ਭਾਰਤੀ ਕਾਰੋਬਾਰੀ ਦੀ ਧੀ ਨੂੰ ਦਰੜਨ ਵਾਲੇ ਡਰਾਈਵਰ ਨੂੰ 6 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਦੇ ਇਕ ਕਰੋੜਪਤੀ ਕਾਰੋਬਾਰੀ ਦੀ ਧੀ ਨੂੰ ਅਪਣੀ ਕਾਰ ਰਾਹੀਂ ਦਰੜਨ ਮਾਰਨ ਵਾਲੇ ਰੋਮਾਨੀਆ ਮੂਲ ਦੇ ਡਰਾਈਵਰ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ....

Daughter

 

ਲੰਦਨ, 25 ਜੁਲਾਈ (ਹਰਜੀਤ ਸਿੰਘ ਵਿਰਕ) : ਭਾਰਤ ਦੇ ਇਕ ਕਰੋੜਪਤੀ ਕਾਰੋਬਾਰੀ ਦੀ ਧੀ ਨੂੰ ਅਪਣੀ ਕਾਰ ਰਾਹੀਂ ਦਰੜਨ ਮਾਰਨ ਵਾਲੇ ਰੋਮਾਨੀਆ ਮੂਲ ਦੇ ਡਰਾਈਵਰ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ ਵਿਚ ਮੋਹਿਨੀ ਦੀ ਮੌਤ ਹੋ ਗਈ ਸੀ। ਇੰਗਲੈਂਡ ਦੇ ਕੇਂਟ ਵਿਚ ਹੋਈ ਇਸ ਘਟਨਾ ਦੌਰਾਨ ਇਹ ਨੌਜਵਾਨ ਡਰਾਈਵਰ ਨਸ਼ੇ ਵਿਚ ਸੀ।
ਆਇਨ ਰੁਸੂ (25) ਨੇ ਅਪਣੀ ਗੱਡੀ ਨਾਲ ਮੋਹਿਨੀ ਅਰੋੜਾ ਨੂੰ 13 ਨਵੰਬਰ 2016 ਨੂੰ ਟੱਕਰ ਮਾਰ ਦਿਤੀ ਸੀ। ਰਿਅਲ ਅਸਟੇਟ ਡਿਵੈਲਪਰ ਆਰ.ਕੇ. ਅਰੋੜਾ ਦੀ ਧੀ ਮੀਸਾ ਲੰਦਨ ਵਿਚ ਇਕ ਮਾਰਕੀਟਿੰਗ ਫਰਮ ਵਿਚ ਕੰਮ ਕਰਦੀ ਸੀ ਅਤੇ ਉਸ ਨੇ ਰੀਜੈਂਟ ਯੂਨੀਵਰਸਟੀ ਵਿਚ ਪੜ੍ਹਾਈ ਕੀਤੀ ਸੀ। ਡੇਲੀ ਮੇਲ ਦੀ ਖ਼ਬਰ ਮੁਤਾਬਕ ਰੁਸੂ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ ਸੀ, ਪਰ ਉਸ ਨੂੰ ਬਾਅਦ ਵਿਚ ਪੁਲਿਸ ਨੇ ਫੜ ਲਿਆ। ਘਟਨਾ ਸ਼ੁਕਰਵਾਰ ਸ਼ਾਮ ਹੋਈ ਸੀ ਅਤੇ ਅੱਧੀ ਰਾਤ ਨੂੰ ਉਸ ਨੂੰ ਫੜ ਲਿਆ ਗਿਆ ਜਦ ਉਹ ਅਪਣੇ ਦੋਸਤ ਨੂੰ ਮਿਲਣ ਜਾ ਰਿਹਾ ਸੀ। ਅਧਿਕਾਰੀਆਂ ਨੂੰ ਉਸ ਦੀ ਕਾਰ ਨੁਕਸਾਨੀ ਹਾਲਤ ਵੇਖੀ ਅਤੇ ਇਸ ਤੋਂ ਬਾਅਦ ਮੀਸਾ ਦੀ ਮੌਤ ਦੇ ਸ਼ੱਕ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਾਮਲੇ ਵਿਚ ਕੋਰਟ ਵਿਚ ਸ਼ੁਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਰੁਸੂ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ।