PM Modi ਨੂੰ ਘਾਨਾ ਦੇ ਸਰਵਉੱਚ ਸਨਮਾਨ ਨਾਲ ਕੀਤਾ ਗਿਆ ਸਨਮਾਨਿਤ, ਦੋਵਾਂ ਦੇਸ਼ਾਂ ਵਿਚਕਾਰ 4 ਸਮਝੌਤਿਆਂ 'ਤੇ ਦਸਤਖ਼ਤ ਹੋਏ
ਮੋਦੀ ਨੇ ਕਿਹਾ- ਭਾਰਤ-ਘਾਨਾ ਅਤਿਵਾਦ ਵਿਰੁੱਧ ਮਿਲ ਕੇ ਕੰਮ ਕਰਨਗੇ
PM Modi honored with Ghana's highest honor : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘਾਨਾ ਦੇ ਸਰਵਉੱਚ ਸਨਮਾਨ 'ਦਿ ਆਫੀਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ' ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, ਦੋਵਾਂ ਦੇਸ਼ਾਂ ਨੇ 4 ਵੱਖ-ਵੱਖ ਸਮਝੌਤਿਆਂ 'ਤੇ ਦਸਤਖ਼ਤ ਕੀਤੇ। ਇਸ ਸਰਵਉੱਚ ਸਨਮਾਨ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ - ਘਾਨਾ ਵੱਲੋਂ ਸਨਮਾਨਿਤ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਘਾਨਾ ਦੇ ਰਾਸ਼ਟਰਪਤੀ ਜੌਨ ਮਹਾਮਾ ਨਾਲ ਇੱਕ ਸਾਂਝਾ ਬਿਆਨ ਜਾਰੀ ਕੀਤਾ। ਮੋਦੀ ਨੇ ਕਿਹਾ ਕਿ ਭਾਰਤ ਅਤੇ ਘਾਨਾ ਅਤਿਵਾਦ ਨੂੰ ਮਨੁੱਖਤਾ ਦਾ ਦੁਸ਼ਮਣ ਮੰਨਦੇ ਹਨ ਅਤੇ ਇਸ ਵਿਰੁੱਧ ਮਿਲ ਕੇ ਕੰਮ ਕਰਨਗੇ। ਮੋਦੀ ਨੇ ਕਿਹਾ ਕਿ ਇਹ ਜੰਗ ਦਾ ਸਮਾਂ ਨਹੀਂ ਹੈ, ਸਗੋਂ ਸਮੱਸਿਆਵਾਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਦੋਵੇਂ ਦੇਸ਼ ਸੰਯੁਕਤ ਰਾਸ਼ਟਰ (ਯੂ.ਐਨ.) ਵਿੱਚ ਸੁਧਾਰਾਂ 'ਤੇ ਇਕਮਤ ਹਨ। ਇਸ ਦੇ ਨਾਲ ਹੀ ਦੋਵਾਂ ਨੇ ਪੱਛਮੀ ਏਸ਼ੀਆ ਅਤੇ ਯੂਰਪ ਵਿੱਚ ਚੱਲ ਰਹੇ ਟਕਰਾਅ 'ਤੇ ਚਿੰਤਾ ਪ੍ਰਗਟ ਕੀਤੀ।
ਪੀਐਮ ਮੋਦੀ ਨੇ ਕਿਹਾ- 'ਭਾਰਤ ਅਤੇ ਘਾਨਾ ਵਿਚਕਾਰ ਵਪਾਰ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੋ ਚੁੱਕਿਆ ਹੈ ਅਤੇ ਅਗਲੇ 5 ਸਾਲਾਂ ਵਿੱਚ ਇਸ ਨੂੰ ਦੁੱਗਣਾ ਕਰਨ ਦਾ ਟੀਚਾ ਹੈ।' ਉਨ੍ਹਾਂ ਘਾਨਾ ਦੇ ਰਾਸ਼ਟਰਪਤੀ ਜੌਨ ਮਹਾਮਾ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
(For more news apart from “PM Modi honored with Ghana's highest honor,” stay tuned to Rozana Spokesman.)