ਪਾਕਿਸਤਾਨ ਤੇ ਰੂਸ ’ਚ ਵਧੇ ਕੋਰੋਨਾ ਦੇ ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

 ਕਈ ਦੇਸ਼ਾਂ ਨੇ ਦਿਤੀ ਪਾਬੰਦੀਆਂ ’ਚ ਢਿਲ

File Photo

ਬੀਜਿੰਗ, 2 ਮਈ: ਰੂਸ ਅਤੇ ਪਾਕਿਸਤਾਨ ਵਿਚ ਇਕ ਹੀ ਦਿਨ ਵਿਚ ਸੱਭ ਤੋਂ ਵਧੇਰੇ ਕੋਰੋਨਾ ਵਾਇਰਸ  ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਦੂਜੇ ਪਾਸੇ ਅਮਰੀਕਾ ਦੇ ਕੱੁਝ ਸੂਬਿਆਂ ਤੇ ਹੋਰਾਂ ਦੇਸ਼ਾਂ ਵਿਚ ਮਾਮਲਿਆਂ ਵਿਚ ਸਥਿਰਤਾ ਆਉਣ ਉਤੇ ਪਾਰਕਾਂ ਅਤੇ ਹੋਰ ਜਨਤਕ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕਰ ਦਿਤਾ ਗਿਆ ਹੈ।
ਚੀਨ ਵਿਚ ਸਨਿਚਰਵਾਰ ਨੂੰ ਕੋਰੋਨਾ ਵਾਇਰਸ ਦਾ ਸਿਰਫ਼ ਇਕ ਹੀ ਮਾਮਲਾ ਸਾਹਮਣੇ ਆਇਆ ਜਿਥੋਂ ਦਸੰਬਰ ਵਿਚ ਫੈਲੇ ਵਾਇਰਸ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਦੱਖਣੀ ਕੋਰੀਆ ਵਿਚ ਸਨਿਚਰਵਾਰ ਨੂੰ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ। ਚੀਨ ਅਤੇ ਦਖਣੀ ਕੋਰੀਆ ਦੋਵੇਂ ਹੀ ਦੇਸ਼ ਵਾਇਰਸ ਕੰਟਰੋਲ ਦੇ ਤਹਿਤ ਲਾਗੂ ਪਾਬੰਦੀਆਂ ਵਿਚ ਨਰਮੀ ਵਰਤਦੇ ਹੋਏ ਆਰਥਿਕ ਗਤੀਵਿਧੀਆਂ ਨੂੰ ਦੁਬਾਰਾ ਉਤਸ਼ਾਹਤ ਕਰਨ ਵਿਚ ਲੱਗ ਗਏ ਹਨ।

ਉਥੇ ਹੀ ਰੂਸ ਵਿਚ ਸ਼ੁਕਰਵਾਰ ਨੂੰ 7,933 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਇਨਫ਼ੈਕਟਿਡਾਂ ਦੀ ਕੁੱਲ ਗਿਣਤੀ 1,14,431 ਤਕ ਜਾ ਪਹੁੰਚੀ। ਮੰਨਿਆ ਜਾ ਰਿਹਾ ਹੈ ਕਿ ਅਸਲ ਵਿਚ ਇਹ ਗਿਣਤੀ ਹੋਰ ਵਧੇਰੇ ਹੋ ਸਕਦੀ ਹੈ ਕਿਉਂਕਿ ਅਜੇ ਸਾਰੇ ਲੋਕਾਂ ਦੀ ਜਾਂਚ ਨਹੀਂ ਹੋ ਰਹੀ ਹੈ। ਜਨ-ਸਿਹਤ ਵਿਭਾਗ ਮੁਤਾਬਕ ਰੂਸ ਵਿਚ ਘੱਟ ਤੋਂ ਘੱਟ ਪੰਜ ਸੂਬਿਆਂ ਵਿਚ ਨਿਮੋਨੀਆ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਗਿਆ ਹੈ। ਵਾਇਰਸ ਨਾਲ ਸੱਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਮਾਸਕੋ ਵਿਚ ਸਾਹ ਸਬੰਧੀ ਮਾਮਲਿਆਂ ਦਾ ਕਾਰਣ ਵਾਇਰਸ ਮੰਨਿਆ ਜਾ ਰਿਹਾ ਹੈ।

ਇਸ ਵਿਚਾਲੇ ਪਾਕਿਸਤਾਨ ਨੇ  1297 ਨਵੇਂ ਮਾਮਲੇ ਸਾਹਮਣੇ ਆਉਣ ਦਾ ਐਲਾਨ ਕੀਤਾ ਹੈ। ਹੁਣ ਤਕ ਪਾਕਿਸਤਾਨ ਵਿਚ 18,114 ਲੋਕ ਵਾਇਰਸ ਨਾਲ ਪੀੜਤ ਹਨ। ਸਰਕਾਰ ਨੇ ਕਿਹਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ 9000 ਟੈਸਟ ਕੀਤੇ ਗਏ ਹਨ। ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਟੀਚਾ ਇਸ ਨੂੰ ਰੋਜ਼ਾਨਾ 20 ਹਜ਼ਾਰ ਕਰਨ ਦਾ ਹੈ। ਕੋਰੋਨਾ ਵਾਇਰਸ ਦੇ ਕਾਰਣ ਦੁਨੀਆ ਭਰ ਵਿਚ ਹੁਣ ਤਕ 2,30,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਵਿਚੋਂ 64 ਹਜ਼ਾਰ ਮੌਤਾਂ ਅਮਰੀਕਾ ਵਿਚ ਹੋਈਆਂ ਹਨ ਜਦਕਿ ਇਟਲੀ, ਬ੍ਰਿਟੇਨ, ਫਰਾਂਸ ਤੇ ਸਪੇਨ ਸਾਰਿਆਂ ਵਿਚੋਂ 20 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦੀ ਮੌਤ ਹੋਈ ਹੈ। (ਏਜੰਸੀ