ਸ੍ਰੀ ਪੰਜਾ ਸਾਹਿਬ ਵਿਖੇ ਰੱਖਿਆ ਗਿਆ ਪਹਿਲੇ ਗੁਰਮੁਖੀ ਸਕੂਲ ਦਾ ਨੀਂਹ ਪੱਥਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਸਿੱਖ ਬੱਚਿਆਂ ਲਈ ਵੱਡਾ ਉਪਰਾਲਾ 

Gurmukhi School at Sri panja Sahib

ਸਾਬਕਾ ਪ੍ਰਧਾਨ ਸਤਵੰਤ ਸਿੰਘ ਦੇ ਭਰਾ ਸੰਤੋਖ ਸਿੰਘ ਅਤੇ ਸਮੂਹ ਸੰਗਤ ਵਲੋਂ ਦਿਤਾ ਜਾ ਰਿਹਾ ਹੈ ਸਹਿਯੋਗ 
ਪੇਸ਼ਾਵਰ (ਬਾਬਰ ਜਲੰਧਰੀ) :
ਪਾਕਿਸਤਾਨ ਵਿਖੇ ਸਿੱਖ ਬੱਚਿਆਂ ਲਈ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸ੍ਰੀ ਪੰਜਾ ਸਾਹਿਬ ਵਿਖੇ ਪਹਿਲੇ ਗੁਰਮੁਖੀ ਸਕੂਲ ਦਾ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ।

ਇਸ ਮੌਕੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਉਪਰਾਲਾ ਸਾਬਕਾ ਪ੍ਰਧਾਨ ਸਤਵੰਤ ਸਿੰਘ ਦੇ ਭਰਾ ਸੰਤੋਖ ਸਿੰਘ ਅਤੇ ਸਮੂਹ ਸੰਗਤ ਵਲੋਂ ਦਿਤੇ ਜਾ ਰਹੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਸਕੂਲ ਸ੍ਰੀ ਪੰਜਾ ਸਾਹਿਬ ਦੇ ਢੋਕ ਮਸਕੀਨ ਇਲਾਕੇ ਵਿਚ 10 ਮਰਲੇ ਜਗ੍ਹਾ 'ਤੇ ਬਣਵਾਇਆ ਜਾ ਰਿਹਾ ਹੈ। ਇਸ ਸਕੂਲ ਵਿਚ 200 ਦੇ ਕਰੀਬ ਬੱਚਿਆਂ ਨੂੰ ਸਿੱਖਿਆ ਮਿਲੇਗੀ।

ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਸਕੂਲ ਨੂੰ ਬਣਵਾਉਣ ਤੋਂ ਪਹਿਲਾਂ ਸ੍ਰੀ ਗੁਰਦੁਆਰਾ ਸਾਹਿਬ ਦੇ ਕਮਰਿਆਂ ਵਿਚ ਹੀ ਬੱਚਿਆਂ ਨੂੰ ਸਿੱਖਿਆ ਦਿਤੀ ਜਾਂਦੀ ਹੈ ਪਰ ਇਸ ਸਕੂਲ ਦੇ ਬਣਨ ਨਾਲ ਬੱਚਿਆਂ ਵਿਚ ਉਤਸ਼ਾਹ ਵਧੇਗਾ ਅਤੇ ਉਨ੍ਹਾਂ ਨੂੰ ਸੁਚੱਜੀ ਸਿੱਖਿਆ ਵੀ ਦਿਤੀ ਜਾ ਸਕੇਗੀ। ਫਿਲਹਾਲ  ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਦੇ ਮੱਦੇਨਜ਼ਰ ਯੋਗ ਅਧਿਆਪਕਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਸਿੱਖ ਬੱਚਿਆਂ ਲਈ ਸ੍ਰੀ ਨਨਕਾਣਾ ਸਾਹਿਬ ਅਤੇ ਪੇਸ਼ਾਵਰ 'ਚ ਸਕੂਲ ਚੱਲ ਰਹੇ ਹਨ ਜਦਕਿ ਸ੍ਰੀ ਪੰਜਾ ਸਾਹਿਬ ਵਿਖੇ ਇਹ ਪਹਿਲਾ ਗੁਰਮੁਖੀ ਸਕੂਲ ਹੋਵੇਗਾ।