ਅਹਿਮ ਸੂਬਿਆਂ 'ਚ ਵਾਧੇ ਨਾਲ ਟਰੰਪ ਦੀ ਰਾਸ਼ਟਰਪਤੀ ਚੋਣਾਂ ਵਿਚ ਦੁਬਾਰਾ ਜਿੱਤ ਸੰਭਵ: ਜੂਨੀਅਰ ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਉਪੀਨੀਅਨ ਪੋਲਾਂ ਮੁਤਾਬਕ ਬਾਈਡੇਨ ਟਰੰਪ ਦੇ ਮੁਕਾਬਲੇ ਅੱਗੇ

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਭ ਤੋਂ ਵੱਡੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਅਹਿਮ ਰਾਜਾਂ ਵਿਚ ਚੋਣ ਮੁਕਾਬਲੇ ਵਿਚ ਵਾਧਾ ਦਰਜ ਕੀਤਾ ਹੈ ਅਤੇ ਇਸ ਕਾਰਨ ਨਵੰਬਰ ਵਿਚ ਹੋਣ ਵਾਲੀਆਂ ਚੋਣਾਂ ਵਿਚ ਉਹ ਦੁਬਾਰਾ ਜਿੱਤ ਹਾਸਲ ਕਰ ਸਕਦੇ ਹਨ।

ਉਨ੍ਹਾਂ ਨੇ ਓਪੇਡ ਨੂੰ ਰੇਖਾਂਬਧ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਨਾਂ ਰਾਜਾਂ ਦੇ 50 ਫ਼ੀ ਸਦੀ ਭਾਰਤੀ-ਅਮਰੀਕੀ ਵੋਟਰ ਵਿਰੋਧੀ ਧਿਰ ਦੀ ਡੈਮੋਕ੍ਰੈਟਿਕ ਪਾਰਟੀ ਤੋਂ ਵੱਖ ਹੋ ਕੇ ਉਨ੍ਹਾਂ ਦੇ ਪਿਤਾ ਵਲ ਰੁਖ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਲਗਾਤਾਰ ਦੂਜਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ 74 ਸਾਲਾ ਟਰੰਪ ਦਾ ਮੁਕਾਬਲਾ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ 77 ਸਾਲਾ ਜੋ ਬਾਈਡੇਨ ਨਾਲ ਹੈ।

ਇਸ ਸਾਲ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਵਈ ਵੋਟਿੰਗ ਅਤੇ ਕਈ ਉਪੀਨੀਅਨ ਪੋਲ ਦਿਖਾ ਰਹੇ ਹਨ ਕਿ ਬਾਈਡੇਨ ਟਰੰਪ ਦੇ ਮੁਕਾਬਲੇ ਕਈ ਅੰਕਾਂ ਵਿਚ ਅੱਗੇ ਹਨ। ਜੂਨੀਅਰ ਟਰੰਪ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਪਿਤਾ ਦੀ ਜਿੱਤ ਯਕੀਨੀ ਬਣਾਉਣ ਲਈ ਚੱਲ ਰਹੀ ਪ੍ਰਚਾਰ ਮੁਹਿੰਮ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਭਾਰਤੀ-ਅਮਰੀਕੀ ਵੋਟਰਾਂ ਤਕ ਪਹੁੰਚਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਕਰੀਬ ਸਾਢੇ ਤਿੰਨ ਸਾਲ ਤੋਂ ਇਸ ਨੂੰ ਜਾਰੀ ਰੱਖ ਰਹੇ ਹਨ। ਉਨ੍ਹਾਂ ਨੇ ਐਤਵਾਰ ਨੂੰ ਟਵੀਟ ਕੀਤਾ,''ਵੱਖ-ਵੱਖ ਰਾਜਾਂ ਦੀ ਲੜਾਈ ਵਿਚ ਅਹਿਮ ਵਾਧੇ ਨਾਲ ਟਰੰਪ ਦੀ 2020 ਵਿਚ ਜਿੱਤ ਪੱਕੀ ਹੋ ਸਕਦੀ ਹੈ।''

 ਇਸ ਦੇ ਨਾਲ ਹੀ ਉਨ੍ਹਾਂ ਨੇ ਅਮਰੀਕੀ ਨਿਊਜ਼ ਵੈਬਸਾਈਟ 'ਤੇ ਟਰੰਪ ਸਮਰਥਕ ਅਲ ਮੈਸਨ ਵਲੋਂ ਉਪੇਡ 'ਤੇ ਲਿਖੇ ਲੇਖ ਨੂੰ ਵੀ ਸਾਂਝਾ ਕੀਤਾ। ਇਸ ਲੇਖ ਮੁਤਾਬਕ ਪੂਰੇ ਅਮਰੀਕਾ ਵਿਚ ਰੀਪਬਲਿਕਨ ਪਾਰਟੀ ਉਮੀਦਵਾਰ ਟਰੰਪ ਨੂੰ ਹਜ਼ਾਰਾਂ ਵੋਟਾਂ ਮਿਲ ਸਕਦੀਆਂ ਹਨ।

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਿਊਸਟਨ ਵਿਚ ਹੋਏ ਪ੍ਰੋਗਰਾਮ 'ਹਾਊਡੀ ਮੋਦੀ' ਦਾ ਹਵਾਲਾ ਦਿੰਦੇ ਹੋਏ ਮੈਸਨ ਜੋ ਕਿ ਟਰੰਪ ਵਿਜੈ ਵਿਤੀ ਕਮੇਟੀ ਦੇ ਸਹਿ ਪ੍ਰਧਾਨ ਹਨ ਨੇ ਲਿਖਿਆ,''ਖ਼ੁਦ ਅਤੇ ਮੇਰੇ ਖੋਜ ਦਲ ਦੇ ਮੈਂਬਰਾਂ ਵਲੋਂ ਸਾਥੀਆਂ ਅਤੇ ਸਹਿਯੋਗੀਆਂ ਨਾਲ ਗੱਲਬਾਤ ਵਿਚ ਇਹ ਸਪੱਸ਼ਟ ਹੈ ਕਿ ਭਾਰਤੀ-ਅਮਰੀਕੀ ਪਹਿਲੀ ਵਾਰ ਮਹਿਸੂਸ ਕਰਦੇ ਹਨ ਅਤੇ ਨਾਲ ਹੀ ਮੰਨਦੇ ਹਨ ਕਿ ਅਮਰੀਕੀ ਰਾਸ਼ਟਰਪਤੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।