ਅਬਦੇਲ ਫਤਿਹ ਅਲ-ਸੀਸੀ ਦੂਜੀ ਵਾਰ ਬਣੇ ਮਿਸ਼ਰ ਦੇ ਰਾਸ਼ਟਰਪਤੀ
ਬੀਤੇ ਦਿਨ 97.08 ਫ਼ੀ ਸਦੀ ਵੋਟਾਂ ਲੈ ਕੇ ਅਬਦੇਲ ਫਤਿਹ ਅਲ-ਸੀਸੀ ਮਿਸ਼ਰ ਦੇ ਰਾਸ਼ਟਰਪਤੀ ਬਣ ਗਏ ਹਨ। ਅਬਦੇਲ ਫਤਿਹ ਅਲ-ਸੀਸੀ ਨੇ ਮਿਸਰ ਦੇ ਰਾਸਟਰਪਤੀ...
ਕਾਹਿਰਾ : ਬੀਤੇ ਦਿਨ 97.08 ਫ਼ੀ ਸਦੀ ਵੋਟਾਂ ਲੈ ਕੇ ਅਬਦੇਲ ਫਤਿਹ ਅਲ-ਸੀਸੀ ਮਿਸ਼ਰ ਦੇ ਰਾਸ਼ਟਰਪਤੀ ਬਣ ਗਏ ਹਨ। ਅਬਦੇਲ ਫਤਿਹ ਅਲ-ਸੀਸੀ ਨੇ ਮਿਸਰ ਦੇ ਰਾਸਟਰਪਤੀ ਵਜੋਂ ਦੂਜੀ ਵਾਰ ਕਾਰਜਕਾਲ ਸੰਭਾਲਿਆ। ਨੈਸ਼ਨਲ ਇਲੈਕਟੋਰਲ ਅਥਾਰਟੀ (ਐੱਨ. ਈ. ਏ.) ਨੇ ਸੋਮਵਾਰ ਨੂੰ ਅਲ-ਸੀਸੀ ਦੇ ਮੁੜ ਰਾਸ਼ਟਰਪਤੀ ਚੁਣੇ ਜਾਣ ਦਾ ਐਲਾਨ ਕੀਤਾ। ਹਾਲਾਂਕਿ ਅਲ-ਸੀਸੀ ਦੀ ਜਿੱਤ ਲਗਭਗ ਤੈਅ ਮੰਨੀ ਜਾ ਰਹੀ ਸੀ, ਕਿਉਂਕਿ ਉਨ੍ਹਾਂ ਦੇ ਵਿਰੋਧੀ ਮੂਸਾ ਮੁਸਤਫਾ ਨੇ ਪਹਿਲਾਂ ਹੀ ਉਨ੍ਹਾਂ ਨੂੰ ਅਪਣਾ ਸਮਰਥਨ ਦੇ ਦਿਤਾ ਸੀ। ਇਸ ਨਾਲ ਦੇਸ਼ 'ਚ ਜਦੋਂ ਕੋਈ ਵਿਰੋਧੀ ਨਹੀਂ ਰਹਿ ਗਿਆ ਹੈ।
ਮੂਸਾ ਨੇ ਚੋਣਾਂ ਦੇ ਦੌਰਾਨ ਅਪਣੇ ਲਈ ਕਾਫ਼ੀ ਘੱਟ ਪ੍ਰਚਾਰ ਕੀਤਾ ਸੀ। ਐਨ.ਈ.ਏ. ਦੇ ਮੁਖੀ ਲਾਸ਼ਿਨ ਇਬਰਾਹਿਮ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਿਸ਼ਰ ਲਗਭਗ 6 ਕਰੋੜ ਵੋਟਰਾਂ (ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰ ਰਹਿਣ ਵਾਲੇ) 'ਚੋਂ ਸਿਰਫ 41.05 ਫ਼ੀ ਸਦੀ ਨੇ ਹੀ ਵੋਟਿੰਗ 'ਚ ਹਿੱਸਾ ਲਿਆ, ਜਦਕਿ 2014 ਦੀਆਂ ਚੋਣਾਂ 'ਚ 47.45 ਫ਼ੀ ਸਦੀ ਵੋਟਰਾਂ ਨੇ ਵੋਟਿੰਗ ਕੀਤੀ ਸੀ।
ਅਲ-ਸੀਸੀ ਨੂੰ 21,835,387 ਵੋਟਾਂ ਮਿਲੀਆਂ, ਜਦਕਿ ਮੂਸਾ ਨੂੰ 656,534 ਵੋਟਾਂ ਹਾਸਲ ਹੋਈਆਂ। ਸਖਤ ਸੁਰੱਖਿਆ ਵਿਚਾਲੇ ਵੋਟਿੰਗ 26 ਮਾਰਚ ਤੋਂ 28 ਮਾਰਚ ਤਕ ਚੱਲੀ ਸੀ, ਜਿਸ ਦੇ ਲਈ 13,700 ਬੂਥ ਕੇਂਦਰ ਬਣਾਏ ਗਏ ਸਨ। 9 ਅਰਬ ਅਤੇ ਅੰਤਰ-ਰਾਸ਼ਟਰੀ ਸੰਗਠਨ 50 ਸਥਾਨਕ ਨਾਗਰਿਕ ਸੰਗਠਨ ਅਤੇ ਅਰਬ ਲੀਗ ਅਤੇ ਅਫਰੀਕੀ ਸੰਧ ਚੋਣਾਂ ਦੀ ਨਿਗਰਾਨੀ ਕਰ ਰਹੇ ਸਨ। ਐੱਨ. ਈ. ਏ. ਨੇ ਪਹਿਲਾਂ ਤੋਂ ਤੈਅ ਕਰ ਦਿਤਾ ਸੀ ਕਿ ਰਾਸ਼ਟਰਪਤੀ ਚੋਣਾਂ 'ਚ ਵੋਟ ਨਾ ਦੇਣ ਵਾਲੇ ਮਿਸ਼ਰ ਦੇ ਵੋਟਰਾਂ 'ਤੇ 500 ਮਿਸ਼ਰੀ ਪਾਊਂਡ ਦਾ ਜ਼ੁਰਮਾਨਾ ਲਾਇਆ ਜਾਵੇਗਾ।