55 ਸਾਲ ਬਾਅਦ ਨਿਊਜ਼ੀਲੈਂਡ ’ਚ ਹੋਈ ਭਾਰੀ ਬਰਫ਼ਬਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਪਾਸੇ ਕੈਨੇਡਾ-ਅਮਰੀਕਾ ਵਿਚ ਅਤਿ ਦੀ ਗ਼ਰਮੀ ਦੂਜੇ ਪਾਸੇ ਠੰਢ

Heavy snowfall in New Zealand after 55 years

ਆਕਲੈਂਡ : ਅੱਜ ਦੀ ਤਰੀਖ ਵਿਚ ਜਿੱਥੇ ਇੱਕ ਪਾਸੇ ਯੂਰਪੀ ਅਤੇ ਅਮਰੀਕੀ-ਕੈਨੇਡਾ ਵਰਗੇ ਦੇਸ਼ਾਂ ਵਿਰ ਅਤਿ ਦੀ ਗ਼ਰਮੀ ਪੈ ਰਹੀ ਹੈ ਉਥੇ ਹੀ ਦੂਜੇ ਪਾਸੇ 50 ਲੱਖ ਦੀ ਆਬਾਦੀ ਵਾਲਾ ਨਿਊਜ਼ੀਲੈਂਡ 55 ਸਾਲ ਦੀ ਰਿਕਾਰਡ ਸਰਦੀ ਦਾ ਸਾਹਮਣਾ ਕਰ ਰਿਹਾ ਹੈ। ਬਰਫ਼ੀਲੇ ਤੂਫਾਨ ਦੇ ਕਾਰਨ ਨਿਊਜ਼ੀਲੈਂਡ ਵਿਚ ਕਈ ਕੌਮੀ ਰਾਜ ਮਾਰਗ ਬੰਦ ਹਨ।

ਹਰ ਦਿਨ ਕਈ ਉਡਾਣਾਂ ਰੱਦ ਕਰਨੀ ਪੈ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਆਮ ਤੌਰ ’ਤੇ ਨਿਊਜ਼ੀਲੈਂਡ ਵਿਚ ਜੁਲਾਈ ਦੇ ਅੰਤ ਜਾਂ ਅਗਸਤ ਦੇ ਸ਼ੁਰੂਆਤ ਵਿਚ ਬਰਫ਼ਬਾਰੀ ਸ਼ੁਰੂ ਹੁੰਦੀ ਹੈ। ਲੇਕਿਨ ਆਰਕਟਿਕ ਬਲਾਸਟ ਦੇ ਕਾਰਨ ਇੱਕ ਮਹੀਨੇ ਪਹਿਲਾਂ ਜੂਨ ਵਿਚ ਹੀ ਬਰਫ਼ਬਾਰੀ ਸ਼ੁਰੂ ਹੋ ਚੁੱਕੀ ਹੈ।
ਕੁਝ ਸ਼ਹਿਰਾਂ ਵਿਚ ਇੱਕ ਦਹਾਕੇ ਬਾਅਦ ਬਰਫ਼ਬਾਰੀ ਹੋਈ। ਇਸ ਦੇ ਕਾਰਨ ਨਿਊਜ਼ੀਲੈਂਡ ਵਿਚ ਜੂਨ ਦਾ ਮਹੀਨਾ ਪਿਛਲੇ 55 ਸਾਲ ਵਿਚ ਸਭ ਤੋਂ ਠੰਡਾ ਰਿਹਾ।

ਇਸ ਦੌਰਾਨ ਕਈ ਸ਼ਹਿਰਾਂ ਦਾ ਤਾਪਮਾਨ 1 ਡਿਗਰੀ ਤੋਂ ਮਾਈਨਸ 4 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਜੂਨ ਵਿਚ ਨਿਊਜ਼ੀਲੈਂਡ ਦਾ ਤਾਪਮਾਨ 11 ਤੋਂ 15 ਡਿਗਰੀ ਦੇ ਵਿਚ ਰਹਿੰਦਾ ਹੈ। ਸਥਾਨਕ ਮੀਡੀਆ ਮੁਤਾਬਕ ਰਾਜਧਾਨੀ ਵੇੱਲੰਗਟਨ ਵਿਚ ਲੋਕਲ ਸਟੇਟ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ। ਬਰਫ਼ਬਾਰੀ ਵਾਲੇ ਇਲਾਕਿਆਂ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਰਕਟਿਕ ਵਲੋਂ ਚਲ ਰਹੀ ਬਰਫ਼ੀਲੀ ਹਵਾਵਾਂ ਦੇ ਕਾਰਨ ਸਮੁੰਦਰੀ ਕਿਨਾਰਿਆਂ ’ਤੇ 12 ਮੀਟਰ ਉਚੀ ਲਹਿਰਾਂ ਉਠ ਰਹੀਆਂ ਹਨ।

ਗੜ੍ਹੇਮਾਰੀ ਦੇ ਨਾਲ ਭਾਰੀ ਵਰਖਾ ਵੀ ਹੋ ਸਕਦੀ ਹੈ। ਜਿਸ ਕਾਰਨ ਠੰਡ ਹੋਰ ਵਧ ਸਕਦੀ ਹੈ। ਆਰਕਟਿਕ ਬਲਾਸਟ ਦੇ ਕਾਰਨ ਆਸਟ੍ਰੇਲੀਆ ਵਿਚ ਵੀ ਠੰਡ ਬਹੁਤ ਵਧ ਸਕਦੀ ਹੈ। ਧਰਤੀ ’ਤੇ ਸਭ ਤੋਂ ਠੰਡੀ ਜਗ੍ਹਾ ਅੰਟਾਰਟਿਕਾ ਮਹਾਸਾਗਰ ਹੈ ਜੋ ਉਤਰੀ ਧਰੁਵ ’ਤੇ ਮੌਜੂਦ ਹੈ। ਇੱਥੇ ਹਰ ਸਮੇਂ ਤਾਪਮਾਨ ਮਾਈਨਸ 80 ਡਿਗਰੀ ਤੋਂ ਥੱਲੇ ਰਹਿੰਦਾ ਹੈ। ਠੰਡ ਦੇ ਸੀਜ਼ਨ ਵਿਚ ਤਾਪਮਾਨ ਬਹੁਤ ਘੱਟ ਹੋ ਜਾਣ ’ਤੇ ਅਕਸ਼ਾਂਸ ਵਾਲੇ ਇਲਾਕਿਆਂ ਵਿਚ ਬਰਫ਼ੀਲਾ ਤੂਫਾਨ ਚਲਣ ਲੱਗਦਾ ਹੈ। ਇਸ ਨਾਲ ਪੂਰੇ ਇਲਾਕੇ ਵਿਚ ਮੋਟੀ ਬਰਫ਼ ਜੰਮ ਜਾਂਦੀ ਹੈ। ਇਸ ਨੂੰ ਹੀ ਆਰਕਟਿਕ ਬਲਾਸਟ ਕਿਹਾ ਜਾਂਦਾ ਹੈ।