ਕੋਰੋਨਾ ਤੋਂ ਬਚਾਉਣ ਵਾਲੇ ਡਾਕਟਰਾਂ ਦੇ ਨਾਮ 'ਤੇ ਰੱਖਿਆ ਬੋਰਿਸ ਜਾਨਸਨ ਨੇ ਬੇਟੇ ਦਾ ਨਾਮ
ਵਿਲਫ੍ਰੈਡ ਲੌਰੀ ਨਿਕੋਲਸ ਦਾ ਜਨਮ ਬੁੱਧਵਾਰ ਨੂੰ ਲੰਡਨ ਦੇ ਯੂਨੀਵਰਸਿਟੀ ਕਾਲਜ ਹਸਪਤਾਲ ਵਿਚ ਹੋਇਆ ਸੀ।
ਇੰਗਲੈਂਡ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਹਾਲ ਹੀ ਵਿਚ ਪਿਤਾ ਬਣ ਗਏ ਹਨ। ਉਸ ਦੀ ਪ੍ਰੇਮਿਕਾ ਕੈਰੀ ਸਾਇਮੰਡਜ਼ ਨੇ ਲੰਡਨ ਦੇ ਇਕ ਹਸਪਤਾਲ ਵਿਚ ਇਕ ਬੇਟੇ ਨੂੰ ਜਨਮ ਦਿੱਤਾ ਹੈ। ਬੋਰਿਸ ਜਾਨਸਨ, ਜੋ ਕੋਰੋਨਾ ਵਾਇਰਸ ਯੁੱਧ ਜਿੱਤਣ ਤੋਂ ਬਾਅਦ ਵਾਪਸ ਆਏ ਹਨ ਉਹਨਾਂ ਨੇ ਆਪਣੇ ਪੁੱਤਰ ਦਾ ਨਾਮ ਉਸ ਡਾਕਟਰ ਦੇ ਨਾਮ 'ਤੇ ਰੱਖਿਆ ਜਿਸਨੇ ਬੋਰਿਸ ਜਾਨਸਨ ਦਾ ਕੋਰੋਨਾ ਨਾਲ ਲੜਾਈ ਵਿਚ ਇਲਾਜ ਕੀਤਾ ਸੀ।
ਦਰਅਸਲ, ਬੋਰਿਸ ਅਤੇ ਕੈਰੀ ਨੇ ਆਪਣੇ-ਆਪਣੇ ਦਾਦਾ ਅਤੇ ਦੋ ਡਾਕਟਰਾਂ ਦੇ ਨਾਮ ਤੇ ਆਪਣੇ ਨਵੇਂ ਜਨਮੇ ਬੇਟੇ ਦਾ ਨਾਮ ਵਿਲਫ੍ਰੈਡ ਲੌਰੀ ਨਿਕੋਲਜਸ ਰੱਖਿਆ ਹੈ। ਇਹਨਾਂ ਦੋਨਾਂ ਡਾਕਟਰਾਂ ਨੇ ਕੋਵਿਡ 19 ਦੇ ਸੰਕਰਮਿਤ ਦਾ ਇਲਾਜ ਕਰਦੇ ਹੋਏ ਬੋਰਿਸ ਜਾਨਸਨ ਦੀ ਜਾਨ ਬਚਾਈ ਸੀ।
ਸੋਸ਼ਲ ਮੀਡੀਆ 'ਤੇ ਇਸਦਾ ਐਲਾਨ ਕਰਦਿਆਂ, ਬੋਰੀਸ ਦੀ ਪ੍ਰੇਮਿਕਾ ਕੈਰੀ ਸਾਇਮੰਡਜ਼ ਨੇ ਕਿਹਾ ਕਿ ਬੇਟੇ ਦਾ ਨਾਮ ਉਸਦੇ ਦਾਦਾ ਲੌਰੀ, ਜਾਨਸਨ ਦੇ ਦਾਦਾ ਵਿਲਫਰਡ ਅਤੇ ਦੋ ਡਾਕਟਰ ਨਿਕ ਪ੍ਰਾਈਸ ਅਤੇ ਨਿਕ ਹਾਰਟ ਦੇ ਨਾਂ' ਤੇ ਰੱਖਿਆ ਗਿਆ ਹੈ, ਜੋ ਜਾਨਸਨ (ਨਿਕੋਲਸ) ਦਾ ਇਲਾਜ ਕਰ ਰਹੇ ਸਨ। ਵਿਲਫ੍ਰੈਡ ਲੌਰੀ ਨਿਕੋਲਸ ਦਾ ਜਨਮ ਬੁੱਧਵਾਰ ਨੂੰ ਲੰਡਨ ਦੇ ਯੂਨੀਵਰਸਿਟੀ ਕਾਲਜ ਹਸਪਤਾਲ ਵਿਚ ਹੋਇਆ ਸੀ।
ਬੱਚੇ ਦੇ ਨਾਮ ਦੀ ਘੋਸ਼ਣਾ ਕਰਦਿਆਂ ਸਾਈਮੰਡਜ਼ ਨੇ ਹਸਪਤਾਲ ਦੇ ਸਟਾਫ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਨਹੀਂ ਹੋ ਸਕਦੀ। ਬੱਚੇ ਦੇ ਜਨਮ ਤੋਂ ਕੁਝ ਦਿਨ ਪਹਿਲਾਂ, ਬੌਰਿਸ ਜਾਨਸਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ, ਜਿਥੇ ਉਸ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਸੀ। ਇਸ ਤੋਂ ਬਾਅਦ ਉਹ ਆਪਣੇ ਕੰਮ ਤੇ ਪਰਤ ਆਇਆ।
ਬੋਰਿਸ ਜਾਨਸਨ ਨੂੰ 5 ਅਪ੍ਰੈਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਕਰੀਬ ਇਕ ਹਫ਼ਤੇ ਹਸਪਤਾਲ ਵਿਚ ਰਿਹਾ। ਉਹ ਤਿੰਨ ਦਿਨਾਂ ਤੱਕ ਆਈਸੀਯੂ ਵਿੱਚ ਵੀ ਸੀ।
ਪਿਛਲੇ ਸਾਲ ਜੁਲਾਈ ਵਿਚ ਬੋਰਿਸ ਜਾਨਸਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੋੜਾ, ਡਾਉਨਿੰਗ ਸਟ੍ਰੀਟ ਵਿੱਚ ਇਕੱਠੇ ਰਹਿ ਰਹੇ ਸਨ, ਇਸ ਜੋੜੇ ਨੇ ਫਰਵਰੀ ਵਿੱਚ ਐਲਾਨ ਕੀਤਾ ਸੀ ਕਿ ਉਹ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਜਾਨਸਨ ਦਾ ਪਹਿਲਾਂ ਵਿਆਹ ਮਰੀਨਾ ਵ੍ਹੀਲਰ ਨਾਲ ਹੋਇਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਦੇ ਵੀ ਬੱਚੇ ਹਨ।