ਹੈਰਾਨੀਜਨਕ ਰਾਜਨੀਤੀ : ਪਾਕਿਸਤਾਨ 'ਚ ਵਿਰੋਧੀ ਧਿਰ ਨੇ ਸ਼ੁਰੂ ਕੀਤੀ ਕਾਰਵਾਈ, ਇਮਰਾਨ ਸਰਕਾਰ ਨੇ ਕੱਟ ਦਿੱਤੀ ਸੰਸਦ ਦੀ ਲਾਈਟ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੇਭਰੋਸਗੀ ਮਤੇ ਦੇ ਖਾਰਜ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਸਿਆਸੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ।

Lights of National Assembly hall switched off

ਇਸਲਾਮਾਬਾਦ : ਬੇਭਰੋਸਗੀ ਮਤੇ ਦੇ ਖਾਰਜ ਹੋਣ ਤੋਂ ਬਾਅਦ ਪਾਕਿਸਤਾਨ ਵਿੱਚ ਸਿਆਸੀ ਸੰਕਟ ਹੋਰ ਵੀ ਡੂੰਘਾ ਹੋ ਗਿਆ ਹੈ। ਸੰਸਦ 'ਚ ਅਜੀਬ ਗੱਲਾਂ ਹੋਈਆਂ ਹਨ।

ਵਿਰੋਧੀ ਧਿਰ ਨੇ ਨੈਸ਼ਨਲ ਅਸੈਂਬਲੀ 'ਤੇ ਕਬਜ਼ਾ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਰੋਧੀ ਧਿਰ ਨੇ ਸਦਨ ਦੀ ਕਾਰਵਾਈ ਸ਼ੁਰੂ ਕੀਤੀ ਜਿਸ ਲਈ ਅਯਾਜ਼ ਸਾਦਿਕ ਨੂੰ ਸਪੀਕਰ ਬਣਾਇਆ ਗਿਆ ਸੀ।

ਵਿਧਾਨ ਸਭਾ ਦੀ ਕਾਰਵਾਈ ਦੇ ਚਲਦੇ ਹੀ ਵਿਚਾਲੇ ਹੀ ਲਾਈਟ ਕੱਟ ਦਿੱਤੀ ਗਈ ਸੀ। ਇਸ ਦੇ ਨਾਲ ਹੀ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਜੱਜਾਂ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਅੱਜ ਹੋਈ ਸਿਆਸੀ ਉਥਲ-ਪੁਥਲ ਬਾਰੇ ਚਰਚਾ ਕੀਤੀ ਜਾਵੇਗੀ।