ਕੋਰੋਨਾ ਕਰਕੇ ਹੁਣ ਹਾਂਗਕਾਂਗ-ਮਲੇਸ਼ੀਆ ਸਣੇ 20 ਮੁਲਕਾਂ ਨੇ ਭਾਰਤੀ ਉਡਾਣਾਂ 'ਤੇ ਲਾਈ ਰੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

1 ਮਈ ਤੋਂ ਭਾਰਤ, ਪਾਕਿਸਤਾਨ, ਫਿਲਪੀਨਜ਼ ਤੇ ਨੇਪਾਲ 'ਤੇ ਪਾਬੰਦੀ ਲਗਾਈ ਸੀ।

banned Indian flights

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਦੇ ਵਧਦੇ ਕੇਸਾਂ ਕਰਕੇ ਭਾਰਤੀ ਉਡਾਣਾਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਚਲਦੇ  ਹੁਣ ਹਾਂਗਕਾਂਗ ਨੇ ਵੀ ਭਰਾਤੀ ਯਾਤਰੀਆਂ ਦੀ ਐਂਟਰੀ ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਵਿੱਚ ਕੋਰੋਨਾਵਾਇਰਸ ਦੇ ਵਧਦੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਂਗਕਾਂਗ ਨੇ ਇਹ ਫੈਸਲਾ ਲਿਆ ਹੈ। ਹਾਂਗਕਾਂਗ ਨੂੰ ਇਹ ਵੀ ਡਰ ਹੈ ਕਿ ਕਿਤੇ ਇਹ ਇਹ ਕੋਰੋਨਾਵਾਇਰਸ ਹਾਂਗਕਾਂਗ ਵਿੱਚ ਨਾ ਫੈਲ ਜਾਵੇ।

ਹਾਂਗਕਾਂਗ ਨੇ ਪਹਿਲਾਂ 20 ਅਪ੍ਰੈਲ ਤੋਂ 14 ਦਿਨਾਂ ਲਈ ਭਾਰਤ ਤੋਂ ਯਾਤਰੀਆਂ ਦੀਆਂ ਉਡਾਣਾਂ 'ਤੇ ਪਾਬੰਦੀ ਲਗਾਈ ਸੀ। ਇਸ ਦੇ ਨਾਲ ਹੀ ਹੁਣ 1 ਮਈ ਤੋਂ ਭਾਰਤ, ਪਾਕਿਸਤਾਨ, ਫਿਲਪੀਨਜ਼ ਤੇ ਨੇਪਾਲ 'ਤੇ ਪਾਬੰਦੀ ਲਗਾਈ ਸੀ। ਦੱਸ ਦੇਈਏ ਕਿ ਬ੍ਰਾਜ਼ੀਲ, ਆਇਰਲੈਂਡ, ਦੱਖਣੀ ਅਫਰੀਕਾ ਤੇ ਯੂਕੇ ਇਸ ਸਮੇਂ ਭਾਰਤ ਤੋਂ ਇਲਾਵਾ ਸਭ ਤੋਂ ਵੱਧ ਕੋਵਿਡ ਨਾਲ ਲੜ ਰਹੇ ਹਨ।

ਗੌਰਤਲਬ ਹੈ ਕਿ ਹੁਣ ਤੱਕ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਕੇ, ਜਰਮਨੀ, ਯੂਏਈ, ਸਿੰਗਾਪੁਰ, ਹਾਂਗਕਾਂਗ ਅਤੇ ਆਸਟਰੇਲੀਆ ਵਰਗੇ 20 ਦੇ ਕਰੀਬ ਦੇਸ਼ਾਂ ਨੇ ਸੁਰੱਖਿਆ ਦੇ ਕਾਰਨ ਪਿਛਲੇ 10 ਦਿਨਾਂ ਵਿੱਚ ਭਾਰਤ ਤੋਂ ਉਡਾਣ ਭਰਨ 'ਤੇ ਪਾਬੰਦੀ ਲਗਾਈ ਹੈ।