ਨੈਲਸਨ ਮੰਡੇਲਾ ਦੀ ਪਤਨੀ ਵਿਨੀ ਮੰਡੇਲਾ ਦਾ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨੈਲਸਨ ਮੰਡੇਲਾ ਦੀ ਤਲਾਕਸ਼ੁਦਾ ਪਤਨੀ ਵਿਨੀ ਮੰਡੇਲਾ ਦਾ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੀ ਸੀ। ਵਿਨੀ ਮੰਡੇਲਾ ਨੇ ਦੱਖਣੀ ਅਫ਼ਰੀਕਾ 'ਚ ਰੰਗਭੇਦ ਦਾ ਵਿਰੋਧ

Nelson Mandela Wife Vinnie Mandela Passes away

ਜੋਹਾਨਸਬਰਗ : ਨੈਲਸਨ ਮੰਡੇਲਾ ਦੀ ਤਲਾਕਸ਼ੁਦਾ ਪਤਨੀ ਵਿਨੀ ਮੰਡੇਲਾ ਦਾ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੀ ਸੀ। ਵਿਨੀ ਮੰਡੇਲਾ ਨੇ ਦੱਖਣੀ ਅਫ਼ਰੀਕਾ 'ਚ ਰੰਗਭੇਦ ਦਾ ਵਿਰੋਧ ਕੀਤਾ ਸੀ। ਇਹ ਜਾਣਕਾਰੀ ਉਨ੍ਹਾਂ ਦੇ ਨਿੱਜੀ ਸਹਾਇਕ ਵਲੋਂ ਦਿਤੀ ਗਈ। ਨੈਲਸਨ ਮੰਡੇਲਾ ਦੇ ਨਾਲ ਵਿਨੀ ਦੀ ਉਹ ਤਸਵੀਰ ਕਾਫ਼ੀ ਪ੍ਰਸਿੱਧ ਹੋਈ ਸੀ, ਜਦੋਂ ਉਨ੍ਹਾਂ ਨੇ 27 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਏ ਨੈਲਸਨ ਮੰਡੇਲਾ ਦਾ ਹੱਥ ਫੜਿਆ ਸੀ।

ਇਸ ਤਸਵੀਰ ਨੂੰ ਲਗਭਗ 3 ਦਹਾਕਿਆਂ ਦੇ ਰੰਗਭੇਦੀ ਸੰਘਰਸ਼ ਦੇ ਪ੍ਰਤੀਕ ਦੇ ਰੂਪ 'ਚ ਦੇਖਿਆ ਗਿਆ। ਵਿਨੀ ਮੰਡੇਲਾ ਦਾ ਜਨਮ 1936 'ਚ ਈਸਟਰਨ ਕੇਪ ਵਿਚ ਹੋਇਆ ਸੀ। ਵਿਨੀ ਅਤੇ ਨੈਲਸਨ ਮੰਡੇਲਾ ਨੇ 1958 'ਚ ਵਿਆਹ ਕਰਾਇਆ ਸੀ। ਦੋਹਾਂ ਦੀ ਰਸਮੀ ਵਿਆਹੁਤਾ ਜ਼ਿੰਦਗੀ ਕਾਫ਼ੀ ਛੋਟੀ ਸਾਬਤ ਹੋਈ ਸੀ। ਵਿਆਹ ਤੋਂ ਬਾਅਦ ਮੰਡੇਲਾ ਭੂਮੀਗਤ ਹੋ ਗਏ ਅਤੇ ਫਿਰ ਫੜੇ ਜਾਣ 'ਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਵਿਨੀ ਮੰਡੇਲਾ ਪਹਿਲਾਂ ਨੈਲਸਨ ਮੰਡੇਲਾ ਨਾਲ ਜੁੜੇ ਹੋਣ ਦੇ ਕਾਰਨ ਅਤੇ ਬਾਅਦ 'ਚ ਆਪਣੇ ਦਮ 'ਤੇ ਨਸਲਭੇਦ ਖਿ਼ਲਾਫ਼ ਇਕ ਪ੍ਰਤੀਕ ਬਣ ਗਈ ਸੀ। ਇਸੇ ਮੁਹਿੰਮ ਸਦਕਾ ਉਨ੍ਹਾਂ ਨੂੰ ਰਾਸ਼ਟਰਮਾਤਾ ਵੀ ਕਿਹਾ ਜਾਣ ਲੱਗਾ ਸੀ। ਬਾਅਦ 'ਚ ਉਨ੍ਹਾਂ ਦਾ ਅਕਸ ਰਾਜਨੀਤਕ ਅਤੇ ਕਾਨੂੰਨ ਰੂਪ ਨਾਲ ਦਾਗ਼ਦਾਰ ਹੋ ਗਿਆ ਸੀ। ਵਿਨੀ ਦੇ ਅਧਿਕਾਰਕ ਬੁਲਾਰੇ ਵਿਕਟਰ ਦਾਮਿਨੀ ਨੇ ਇਕ ਬਿਆਨ 'ਚ ਕਿਹਾ ਉਨ੍ਹਾਂ ਦਾ ਦੇਹਾਂਤ ਉਨ੍ਹਾਂ ਦੀ ਲੰਬੀ ਬਿਮਾਰੀ ਕਾਰਨ ਹੋਇਆ।

ਇਸ ਸਾਲ ਦੇ ਸ਼ੁਰੂਆਤ ਤੋਂ ਹੀ ਉਹ ਕਈ ਵਾਰ ਹਸਪਤਾਲ ਵਿਚ ਭਰਤੀ ਰਹੀ। ਸੋਮਵਾਰ ਸਵੇਰੇ ਪਰਿਵਾਰ ਦੇ ਲੋਕਾਂ ਦੀ ਮੌਜੂਦਗੀ 'ਚ ਉਨ੍ਹਾਂ ਨੇ ਆਖ਼ਰੀ ਸਾਹ ਲਏ। ਜਦੋਂ ਨੈਲਸਨ ਮੰਡੇਲਾ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਨੇ ਆਪਣੀ ਪਤਨੀ ਵਿਨੀ ਨੂੰ ਕੈਬਨਿਟ 'ਚ ਥਾਂ ਦਿਤੀ ਸੀ ਪਰ ਜਲਦ ਹੀ ਪਾਰਟੀ ਵੱਲੋਂ ਪੈਸੇ ਦੇ ਇਸਤੇਮਾਲ ਨੂੰ ਲੈ ਕੇ ਵਿਨੀ ਮੰਡੇਲਾ 'ਤੇ ਸਵਾਲ ਚੁੱਕੇ ਜਾਣ ਲੱਗੇ ਅਤੇ ਸਾਲ 1996 'ਚ ਦੋਹਾਂ ਦਾ ਤਲਾਕ ਹੋ ਗਿਆ ਸੀ।