Bomb Blast in Balochistan : ਪਾਕਿਸਤਾਨ ਦੇ ਬਲੋਚਿਸਤਾਨ ’ਚ ਧਮਾਕੇ ’ਚ ਪੱਤਰਕਾਰ ਦੀ ਮੌਤ, 7 ਜ਼ਖਮੀ
Bomb Blast in Balochistan : ਪ੍ਰੈੱਸ ਆਜ਼ਾਦੀ ਦਿਵਸ ’ਤੇ ਪਾਕਿਸਤਾਨ ’ਚ 10 ਸਾਲਾਂ ’ਚ 53 ਪੱਤਰਕਾਰਾਂ ਨੇ ਗੁਆਈ ਜਾਨ
Bomb Blast in Balochistan: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕੇ 'ਚ ਇਕ ਸੀਨੀਅਰ ਪੱਤਰਕਾਰ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਮ੍ਰਿਤਕ ਪੱਤਰਕਾਰ ਦੀ ਪਛਾਣ ਖੁਜ਼ਦਾਰ ਪ੍ਰੈੱਸ ਕਲੱਬ ਦੇ ਪ੍ਰਧਾਨ ਮੁਹੰਮਦ ਸਦੀਕ ਮੈਂਗਲ ਵਜੋਂ ਹੋਈ ਹੈ। ਪ੍ਰੈੱਸ ਆਜ਼ਾਦੀ ਦਿਵਸ ’ਤੇ ਵੀ ਪਾਕਿਸਤਾਨ ’ਚ ਸ਼ੁੱਕਰਵਾਰ ਨੂੰ ਪੱਤਰਕਾਰਾਂ ’ਤੇ ਕਹਿਰ ਦਾ ਸਿਲਸਿਲਾ ਜਾਰੀ ਹੈ। ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕੇ ਵਿਚ ਇਕ ਸੀਨੀਅਰ ਪੱਤਰਕਾਰ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਪੱਤਰਕਾਰ ਦੀ ਪਛਾਣ ਖੁਜ਼ਦਾਰ ਪ੍ਰੈੱਸ ਕਲੱਬ ਦੇ ਪ੍ਰਧਾਨ ਮੁਹੰਮਦ ਸਦੀਕ ਮੈਂਗਲ ਵਜੋਂ ਹੋਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹੰਮਦ ਸਦੀਕ ਮੈਂਗਲ ਖੁਜ਼ਦਾਰ ਸ਼ਹਿਰ ਦੇ ਬਾਹਰਵਾਰ ਸੁਲਤਾਨ ਇਬਰਾਹਿਮ ਹਾਈਵੇਅ ਤੋਂ ਲੰਘ ਰਹੇ ਸਨ। ਉਸੇ ਸਮੇਂ ਰਿਮੋਟ ਕੰਟਰੋਲ ਬੰਬ ਨੇ ਉਨ੍ਹਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਉਸ ਦੀ ਮੌਤ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਧਮਾਕੇ ਵਿਚ 7 ਹੋਰ ਲੋਕ ਵੀ ਜ਼ਖ਼ਮੀ ਹੋਏ ਹਨ। ਇੱਕ ਸੁਤੰਤਰ ਰਾਸ਼ਟਰੀ ਮੀਡੀਆ ਨਿਗਰਾਨ, ਫਰੀਡਮ ਨੈਟਵਰਕ ਦੀ ਇੱਕ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ’ਚ ਪਿਛਲੇ 10 ਸਾਲਾਂ ’ਚ 53 ਪੱਤਰਕਾਰਾਂ ਦੀ ਹੱਤਿਆ ਹੋਈ ਹੈ, ਹਾਲਾਂਕਿ ਸਿਰਫ ਦੋ ਮਾਮਲਿਆਂ ’ਚ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ।
ਇਹ ਵੀ ਪੜੋ:Haryana Accident News: ਪਲਵਲ 'ਚ ਲਾੜਾ-ਲਾੜੀ ਦੀ ਕਾਰ ਨਾਲ ਵਾਪਰਿਆ ਹਾਦਸਾ, ਚਾਚੇ ਦੀ ਮੌਤ, 7 ਜ਼ਖਮੀ
ਤੁਹਾਨੂੰ ਦੱਸ ਦੇਈਏ ਕਿ ਬਲੋਚਿਸਤਾਨ ਪਿਛਲੇ ਕਈ ਸਾਲਾਂ ਤੋਂ ਅੱਤਵਾਦੀ ਗਤੀਵਿਧੀਆਂ ਦਾ ਕੇਂਦਰ ਰਿਹਾ ਹੈ ਅਤੇ ਧਮਾਕਿਆਂ ਅਤੇ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹਾਲ ਹੀ ’ਚ ਬਲੋਚਿਸਤਾਨ ਦੇ ਦੁਕੀ ਜ਼ਿਲ੍ਹੇ ’ਚ ਠਾਕੇਦਾਰ ਨਦੀ ਨੇੜੇ ਦੋ ਬਾਰੂਦੀ ਸੁਰੰਗ ਧਮਾਕਿਆਂ ‘ਚ ਘੱਟੋਂ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋ ਗਏ। ਪਹਿਲਾ ਧਮਾਕਾ ਉਸ ਸਮੇਂ ਹੋਇਆ ਜਦੋਂ ਇਕ ਟਰੱਕ ਨੇ ਬਾਰੂਦੀ ਸੁਰੰਗ ਨਾਲ ਟਕਰਾਅ ਦਿੱਤਾ, ਇਸ ਤੋਂ ਬਾਅਦ ਦੂਜਾ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਘਟਨਾ ਸਥਾਨ ‘ਤੇ ਇਕੱਠੇ ਹੋਏ ਸਨ।
ਪਿਛਲੇ ਸ਼ੁੱਕਰਵਾਰ ਨੂੰ ਪਿਸ਼ਿਨ ਜ਼ਿਲ੍ਹੇ ਦੇ ਕਾਲੀ ਤਾਰਤਾ ਇਲਾਕੇ ’ਚ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕਰ ਕੇ ਡੀਐੱਸਪੀ ਅਤੇ ਐੱਸਐੱਚਓ ਸਮੇਤ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕਰ ਦਿੱਤਾ ਸੀ। ਜ਼ਿਲ੍ਹੇ ਦੇ ਤੁੰਪ ਇਲਾਕੇ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਘਟਨਾ ’ਚ ਹਥਿਆਰਬੰਦ ਵਿਅਕਤੀਆਂ ਵੱਲੋਂ ਦੋ ਮਜ਼ਦੂਰਾਂ ਦੀ ਹੱਤਿਆ ਕਰ ਦਿੱਤੀ ਗਈ।
(For more news apart from Journalist killed in blast in Pakistan's Balochistan, 7 injured News in Punjabi, stay tuned to Rozana Spokesman)