ਮਕਬੂਜ਼ਾ ਕਸ਼ਮੀਰ 'ਚ ਬਿਜਲੀ ਪ੍ਰਾਜੈਕਟ ਲਗਾਏਗਾ ਚੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਦੇ ਇਤਰਾਜ਼ ਦੇ ਬਾਵਜੂਦ ਚੀਨ ਅਰਬਾਂ ਡਾਲਰ ਦੀ ਸੀ.ਪੀ.ਈ.ਸੀ (ਚੀਨ-ਪਾਕਿਸਤਾਨ ਆਰਥਕ ਕੋਰੀਡੋਰ) ਪ੍ਰਾਜੈਕਟ ਦੇ ਤਹਿਤ

China

ਇਸਲਾਮਾਬਾਦ, 2 ਜੂਨ: ਭਾਰਤ ਦੇ ਇਤਰਾਜ਼ ਦੇ ਬਾਵਜੂਦ ਚੀਨ ਅਰਬਾਂ ਡਾਲਰ ਦੀ ਸੀ.ਪੀ.ਈ.ਸੀ (ਚੀਨ-ਪਾਕਿਸਤਾਨ ਆਰਥਕ ਕੋਰੀਡੋਰ) ਪ੍ਰਾਜੈਕਟ ਦੇ ਤਹਿਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 1124 ਮੈਗਾਵਾਟ ਸਮਰੱਥਾ ਵਾਲੇ ਬਿਜਲੀ ਪ੍ਰਾਜੈਕਟ ਲਗਾਏਗਾ। ਮੰਗਲਵਾਰ ਨੂੰ ਇਕ ਮੀਡੀਆ ਰੀਪੋਰਟ 'ਚ ਇਹ ਜਾਣਕਾਰੀ ਦਿਤੀ ਗਈ। ਊਰਜਾ ਮੰਤਰੀ ਆਯੂਬ ਦੀ ਅਗੁਆਈ 'ਚ 'ਪ੍ਰਾਈਵੇਟ ਪਾਵਰ ਐਂਡ ਇੰਫ੍ਰਾਸਟ੍ਰਕਚਰ ਬੋਰਡ (ਪੀਪੀਆਈਬੀ) ਦੀ ਸੋਮਵਾਰ ਨੂੰ 127ਵੀਂ ਮੀਟਿੰਗ 'ਚ ਕੋਹਾਲਾ ਪਨਬਿਜਲੀ ਪ੍ਰਾਜੈਕਟ ਦਾ ਵੇਰਵਾ ਪੇਸ਼ ਕੀਤਾ ਗਿਆ।

ਇਕ ਅੰਗਰੇਜ਼ੀ ਅਖ਼ਬਾਰ ਦੀ ਰੀਪੋਰਟ ਮੁਤਾਬਕ ਸੀ.ਪੀ.ਈ.ਸੀ. ਤਹਿਤ 1124 ਮੈਗਾਵਾਟ ਦੀ ਸਮਰੱਥਾ ਦੀ ਕੋਹਾਲਾ ਪੱਨਬਿਜਲੀ ਪ੍ਰਾਜੈਕਟ ਸਥਾਪਤ ਕਰਨ ਲਈ ਚੀਨ ਦੇ ਥ੍ਰੀ ਗੋਰਜ਼ ਕਾਰਪੋਰੇਸ਼ਲ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਪ੍ਰਾਧਿਕਰਨ ਅਤੇ ਪੀਪੀਆਈਬੀ ਵਿਚਾਲੇ ਤਿਕੋਣਾ ਸਮਝੌਤਾ ਹੋਇਆ। ਇਹ ਪ੍ਰਾਜੈਕਟ ਝੇਲਮ ਦਰਿਆ 'ਤੇ ਸਥਾਪਤ ਕੀਤੀ ਜਾਏਗੀ ਅਤੇ ਇਸ ਦੇ ਬਨਣ ਨਾਲ ਪਾਕਿਸਤਾਨ ਦੇ ਖਪਤਕਾਰਾਂ ਨੂੰ 5 ਅਰਬ ਯੂਨਿਟ ਤੋਂ ਵੰਘ ਸਸਤੀ ਅਤੇ ਸਾਫ਼ ਬਿਜਲੀ ਮਿਲੇਗੀ। ਕੁੱਲ 3000 ਕਿਲੋਮੀਟਰ ਲੰਮੀ ਸੀਪੀਈਸੀ ਦਾ ਮਕਸਦ ਚੀਨ ਅਤੇ ਪਾਕਿਸਤਾਨ ਨੂੰ ਸੜਕ, ਰੇਲ, ਪਾਈਪਲਾਈਨ ਅਤੇ ਆਪਟਿਕਲ ਫ਼ਾਈਬਰ ਨੈੱਟਵਰਕ ਨਾਲ ਜੋੜਨਾ ਹੈ। ਇਹ ਚੀਲ ਦੇ ਸ਼ਿਨਜਿਆਂਗ ਸੂਬੇ ਨੂੰ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਨਾਲ ਜੋੜਦਾ ਹੈ। ਇਸ ਨਾਲ ਚੀਨ ਨੂੰ ਸਿੱਧਾ ਹੀ ਅਰਬ ਸਾਗਰ ਤਕ ਪਹੁੰਚ ਮਿਲ ਜਾਏਗੀ। ਸੀਪੀਈਸੀ ਪੀਓਕੇ ਤੋਂ ਹੋ ਕੇ ਲੰਘਦਾ ਹੈ ਜਿਸ ਨੂੰ ਲੈ ਕੇ ਭਾਰਤ ਨੇ ਅਪਦਾ ਵਿਰੋਧ ਚੀਨ ਦੇ ਸਾਹਮਣੇ ਰਖਿਆ ਹੈ। (ਪੀਟੀਆਈ)