ਥਾਈਲੈਂਡ ਵਿਚ ਪਲਾਸਟਿਕ ਦੇ 80 ਪੈਕੇਟ ਨਿਗਲ ਜਾਣ ਨਾਲ ਵ੍ਹੇਲ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਥਾਇਲੈਂਡ ਸੰਸਾਰ ਵਿਚ ਪਲਾਸਟਿਕ ਬੈਗ ਦਾ ਸਭ ਤੋਂ ਵੱਡਾ ਖ਼ਪਤਕਾਰ ਹੈ

Dead Whale

ਬੈਂਗਕੋਕ: ਦੱਖਣੀ ਥਾਇਲੈਂਡ ਵਿਚ ਪਲਾਸਟਿਕ ਦੇ 80 ਤੋਂ ਜ਼ਿਆਦਾ ਪੈਕੇਟ ਨਿਗਲ ਜਾਣ ਕਾਰਨ ਇਕ ਵ੍ਹੇਲ ਮੱਛੀ ਦੀ ਮੌਤ ਹੋ ਗਈ। ਥਾਇਲੈਂਡ ਸੰਸਾਰ ਵਿਚ ਪਲਾਸਟਿਕ ਬੈਗ ਦਾ ਸਭ ਤੋਂ ਵੱਡਾ ਖ਼ਪਤਕਾਰ ਹੈ ਅਤੇ ਜਿਸ ਨਾਲ ਹਰ ਸਾਲ ਵੱਡੀ ਗਿਣਤੀ ਵਿਚ ਸਮੁੰਦਰੀ ਜੀਵ ਮਾਰੇ ਜਾਂਦੇ ਹਨ। ਸਮੁੰਦਰੀ ਅਤੇ ਤੱਟਵਰਤੀ ਸਰੋਤ ਵਿਭਾਗ ਨੇ ਅੱਜ ਆਪਣੇ ਫੇਸਬੁਕ ਪੇਜ ਵਿਚ ਕਿਹਾ ਕਿ ਇਕ ਛੋਟਾ ਨਰ ਪਾਇਲਟ ਵ੍ਹੇਲ ਹਾਲ ਵਿਚ ਇਸਦਾ ਸ਼ਿਕਾਰ ਬਣਿਆ। ਉਸ ਨੂੰ ਮਲੇਸ਼ਿਆ ਦੀ ਸੀਮਾ 'ਤੇ ਇਕ ਨਹਿਰ ਦੇ ਕੋਲ ਗੰਭੀਰ ਹਾਲਤ ਵਿਚ ਪਾਇਆ ਗਿਆ।  

ਇਸ ਵਿਚ ਕਿਹਾ ਗਿਆ ਕਿ ਡਾਕਟਰਾਂ ਦੇ ਦਲ ਨੇ ਉਸਦਾ ਇਲਾਜ਼ ਵੀ ਕੀਤਾ ਪਰ ਕੱਲ ਦੁਪਹਿਰ ਉਸਦੀ ਮੌਤ ਹੋ ਗਈ। ਰਿਪੋਰਟ ਵਿਚ ਉਸਦੇ ਢਿੱਡ ਵਿਚ 80 ਪਲਾਸਟਿਕ ਬੈਗ ਹੋਣ ਦਾ ਪਤਾ ਚੱਲਿਆ। ਇਨ੍ਹਾਂ ਦਾ ਕੁਲ ਭਾਰ ਅੱਠ ਕਿੱਲੋਗ੍ਰਾਮ ਸੀ। ਵਿਭਾਗ ਨੇ ਕਿਹਾ ਕਿ ਇਲਾਜ ਦੌਰਾਨ ਵ੍ਹੇਲ ਨੇ ਉਲਟੀ ਕਰਕੇ ਪੰਜ ਬੈਗ ਕੱਢੇ ਸਨ। ਕੈਟੇਸਟਾਰਟ ਯੂਨੀਵਰਸਿਟੀ ਵਿਚ ਲੈਕਚਰਾਰ ਥੋਨ ਨੇ ਦੱਸਿਆ ਕਿ ਬੈਗ ਦੀ ਵਜ੍ਹਾ ਨਾਲ ਵ੍ਹੇਲ ਕੁੱਝ ਖਾ ਨਹੀਂ ਪਾ ਰਹੀ ਹੋਵੇਗੀ। ਉਨ੍ਹਾਂ ਨੇ ਕਿਹਾ, ‘‘ ਜੇਕਰ ਤੁਹਾਡੇ ਢਿੱਡ ਵਿਚ 80 ਪਲਾਸਟਿਕ ਬੈਗ ਹੋਣ ਤਾਂ ਤੁਸੀ ਮਰ ਜਾਓਗੇ।  ’’