ਮਾਲਿਆ ਬੈਂਕਾਂ ਦਾ ਕਰਜ਼ ਵਾਪਸ ਕਰਨ ਨੂੰ ਤਿਆਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੀਬੀਆਈ ਦੇ ਲੁਕਆਉਟ ਨੋਟਿਸ ਨੂੰ ਕਮਜ਼ੋਰ ਕਰਨ ਲਈ 2016 ਵਿਚ ਭੱਜ ਗਿਆ ਸੀ ਬ੍ਰਿਟੇਨ

Mallya ready to return bank loans

ਲੰਡਨ: ਲੰਡਨ ਦੀ ਰਾਇਲ ਕੋਰਟ ਆਫ ਜਸਟਿਸ ਨੇ ਵਿਜੈ ਮਾਲਿਆ ਦੀ ਅਪੀਲ ਮਨਜੂਰ ਕਰ ਲਈ ਹੈ। ਵਿਜੇ ਮਾਲਿਆ ਨੇ ਹਵਾਲਗੀ ਵਿਰੁਧ ਅਪੀਲ ਦਾਖ਼ਲ ਕੀਤੀ ਸੀ। ਮਾਲਿਆ ਨੂੰ ਭਾਰਤ ਵਿਚ ਭਗੋੜਾ ਆਰਥਿਕ ਅਪਰਾਧੀ ਐਲਾਨਿਆ ਗਿਆ ਹੈ ਅਤੇ ਭਾਰਤੀ ਜਾਂਚ ਏਜੰਸੀਆਂ ਦੀ ਅਰਜ਼ੀ 'ਤੇ ਲੰਡਨ ਦੀ ਹੇਠਲੀ ਅਦਾਲਤ ਨੇ ਉਹਨਾਂ ਦੀ ਹਵਾਲਗੀ ਦਾ ਆਦੇਸ਼ ਦਿੱਤਾ ਹੈ। ਕੋਰਟ ਦੇ ਫ਼ੈਸਲੇ ਤੋਂ ਬਾਅਦ ਵਿਜੈ ਮਾਲਿਆ ਨੇ ਕਿਹਾ ਕਿ ਉਹ ਬੈਕਾਂ ਦਾ ਪੈਸਾ ਦੇਣ ਲਈ ਤਿਆਰ ਹੈ ਅਤੇ ਅੱਗੇ ਵਧਣਾ ਚਾਹੁੰਦਾ ਹੈ।

ਇਸ ਤੋਂ ਪਹਿਲਾਂ ਉਸ ਨੇ ਟਵੀਟ ਕੀਤਾ ਸੀ ਕਿ ਇੰਗਲਿਸ਼ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦੇ ਦੋ ਸੀਨੀਅਰ ਜੱਜਾਂ ਨੇ ਉਸ ਮਾਮਲੇ ਵਿਚ ਮਜਿਸਟ੍ਰੇਟ ਵਿਰੁਧ ਉਸ ਦੀ ਅਪੀਲ ਮਨਜੂਰ ਕਰ ਲਈ ਸੀ। ਜਿਸ ਵਿਚ ਸੀਬੀਆਈ ਨੇ ਉਸ 'ਤੇ ਆਰੋਪ ਲਗਾਏ ਸਨ। ਮਾਲਿਆ ਭਾਰਤੀ ਬੈਂਕਾ ਨਾਲ 9000 ਕਰੋੜ ਰੁਪਏ ਦੇ ਬਕਾਏ ਵਿਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਕਰਨ ਦਾ ਅਪਰਾਧੀ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਜ ਜਾਵੇਦ ਨੇ ਉਸ ਨੂੰ ਭਾਰਤੀ ਅਧਿਕਾਰਾਂ ਦੇ ਹਵਾਲੇ ਕੀਤੇ ਜਾਣ ਦੇ ਆਦੇਸ਼ 'ਤੇ ਦਸਤਖ਼ਤ ਕਰ ਦਿੱਤੇ ਹਨ।

ਰਾਇਲ ਕੋਰਟ ਆਫ ਜਸਟਿਸ ਦੀਆਂ ਦੋ ਮੈਂਬਰੀ ਬੈਂਚ ਨੇ ਹਵਾਲਗੀ ਵਿਰੁਧ ਮਾਲਿਆ ਵੱਲੋਂ ਪੇਸ਼ ਦਲੀਲਾਂ ਨੂੰ ਸੁਣਨ ਤੋਂ ਬਾਅਦ ਇਹ ਆਦੇਸ਼ ਦਿੱਤਾ ਹੈ। ਬੈਂਚ ਵਿਚ ਜਸਟਿਸ ਜੱਜ ਲੋਗਾਟ ਅਤੇ ਜਸਟਿਸ ਐਂਡਰਿਊ ਪਾਪਲਵੇਲ ਸਨ। ਹਾਈ ਕੋਰਟ ਦੀ ਬੈਂਚ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਅਜਿਹਾ ਲਗਦਾ ਹੈ ਕਿ ਮਾਲਿਆ ਨੂੰ ਹਵਾਲਗੀ ਕੀਤੇ ਜਾਣ ਬਾਰੇ ਵੈਸਟਮਨਿਸਟਰ ਕੋਰਟ ਦੀ ਜੱਜ ਐਮਾ ਆਬੂਰਥਨਾਟ ਨੇ ਅਪਣੇ ਫ਼ੈਸਲੇ ਵਿਚ ਜੋ ਤੱਥ ਰੱਖੇ ਹਨ ਉਹਨਾਂ ਵਿਚੋਂ ਕੁੱਝ ਵਿਰੋਧ ਵਿਚ ਤਰਕ ਦਿੱਤੇ ਜਾ ਸਕਦੇ ਹਨ।

ਇਸ ਤੋਂ ਪਹਿਲਾਂ ਮਾਲਿਆ ਨੇ ਕਿਹਾ ਕਿ ਜਦੋਂ ਉਹਨਾਂ ਨੇ ਰਾਇਲਸ ਕੋਰਟ ਆਫ ਜਸਟਿਸ ਵਿਚ ਐਂਟਰੀ ਲਈ ਤਾਂ ਉਹ ਖੁਸ਼ ਨਜ਼ਰ ਆ ਰਹੇ ਸਨ। ਸੁਣਵਾਈ ਦੌਰਾਨ ਲੰਡਨ ਵਿਚ ਇੰਡੀਅਨ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਮੌਜੂਦ ਸਨ। ਸੁਣਵਾਈ ਦੌਰਾਨ ਮਾਲਿਆ ਨਾਲ ਉਸ ਦਾ ਬੇਟਾ ਸਿਧਾਰਥ ਅਤੇ ਉਸ ਨਾਲ ਰਹਿਣ ਵਾਲੀ ਪਿੰਕੀ ਲਾਲਵਾਨੀ ਮੌਜੂਦ ਸੀ। ਮਾਮਲੇ ਦੀ ਸੁਣਵਾਈ ਹੁਣ ਬ੍ਰਿਟੇਨ ਦੇ ਹਾਈਕੋਰਟ ਵਿਚ ਹੋਵੇਗੀ।