ਅਤਿਵਾਦ ਵਿਰੁਧ ਲੜਨ ਲਈ ਅਜੀਬੋ-ਗ਼ਰੀਬ ਫ਼ੁਰਮਾਨ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਨੇ ਅਪਣੇ ਦੇਸ਼ 'ਚ ਅਤਿਵਾਦ ਵਿਰੁਧ ਲੜਨ ਲਈ ਇਕ ਅਜੀਬੋ-ਗ਼ਰੀਬ ਫ਼ੁਰਮਾਨ ਸੁਣਾਇਆ ਹੈ। ਚੀਨ ਸਰਕਾਰ ਅਪਣੇ ਦੇਸ਼ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੋਬਾਈਲ 'ਚ ਇਕ ਐਪ..

Terrorist

ਬੀਜਿੰਗ, 25 ਜੁਲਾਈ : ਚੀਨ ਨੇ ਅਪਣੇ ਦੇਸ਼ 'ਚ ਅਤਿਵਾਦ ਵਿਰੁਧ ਲੜਨ ਲਈ ਇਕ ਅਜੀਬੋ-ਗ਼ਰੀਬ ਫ਼ੁਰਮਾਨ ਸੁਣਾਇਆ ਹੈ। ਚੀਨ ਸਰਕਾਰ ਅਪਣੇ ਦੇਸ਼ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੋਬਾਈਲ 'ਚ ਇਕ ਐਪ ਡਾਊਨਲੋਡ ਕਰਨ ਲਈ ਕਿਹਾ ਹੈ। ਇਸ ਐਪ ਰਾਹੀਂ ਅਤਿਵਾਦੀ ਗਤੀਵਿਧੀਆਂ ਚਲਾਉਣ ਵਾਲਿਆਂ ਦਾ ਪਤਾ ਲਗਾਇਆ ਜਾਵੇਗਾ।
ਇਸ ਐਪ ਦਾ ਨਾਂ ਅੰਗਰੇਜ਼ੀ 'ਚ 'ਸਪਾਈਵੇਰ' ਅਤੇ ਚੀਨ ਭਾਸ਼ਾ 'ਚ 'ਜਿੰਗਵਿੰਗ' (ਸਿਟੀਜਨ ਸੇਫ਼ਟੀ) ਹੈ। ਇਸ ਐਪ ਦੀ ਮਦਦ ਨਾਲ ਵੀਚੈਟ ਜਾਂ ਵੀਇਬੋ ਚੈਟ 'ਤੇ ਕੋਈ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਚੈਟ/ਡਾਟਾ ਫਾਰਵਰਡ/ਵਾਇਸ ਕਾਲ ਕਰੇਗਾ ਤਾਂ ਉਸ ਦਾ ਸਾਰਾ ਡਾਟਾ ਸਪਾਈਵੇਰ 'ਚ ਕਾਪੀ ਹੋ ਜਾਵੇਗਾ, ਜੋ ਸਿੱਧੇ ਸਰਕਾਰ ਦੇ ਸਰਵਰ ਨਾਲ ਜੁੜਿਆ ਹੈ। ਚੀਨ ਦੇ ਜਿੰਗਜਿਯਾਂਗ ਸੂਬੇ 'ਚ ਪੁਲਿਸ ਮੁਸਲਿਮ ਲੋਕਾਂ ਨੂੰ ਜ਼ਬਰਦਸਤੀ ਇਹ ਐਪ ਇੰਸਟਾਲ ਕਰਨ ਲਈ ਕਹਿ ਰਹੀ ਹੈ।
ਚੀਨ ਦੀ ਪੁਲਿਸ ਸੜਕਾਂ ਅਤੇ ਗਲੀਆਂ 'ਚ ਮੁਸਲਿਮ ਲੋਕਾਂ ਦੇ ਮੋਬਾਈਲਾਂ ਦੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਨੇ ਇਹ ਐਪ ਇੰਸਟਾਲ ਕੀਤਾ ਹੈ ਜਾਂ ਨਹੀਂ। ਜਿਹੜੇ ਵੀ ਮੁਸਲਿਮ ਇਹ ਐਪ ਇੰਸਟਾਲ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ 10 ਦਿਨ ਲਈ ਜੇਲ ਵੀ ਜਾਣਾ ਪੈ ਰਿਹਾ ਹੈ। ਚੀਨ ਅਪਣੇ ਦੇਸ਼ ਦੇ ਮੁਸਲਮਾਨਾਂ 'ਤੇ ਇਹ ਐਪ ਇੰਸਟਾਲ ਕਰਨ ਲਈ ਦਬਾਅ ਪਾ ਰਹੀ ਹੈ ਅਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸ਼ੁਰੂਆਤ 'ਚ ਇਸ ਐਪ ਦਾ ਉਦੇਸ਼ ਮੋਬਾਈਲ ਫ਼ੋਨ 'ਤੇ ਹੋ ਰਹੀ ਗ਼ੈਰ-ਕਾਨੂੰਨੀ ਗਤੀਵਿਧੀਆਂ ਦਾ ਪਤਾ ਲਗਾਉਣਾ ਸੀ, ਪਰ ਬਾਅਦ 'ਚ ਚੀਨੀ ਸਰਕਾਰ ਨੇ ਇਸ ਨੂੰ ਨਿਗਰਾਨੀ ਲਈ ਫਿਰ ਤੋਂ ਲਾਂਚ ਕੀਤਾ। ਇਹ ਐਪ ਅਤਿਵਾਦੀ ਗਤੀਵਿਧੀਆਂ, ਗ਼ਲਤ ਧਾਰਮਕ ਵੀਡੀਉਜ਼, ਤਸਵੀਰਾਂ ਅਤੇ ਇਲੈਕਟ੍ਰੋਨਿਕਸ ਦਸਤਾਵੇਜ਼ਾਂ ਨੂੰ ਡਿਟੈਕਟ ਕਰਦਾ ਹੈ।