ਅਮਰੀਕੀ ਸੰਸਦ ਭਵਨ ਦੇ ਬਾਹਰ ਵਾਪਰੀ ਘਟਨਾ 'ਤੇ ਜੋ ਬਾਇਡਨ ਅਤੇ ਕਮਲਾ ਹੈਰਿਸ ਨੇ ਜ਼ਾਹਰ ਕੀਤਾ ਦੁੱਖ
ਉਸਨੇ ਅਫਸਰ ਵਿਲੀਅਮ ਇਵਾਨਜ਼ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।
ਵਾਸ਼ਿੰਗਟਨ -ਅਮਰੀਕਾ ਦੇ ਕੈਪੀਟਲ ਖੇਤਰ ਵਿਚ ਗੋਲੀਬਾਰੀ ਦੀ ਇਕ ਘਟਨਾ ਸਾਹਮਣੇ ਆਈ ਹੈ। ਅਮਰੀਕੀ ਸੰਸਦ ਭਵਨ ਦੇ ਬਾਹਰ ਲੱਗੇ ਬੈਰੀਕੇਡ 'ਚ ਬੀਤੇ ਦਿਨੀ ਇਕ ਕਾਰ ਦੇ ਟਕਰਾਉਣ ਨਾਲ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ। ਉੱਥੇ ਹੀ ਪੁਲਿਸ ਵੱਲੋਂ ਚਲਾਈ ਗੋਲ਼ੀ ਨਾਲ ਕਾਰ ਚਾਲਕ ਵੀ ਜ਼ਖ਼ਮੀ ਹੋ ਗਿਆ। ਬਾਅਦ 'ਚ ਚਾਕੂ ਨਾਲ ਹਮਲਾ ਕਰਨ ਦੇ ਸ਼ੱਕੀ ਚਾਲਕ ਦੀ ਵੀ ਹਸਪਤਾਲ 'ਚ ਮੌਤ ਹੋ ਗਈ।
ਹਾਲਾਂਕਿ, ਫਾਇਰਿੰਗ ਦੀਆਂ ਖਬਰਾਂ ਤੋਂ ਬਾਅਦ ਪੁਲਿਸ ਨੇ ਖੇਤਰ ਨੂੰ ਸੀਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਹਮਲੇ ਨਾਲ ਸਬੰਧਤ ਹੋਣ ਤੋਂ ਇਨਕਾਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਘਟਨਾ ਤੇ ਛੇ ਜਨਵਰੀ ਨੂੰ ਹੋਏ ਦੰਗਿਆਂ ਦੇ ਵਿਚ ਤਤਕਾਲ ਕਿਸੇ ਵੀ ਸਬੰਧ ਤੋਂ ਇਨਕਾਰ ਕੀਤਾ ਹੈ।
ਉਪ ਰਾਸ਼ਟਰਪਤੀ ਕਮਲਾ ਹੈਰਿਸ
ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੈਪੀਟਲ ਹਿੱਲ ਖੇਤਰ ਵਿਚ ਵਾਪਰੀ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ। ਉਸਨੇ ਅਫਸਰ ਵਿਲੀਅਮ ਇਵਾਨਜ਼ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।
ਰਾਸ਼ਟਰਪਤੀ ਜੋ ਬਾਇਡਨ
ਰਾਸ਼ਟਰਪਤੀ ਜੋ ਬਾਇਡਨ ਨੇ ਘਟਨਾ 'ਚ ਪੁਲਿਸ ਕਰਮੀ ਦੀ ਮੌਤ 'ਤੇ ਦੁੱਖ ਜਤਾਉਂਦਿਆਂ ਕਿਹਾ ਕਿ, 'ਅਸੀਂ ਇਕ ਬਹਾਦਰ ਪੁਲਿਸ ਅਫਸਰ ਗਵਾਇਆ ਹੈ। ਉਨ੍ਹਾਂ ਦੇ ਜਾਣ ਦਾ ਸੋਗ ਮਨਾਉਂਦਿਆਂ ਮੈਂ ਹੁਕਮ ਦਿੰਦਾ ਹਾਂ ਕਿ ਵਾਈਟ ਹਾਊਸ ਦੇ ਧਵੱਜ ਨੂੰ ਅੱਧਾ ਝੁਕਾਇਆ ਜਾਵੇ।'