੈ ਅਤੇ ਇਸ ਦੇ ਚਲਦੇ ਹੀ ਦੋਹਾਂ ਦੇਸ਼ਾਂ ਵਿਚਕਾਰ ਅੱਜ ਅਹਿਮ ਬੈਠਕ ਹੋ ਰਹੀ ਹੈ ਦੱਸ ਦੇਈਏ ਕਿ ਇਹ ਬੈਠਕ ਬੇਲਾਰੂਸ ਵਿਚ ਕੀਤੀ ਜਾ ਰਹੀ ਹੈ ਜਿਸ ਵਿੱਚ ਯੂਕਰੇਨ ਅਤੇ ਰੂਸ ਦੇ ਨੁਮਾਇੰਦੇ ਹਾਜ਼ਰ ਹਨ। ਯੂਕਰੇਨ ਦੇ ਰਾਸ਼ਟਰਪਤੀ ਜ਼ੇਂਲੇਨਸਕੀ ਦੇ ਸਲਾਹਕਾਰ ਨੇ ਟਵਿੱਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਜੰਗਬੰਦੀ ਯੁੱਧ ਨਾਲ ਤਬਾਹ ਹੋਏ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਰਗੇ ਮੁੱਦੇ ਇਸ ਬੈਠਕ ਦਾ ਏਜੰਡਾ ਹਨ।ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਇੱਕ ਹਫ਼ਤੇ ਤੋਂ ਜੰਗ ਜਾਰੀ ਹੈ ਅਤੇ ਇਸ ਦੌਰਾਨ ਲੱਖਾਂ ਨਾਗਰਿਕ ਬੇਘਰ ਹੋਏ ਹਨ।