Scotland News : ਯੂ.ਕੇ. ਸੰਸਦੀ ਚੋਣਾਂ 'ਚ ਸਕਾਟਲੈਂਡ ਤੋਂ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਮੈਦਾਨ ’ਚ ਖੜੇ
Scotland News : ਸਕਾਟਲੈਂਡ 'ਚ 57 ਸੀਟਾਂ 'ਚੋਂ 3 ਸੀਟਾਂ 'ਤੇ ਸੰਦੇਸ਼ ਗੁਲਹਾਨੇ, ਡਾ ਸਤਬੀਰ ਕੌਰ ਗਿੱਲ ਅਤੇ ਕ੍ਰਿਸਟੀਨਾ ਸੰਧੂ ਨੂੰ ਮਿਲੀ ਟਿਕਟ
Scotland News : ਯੂ. ਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 30 ਮਈ ਨੂੰ ਸਰਕਾਰ ਭੰਗ ਕਰਕੇ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। 4 ਜੁਲਾਈ ਨੂੰ 650 ਨਵੇਂ ਸੰਸਦ ਮੈਂਬਰ ਚੁਣਨ ਲਈ ਵੋਟਾਂ ਪਾਈਆਂ ਜਾਣਗੀਆਂ, ਜਿਨ੍ਹਾਂ 'ਚ 543 ਇੰਗਲੈਂਡ, 57 ਸਕਾਟਲੈਂਡ, 32 ਵੇਲਜ ਅਤੇ 18 ਸੰਸਦ ਮੈਂਬਰ ਉੱਤਰੀ ਆਇਰਲੈਂਡ ਤੋਂ ਚੁਣੇ ਜਾਣਗੇ। ਸਕਾਟਲੈਂਡ 'ਚ ਇਕੱਲੀ ਸਕਾਟਿਸ਼ ਕੰਜਰਵੇਟਿਵ ਪਾਰਟੀ ਨੇ 57 ਸੀਟਾਂ 'ਚੋਂ 3 ਸੀਟਾਂ 'ਤੇ ਪਹਿਲੀ ਵਾਰ ਭਾਰਤੀ ਮੂਲ ਦੇ ਉਮੀਦਵਾਰ ਖੜੇ ਕੀਤੇ ਹਨ। ਕੰਜਰਵੇਟਿਵ ਪਾਰਟੀ ਨੇ ਪੂਰਬੀ ਰੈਨਫਰਿਊਸਾਇਰ ਤੋਂ ਸੰਦੇਸ਼ ਗੁਲਹਾਨੇ ਨੂੰ ਟਿਕਟ ਦਿੱਤੀ ਹੈ। ਉਹ ਮਈ 2021 'ਚ ਗਲਾਸਗੋ ਖੇਤਰ ਤੋਂ ਸਕਾਟਿਸ਼ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਹਨ। ਉਹ ਪੇਸ਼ੇ ਵਜੋਂ ਡਾਕਟਰ ਹਨ। ਕੰਜਰਵੇਟਿਵ ਪਾਰਟੀ ਨੇ ਕੰਬਰਨੌਲਡ ਅਤੇ ਕਿਰਕਿਨਟਿਲੰਕ ਤੋਂ ਸਿੱਖ ਉਮੀਦਵਾਰ ਡਾ. ਸਤਬੀਰ ਕੌਰ ਗਿੱਲ 'ਤੇ ਵਿਸ਼ਵਾਸ ਜਤਾਇਆ ਹੈ, ਜਿਨ੍ਹਾਂ ਨੇ ਆਪਣੇ ਵਿਚਾਰਾਂ ਅਤੇ ਦ੍ਰਿੜਤਾ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ। ਇਸ ਨਾਲ ਹੀ ਪਾਰਟੀ ਨੇ ਇਕ ਹੋਰ ਸਿੱਖ ਉਮੀਦਵਾਰ ਕ੍ਰਿਸਟੀਨਾ ਸੰਧੂ ਨੂੰ ਕੋਟਬ੍ਰਿਜ ਅਤੇ ਬਿੱਲਸ਼ਿਲ ਹਲਕੇ ਆਪਣਾ ਉਮੀਦਵਾਰ ਬਣਾਇਆ ਹੈ। ਉਹ ਇਕ ਉੱਘੇ ਕਾਰੋਬਾਰੀ ਹਨ।
(For more news apart from UK For the first time, candidates of Indian origin from Scotland stood in field in parliamentary elections News in Punjabi, stay tuned to Rozana Spokesman)