ਸ਼ਾਹਿਦ ਅਫ਼ਰੀਦੀ ਦੀ ਪਤਨੀ ਤੇ ਬੇਟੀ ਦੀ ਕਰੋਨਾ ਰਿਪੋਰਟ ਆਈ ਨੈਗਟਿਵ, ਫੈਂਸ ਦੀ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪੂਰਵੀ ਸਟਾਰ ਕ੍ਰਿਕਟ ਖਿਡਾਰੀ ਸ਼ਹਿਦ ਅਫਰੀਦੀ ਨੇ ਟਵੀਟ ਕਰ ਆਪਣੇ ਫੈਂਸ ਨੂੰ ਇਕ ਖੁਸ਼ਖ਼ਬਰੀ ਸੁਣਾਈ ਹੈ।

Photo

ਨਵੀਂ ਦਿੱਲੀ : ਪਾਕਿਸਤਾਨ ਦੇ ਪੂਰਵੀ ਸਟਾਰ ਕ੍ਰਿਕਟ ਖਿਡਾਰੀ ਸ਼ਹਿਦ ਅਫਰੀਦੀ ਨੇ ਟਵੀਟ ਕਰ ਆਪਣੇ ਫੈਂਸ ਨੂੰ ਇਕ ਖੁਸ਼ਖ਼ਬਰੀ ਸੁਣਾਈ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਦੀ ਕਰੋਨਾ ਰਿਪੋਰਟ ਨੈਗਟਿਵ ਆਈ ਹੈ। ਉਨ੍ਹਾਂ ਨੇ ਆਪਣੇ ਫੈਂਸ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਜਿਹੜੀ ਤਸਵੀਰ ਸ਼ੇਅਰ ਕੀਤੀ ਹੈ

ਦੱਸ ਦੱਈਏ ਕਿ ਕੁਝ ਦਿਨ ਪਹਿਲਾਂ ਅਫਰੀਦੀ ਦੀ ਕਰੋਨਾ ਰਿਪੋਰਟ ਪੌਜਟਿਵ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੇ ਪਰਿਵਾਰ ਦੇ ਵੀ ਕਰੋਨਾ ਪੌਜਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਜਿਸ ਤੋਂ ਬਾਅਦ ਅਫ਼ਰੀਦੀ ਵੱਲੋਂ ਆਪਣੇ ਫੈਂਸ ਨੂੰ ਉਨ੍ਹਾਂ ਦੇ ਪਰਿਵਾਰ ਲਈ ਦੁਆ ਕਰਨ ਲਈ ਕਿਹਾ ਗਿਆ ਸੀ।

ਦੱਸ ਦੱਈਏ ਕਿ ਸ਼ਾਹਿਦ ਅਫ਼ਰੀਦੀ ਲੌਕਡਾਊਨ ਵਿਚ ਲੋਕਾਂ ਦੀ ਮਦਦ ਕਰਨ ਲਈ ਲੋਕਾਂ ਵਿਚ ਗਏ। ਜਿਸ ਤੋਂ ਬਾਅਦ ਉਨ੍ਹਾਂ ਦੀ ਕਰੋਨਾ ਰਿਪੋਰਟ ਪੌਜਟਿਵ ਆਈ ਸੀ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਅਫਰੀਦੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਕੁਝ ਅਪਸ਼ਬਦ ਬੋਲੇ ਗਏ ਸਨ, ਜਿਸ ਤੋਂ ਬਾਅਦ ਭਾਰਤ ਵਿਚ ਇਸ ਪਾਕਿਸਤਾਨੀ ਖਿਡਾਰੀ ਨੂੰ ਕਾਫੀ ਨਿੰਦਿਆ ਗਿਆ ਸੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।