America News: ਉਤਰੀ ਕੈਰੋਲੀਨਾ ਸੀਟ ਤੋਂ ਚੋਣ ਲੜੇਗੀ ਟਰੰਪ ਦੀ ਨੂੰਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਦਾ ਕਹਿਣਾ ਹੈ ਕਿ ਉਤਰੀ ਕੈਰੋਲੀਨਾ ਸੀਟ ਤੋਂ ਲਾਰਾ ਉਨ੍ਹਾਂ ਦੀ ਪਹਿਲੀ ਪਸੰਦ ਹੈ। 

Trump's daughter-in-law to run for North Carolina seat

America News: ਅਗਲੇ ਸਾਲ ਅਮਰੀਕਾ ਵਿੱਚ ਉਪ-ਚੋਣਾਂ ਹੋਣ ਜਾ ਰਹੀਆਂ ਹਨ। ਇਸ ਸੂਚੀ ਵਿਚ ਉਤਰੀ ਕੈਰੋਲੀਨਾ ਸੀਟ ਦਾ ਨਾਮ ਵੀ ਸ਼ਾਮਲ ਹੈ, ਜਿਸ ਨੂੰ ਸੰਸਦ ਦੀ ਇਕ ਮਹੱਤਵਪੂਰਨ ਸੀਟ ਮੰਨਿਆ ਜਾਂਦਾ ਹੈ। ਉਤਰੀ ਕੈਰੋਲੀਨਾ ਨੂੰ ਜਿੱਤਣ ਲਈ ਰਿਪਬਲਿਕਨ ਅਤੇ ਡੈਮੋਕ੍ਰੇਟ ਪਾਰਟੀਆਂ ਵਿਚਕਾਰ ਮੁਕਾਬਲਾ ਹੈ।

ਇਸ ਦੇ ਨਾਲ ਹੀ ਡੋਨਾਲਡ ਟਰੰਪ ਦੀ ਨੂੰਹ ਲਾਰਾ ਟਰੰਪ ਆਉਣ ਵਾਲੀਆਂ ਉਪ-ਚੋਣਾਂ ਵਿਚ ਇਥੋਂ ਚੋਣ ਲੜ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਹੈ। ਟਰੰਪ ਦਾ ਕਹਿਣਾ ਹੈ ਕਿ ਉਤਰੀ ਕੈਰੋਲੀਨਾ ਸੀਟ ਤੋਂ ਲਾਰਾ ਉਨ੍ਹਾਂ ਦੀ ਪਹਿਲੀ ਪਸੰਦ ਹੈ।