ਪਲਾਸਟਿਕ ਪ੍ਰਦੂਸ਼ਣ ਖ਼ਤਮ ਕਰਨ ਲਈ ਭਾਰਤ ਨੇ ਰੋਕ ਲਗਾਕੇ ਪੇਸ਼ ਕੀਤੀ ਮਿਸਾਲ: ਸੰਯੁਕਤ ਰਾਸ਼ਟਰ
ਇਸ ਵਾਰ ਸੰਸਾਰ ਵਾਤਾਵਰਣ ਦਿਵਸ ਦਾ ਗਲੋਬਲ ਹੋਸਟ ਭਾਰਤ ਹੈ
Plastic
 		 		ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਦੇ ਇਕ ਆਲਾਹ ਅਧਿਕਾਰੀ ਨੇ ਅੱਜ ਕਿਹਾ ਕਿ ਭਾਰਤ ਨੇ ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਜੋ ਵਚਨਬੱਧਤਾ ਵਿਖਾਈ ਹੈ, ਉਹ ਪੂਰੀ ਦੁਨੀਆ ਵਿਚ ਮਿਸਾਲ ਹੈ। ਉਨ੍ਹਾਂ ਨੇ ਭਾਰਤ ਦੁਆਰਾ ਵਾਤਾਵਰਣ ਪ੍ਰਦੂਸ਼ਣ ਲਈ ਚੁਕੇ ਗਏ ਨਵੇਂ ਕਦਮਾਂ ਦੀ ਸ਼ਲਾਘਾ ਕੀਤੀ। ਇਸ ਵਾਰ ਸੰਸਾਰ ਵਾਤਾਵਰਣ ਦਿਵਸ ਦਾ ਗਲੋਬਲ ਹੋਸਟ ਭਾਰਤ ਹੈ। ਸੰਯੁਕਤ ਰਾਸ਼ਟਰ ਦੇ ਵਾਤਾਵਰਨ ਪਰੋਗਰਾਮ ਦੇ ਡਿਵੀਜਨ ਆਫ ਕੰਮਿਉਨਿਕੇਸ਼ੰਸ ਐਂਡ ਪਬਲਿਕ ਇੰਫਾਰਮੇਸ਼ੰਸ ਦੇ ਡਾਇਰੈਕਟਰ ਨਾਇਸਨ ਸਹਬਾ ਨੇ ਕਿਹਾ ਕਿ ਭਾਰਤ ਵਾਤਾਵਰਣ ਪ੍ਰਦੂਸ਼ਣ ਦੇ ਮਸਲਿਆਂ ਨੂੰ ਹੱਲ ਕਰਨ ਦੇ ਮਾਮਲੇ ਵਿਚ ਬੇਹੱਦ ਸਰਗਰਮ ਹੈ। ‘ਪੀ ਟੀ ਆਈ ਭਾਸ਼ਾ’ ਨਾਲ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਨੇ ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਜੋ ਵਚਨਬੱਧਤਾ ਵਿਖਾਈ ਹੈ, ਉਹ ਪੂਰੀ ਦੁਨੀਆ ਵਿਚ ਇਕ ਮਿਸਾਲ ਹੈ। (ਏਜੰਸੀ)