ਜਦੋਂ ਕਿਸਾਨ ਨੂੰ ਉਸ ਦਾ ਹੀ ਪਾਲਤੂ ਮਗਰਮੱਛ ਖਾ ਗਿਆ, ਪੋਸਟਮਾਰਟਮ 'ਚ ਹੋਇਆ ਖੁਲਾਸਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰੀ ਬਾਰਿਸ਼ ਤੋਂ ਬਾਅਦ ਮਗਰਮੱਛ ਜਿੱਥੇ ਨਦੀਆਂ ਤੋਂ ਬਾਹਰ ਨਿਕਲ ਕੇ ਪਿੰਡਾਂ ਵਿੱਚ ਆ ਰਹੇ ਹਨ। ਉੱਥੇ ਹੀ ਇੱਕ ਹੈਰਾਨ ਕਰ ਦੇਣ

12 foot crocodile eaten to farmers

ਕੁਈਨਜ਼ਲੈਂਡ : ਭਾਰੀ ਬਾਰਿਸ਼ ਤੋਂ ਬਾਅਦ ਮਗਰਮੱਛ ਜਿੱਥੇ ਨਦੀਆਂ ਤੋਂ ਬਾਹਰ ਨਿਕਲ ਕੇ ਪਿੰਡਾਂ ਵਿੱਚ ਆ ਰਹੇ ਹਨ। ਉੱਥੇ ਹੀ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਆਸਟ੍ਰੇਲੀਅਨ ਵਾਪਰੀ। ਜਿੱਥੇ ਇੱਕ ਕਿਸਾਨ ਨੂੰ ਉਸ ਦਾ ਹੀ ਪਾਲਤੂ ਮਗਰਮੱਛ ਖਾ ਗਿਆ, ਇਸ ਦਾ ਖੁਲਾਸਾ ਮਗਰਮੱਛ ਦੀ ਮੌਤ ਤੋਂ ਬਾਅਦ ਕੀਤੇ ਪੋਸਟਮਾਰਟਮ ਵਿਚ ਹੋਇਆ। ਕਿਸਾਨ ਨੂੰ ਇਕ ਆਪ੍ਰੇਸ਼ਨ ਦੌਰਾਨ ਹਿਊਮਨ ਪਲੇਟ ਲਗਾਈ ਗਈ ਸੀ, ਜੋ ਕਿ ਮਗਰਮੱਛ ਦੇ ਢਿੱਡ ਵਿਚੋਂ ਨਿਕਲੀਆਂ। 

ਜਾਣਕਾਰੀ ਮੁਤਾਬਕ ਕੁਈਨਜ਼ਲੈਂਡ ਦੇ ਰਾਕਹੈਂਪਟਨ ਵਿਖੇ ਕੂਰਨਾ ਮਗਰਮੱਛ ਫਾਰਮ ਦੇ ਮਾਲਕ ਜੋਹਨ ਲੀਵਰ ਦੀ ਇਹ ਪਲੇਟ 12 ਫੁੱਟ ਦੇ ਮਗਰਮੱਛ ਦੇ ਢਿੱਡ ਵਿਚੋਂ ਨਿਕਲੀ ਹੈ। ਜਿਸ ਨੂੰ ਕਿ ਫਾਰਮ ਵਿਚ ਹੀ ਰੱਖਿਆ ਗਿਆ ਹੈ। ਅਜੇ ਤੱਕ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਹਿਊਮਨ ਬਾਡੀ ਵਿਚ ਲਗਾਇਆ ਗਿਆ ਸੀ ਜਾਂ ਜਾਨਵਰ ਦੇ ਪਰ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਤਸਵੀਰਾਂ ਦੇਖ ਕੇ ਇੰਝ ਲੱਗਦਾ ਹੈ ਕਿ ਇਹ ਪਲੇਟ ਹਿਊਮਨ ਸਰਜਰੀ ਲਈ ਹੀ ਵਰਤੀ ਜਾਂਦੀ ਹੈ।

ਇਸ ਸਬੰਧੀ ਲੀਵਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੀਵਰ ਕਾਫੀ ਦਿਨਾਂ ਤੋਂ ਲਾਪਤਾ ਸਨ ਸ਼ਾਇਦ ਇਹ ਪਲੇਟ ਉਨ੍ਹਾਂ ਦੀ ਹੀ ਹੋਵੇ। 12 ਫੁੱਟ ਦਾ ਇਹ ਮਗਰਮੱਛ ਇਕ ਹੋਰ ਮਗਰਮੱਛ ਨਾਲ ਲੜਾਈ ਤੋਂ ਬਾਅਦ ਮਾਰਿਆ ਗਿਆ। ਮਗਰਮੱਛ ਦੀ ਮੌਤ ਤੋਂ ਬਾਅਦ ਫਾਰਮ ਦੇ ਵਰਕਰਾਂ ਨੇ ਜਦੋਂ ਉਸ ਦਾ ਪੋਸਟਮਾਰਟਮ ਕੀਤਾ ਤਾਂ ਉਸ ਦੇ ਢਿੱਡ ਵਿਚੋਂ ਹਿਊਮਨ ਪਲੇਟ ਅਤੇ ਪੇਚ ਮਿਲੇ।