Parle-G Prices : Parle-G ਵਿਦੇਸ਼ਾਂ 'ਚ ਵੀ ਮਸ਼ਹੂਰ, ਪਾਕਿਸਤਾਨ 'ਚ ਕੀਮਤ ਜਾਣ ਕੇ ਉਡ ਜਾਣਗੇ ਹੋਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਕਦੋਂ ਹੋਈ ਸੀ ਪਾਰਲੇ-ਜੀ ਦੀ ਸ਼ੁਰੂਆਤ ?

Parle-g Biscuit

Parle-G Prices In Pakistan : ਜੇਕਰ ਅਸੀਂ ਭਾਰਤ ਵਿੱਚ ਸਭ ਤੋਂ ਮਸ਼ਹੂਰ ਬਿਸਕੁਟਾਂ ਦੀ ਗੱਲ ਕਰੀਏ ਤਾਂ ਪਾਰਲੇ-ਜੀ ਦਾ ਨਾਮ ਸਭ ਤੋਂ ਉੱਪਰ ਆਵੇਗਾ। ਦੇਸ਼ ਦਾ ਸ਼ਾਇਦ ਹੀ ਕੋਈ ਘਰ ਹੋਵੇਗਾ ,ਜਿਸ ਵਿੱਚ ਇਹ ਬਿਸਕੁਟ ਨਾ ਪਹੁੰਚਿਆ ਹੋਵੇ। ਅੱਜ ਵੀ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਹਰ ਵਰਗ ਵਿੱਚ ਇਸ ਬਿਸਕੁਟ ਦੀ ਮੰਗ ਇੱਕੋ ਜਿਹੀ ਹੈ। ਅੱਜ ਵੀ ਕਈ ਲੋਕਾਂ ਦੀ ਚਾਹ ਪਾਰਲੇ-ਜੀ ਤੋਂ ਬਿਨਾਂ ਅਧੂਰੀ ਰਹਿੰਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਬਿਸਕੁਟ ਭਾਰਤ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਬਹੁਤ ਮਸ਼ਹੂਰ ਹੈ।

ਕਦੋਂ ਹੋਈ ਸੀ ਪਾਰਲੇ-ਜੀ ਦੀ ਸ਼ੁਰੂਆਤ ?

ਪਾਰਲੇ-ਜੀ ਦੀ ਸ਼ੁਰੂਆਤ ਮੁੰਬਈ ਦੇ ਵਿਲੇ ਪਾਰਲੇ ਵਿੱਚ ਸਥਿਤ ਇੱਕ ਪੁਰਾਣੀ ਫੈਕਟਰੀ ਵਿੱਚ ਹੋਈ ਸੀ। ਸਾਲ 1929 ਵਿੱਚ ਮੋਹਨ ਲਾਲ ਦਿਆਲ ਨਾਮ ਦੇ ਇੱਕ ਵਪਾਰੀ ਨੇ ਇਸ ਫੈਕਟਰੀ ਨੂੰ ਕਨਫੈਕਸ਼ਨਰੀ ਯੂਨਿਟ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਪਾਰਲੇ-ਜੀ ਬਿਸਕੁਟ ਪਹਿਲੀ ਵਾਰ ਸਾਲ 1938 'ਚ ਬਾਜ਼ਾਰ 'ਚ ਆਇਆ ਪਰ ਉਸ ਸਮੇਂ ਇਸ ਦਾ ਨਾਂ ਪਾਰਲੇ-ਗਲੂਕੋ   (Parle-Gluco)  ਸੀ। 1947 ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਿਸਕੁਟ ਦਾ ਉਤਪਾਦਨ ਬੰਦ ਹੋ ਗਿਆ। ਇਸ ਦਾ ਕਾਰਨ ਦੇਸ਼ ਵਿੱਚ ਕਣਕ ਦੀ ਘਾਟ ਸੀ, ਜੋ ਕਿ ਇਸ ਦਾ ਮੁੱਖ ਅੰਸ਼ ਹੈ।

ਅਮਰੀਕਾ-ਪਾਕਿਸਤਾਨ ਵਿੱਚ ਕੀਮਤ?

ਇਸ ਤੋਂ ਬਾਅਦ ਜਦੋਂ ਇਸ ਦਾ ਉਤਪਾਦਨ ਦੁਬਾਰਾ ਸ਼ੁਰੂ ਹੋਇਆ ਤਾਂ ਇਸ ਦਾ ਨਾਂ ਬਦਲ ਕੇ ਪਾਰਲੇ-ਜੀ ਕਰ ਦਿੱਤਾ ਗਿਆ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਅੱਜ ਭਾਰਤ ਵਿੱਚ ਇਸਦੇ 65 ਗ੍ਰਾਮ ਪੈਕੇਟ ਦੀ ਕੀਮਤ 5 ਰੁਪਏ ਹੈ। 

ਇਸ ਦੇ ਨਾਲ ਹੀ ਅਮਰੀਕਾ 'ਚ ਪਾਰਲੇ-ਜੀ ਦੇ 8 ਪੈਕੇਟ (56.5 ਗ੍ਰਾਮ ਪ੍ਰਤੀ ਪੈਕੇਟ) ਦੀ ਕੀਮਤ 1 ਡਾਲਰ (ਕਰੀਬ 83 ਰੁਪਏ) ਹੈ। ਇਸ ਹਿਸਾਬ ਨਾਲ ਇਕ ਪੈਕਟ ਦੀ ਕੀਮਤ ਕਰੀਬ 10 ਰੁਪਏ ਹੋਈ। ਇਸ ਦੇ ਨਾਲ ਹੀ ਜੇਕਰ ਅਸੀਂ ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਪਾਰਲੇ-ਜੀ ਵੀ ਉਪਲਬਧ ਹੈ ਪਰ ਉੱਥੇ ਇੱਕ ਪੈਕੇਟ ਦੀ ਕੀਮਤ 50 ਰੁਪਏ ਦੇ ਕਰੀਬ ਹੈ।