ਕੈਨੇਡਾ ਦੇ ਸਿੱਖ ਵਕੀਲ ਨੇ ਮਹਾਰਾਣੀ ਐਲੀਜ਼ਾਬੇਥ ਦੀ ਫ਼ੋਟੋ ਅੱਗੇ ਸਹੁੰ ਚੁੱਕਣ ਤੋਂ ਕੀਤਾ ਇਨਕਾਰ 

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ - ਕੁਰਬਾਨੀਆਂ ਦੇ ਕੇ ਲਈ ਹੈ ਆਜ਼ਾਦੀ, ਇਸ ਤਰ੍ਹਾਂ ਨਹੀਂ ਕਰ ਸਕਦਾ ਆਪਣੇ ਪੇਸ਼ੇ ਦੀ ਸ਼ੁਰੂਆਤ 

Swearing an oath to the Queen a violation of religious freedoms, prospective lawyer says in lawsuit

ਟੋਰਾਂਟੋ: ਕੈਨੇਡਾ ਦੇ ਐਡਮਿੰਟਨ (ਅਲਬਰਟਾ) ਵਿੱਚ ਪੰਜਾਬੀ ਵਕੀਲ ਪ੍ਰਭਜੋਤ ਸਿੰਘ ਵੜਿੰਗ ਨੇ ਇੰਗਲੈਂਡ ਦੀ ਮਹਾਰਾਣੀ ਐਲੀਜ਼ਾਬੇਥ ਦੇ ਕਾਨੂੰਨ ਤਹਿਤ ਸਹੁੰ ਚੁੱਕਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਸ ਦੇ ਅਧਿਕਾਰਾਂ ਦੀ ਉਲੰਘਣਾ ਹੈ।

ਦੱਸਣਯੋਗ ਹੈ ਕਿ ਇੱਥੋਂ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਬਣੇ ਪ੍ਰਭਜੋਤ ਸਿੰਘ ਨੇ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਦੀ ਤਸਵੀਰ ਅੱਗੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਸੀ। ਵਕੀਲ ਪ੍ਰਭਜੋਤ ਨੇ ਕਿਹਾ ਕਿ ਉਹ ਮਹਾਰਾਣੀ ਦੇ ਸਾਹਮਣੇ ਸਹੁੰ ਚੁੱਕ ਕੇ ਆਪਣੇ ਪੇਸ਼ੇ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦੇ।

ਪ੍ਰਭਜੋਤ ਸਿੰਘ ਨੇ ਕਿਹਾ ਕਿ ਮਹਾਰਾਣੀ ਦੇ ਕਾਨੂੰਨ ਤਹਿਤ ਉਨ੍ਹਾਂ ਨੇ ਸਹੁੰ ਨਹੀਂ ਚੁੱਕੀ ਕਿਉਂਕਿ ਅਸੀਂ ਕੁਰਬਾਨੀਆਂ ਦੇ ਕੇ ਆਜ਼ਾਦੀ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਦੇ ਕਈ ਸੂਬਿਆਂ ਨੇ ਇਸ ਸਹੁੰ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ ਪਰ ਅਲਬਰਟਾ ਵਿੱਚ ਅਜੇ ਵੀ ਇਸ ਦੀ ਪਾਲਣਾ ਕੀਤੀ ਜਾਂਦੀ ਹੈ। ਉਧਰ ਇਥੋਂ ਦੇ ਵਸਨੀਕ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ।