ਦੁਨੀਆਂ ਦਾ ਸੱਭ ਤੋਂ ਸਾਫ਼ ਪਾਣੀ ਦਾ ਮੋਤੀ 3.20 ਲੱਖ ਯੂਰੋ 'ਚ ਨੀਲਾਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਦੁਨੀਆਂ ਦੇ ਸੱਭ ਤੋਂ ਵੱਡੇ ਸਾਫ਼ ਪਾਣੀ ਦੇ ਮੋਤੀ ਦੀ ਨੀਦਰਲੈਂਡ 'ਚ 3,20,000 ਯੂਰੋ (3,74,000 ਡਾਲਰ) 'ਚ ਨੀਲਾਮੀ ਹੋਈ। ਕਦੇ ਇਸ ਮੋਤੀ ਦਾ ਸਬੰਧ 18ਵੀਂ ਸਦੀ ਦੀ ਰੂਸ...

Pearl

ਦੀ ਹੇਗ,ਦੁਨੀਆਂ ਦੇ ਸੱਭ ਤੋਂ ਵੱਡੇ ਸਾਫ਼ ਪਾਣੀ ਦੇ ਮੋਤੀ ਦੀ ਨੀਦਰਲੈਂਡ 'ਚ 3,20,000 ਯੂਰੋ (3,74,000 ਡਾਲਰ) 'ਚ ਨੀਲਾਮੀ ਹੋਈ। ਕਦੇ ਇਸ ਮੋਤੀ ਦਾ ਸਬੰਧ 18ਵੀਂ ਸਦੀ ਦੀ ਰੂਸ ਦੀ ਰਾਣੀ ਕੈਥਰੀਨ ਦੀ ਗ੍ਰੇਟ ਨਾਲ ਸੀ। ਨੀਲਾਮੀ ਘਰ ਵੇਂਦੁਏਹੁਇਸ ਨੇ ਇਹ ਜਾਣਕਾਰੀ ਦਿਤੀ। ਅਪਣੇ ਅਨੌਖੇ ਆਕਾਰ ਕਾਰਨ ਇਹ ਮੋਤੀ 'ਸਲੀਪਿੰਗ ਲਾਇਨ' ਦੇ ਨਾਂ ਨਾਲ ਮਸ਼ਹੂਰ ਹੈ। ਅਜਿਹੀ ਸੰਭਾਵਨਾ ਹੈ ਕਿ 18ਵੀਂ ਸਦੀ ਦੇ ਸ਼ੁਰੂਆਤੀ ਕਾਲ 'ਚ ਸ਼ਾਇਦ ਚੀਨ ਸਾਗਰ ਜਾਂ ਪਰਲ ਨਦੀ ਵਿਚ ਇਹ ਮੂਰਤੀ ਰੂਪ 'ਚ ਮਿਲਿਆ ਸੀ।

ਨੀਲਾਮੀ ਕਰਤਾਵਾਂ ਨੇ ਦਸਿਆ ਕਿ 120 ਗ੍ਰਾਮ ਦਾ ਇਹ ਬੇਸ਼ਕੀਮਤੀ ਮੋਤੀ ਲਗਭਗ 7 ਸੈਂਟੀਮਟਰ ਲੰਮਾ ਹੈ। ਇਸ ਦੀ ਖ਼ਾਸੀਅਤ ਇਸ ਨੂੰ ਦੁਨੀਆਂ ਦੇ ਤਿੰਨ ਸੱਭ ਤੋਂ ਵੱਡੇ ਮੋਤੀਆਂ 'ਚੋਂ ਇਕ ਬਣਾਉਂਦੀ ਹੈ। ਇਸ ਮੋਤੀ ਨੂੰ ਇਕ ਜਾਪਾਨੀ ਕਾਰੋਬਾਰੀ ਨੇ 3,20,000 ਯੂਰੋ 'ਚ ਖ਼ਰੀਦਿਆ। ਸਾਲ 1765 ਦੌਰਾਨ ਯੂਨਾਈਟਿਡ ਈਸਟ ਇੰਡੀਜ਼ ਕੰਪਨੀ ਦਾ ਇਕ ਡੱਚ ਵਪਾਰੀ ਇਸ ਮੋਤੀ ਨੂੰ ਜਹਾਜ਼ ਰਾਹੀਂ ਬਰਤਾਨੀਆ ਤੋਂ ਲਿਆਇਆ ਸੀ

ਅਤੇ ਉਦੋਂ ਤੋਂ ਇਹ ਕੰਪਨੀ ਦੇ ਅਕਾਊਂਟੈਂਟ ਹੈਂਡ੍ਰਿਕ ਕੋਇਨਰਾਡ ਸੈਂਡਰ ਕੋਲ ਸੀ। ਨੀਲਾਮੀ ਘਰ ਨੇ ਦਸਿਆ ਕਿ ਸੈਂਡਰਸ ਦੀ ਮੌਤ ਤੋਂ ਬਾਅਦ ਸਾਲ 1778 'ਚ ਇਸ ਦੀ ਨੀਲਾਮੀ ਐਮਸਟਡਰਮ 'ਚ ਹੋਈ ਅਤੇ ਫਿਰ ਰੂਸ ਦੀ ਰਾਣੀ ਕੈਥਰੀਨ ਦੀ ਗ੍ਰੇਟ ਨੇ ਇਸ ਨੂੰ ਹਾਸਲ ਕਰ ਲਿਆ ਸੀ। (ਪੀਟੀਆਈ)