ਦਖਣੀ ਕੋਰੀਆ ਵਿਚ ਤੂਫ਼ਾਨ ਨਾਲ ਹੜ੍ਹ ਤੇ ਤੇਜ਼ ਹਵਾ ਨੇ ਮਚਾਈ ਤਬਾਹੀ
ਦਖਣੀ ਕੋਰੀਆ ਵਿਚ ਤੂਫ਼ਾਨ ਨਾਲ ਹੜ੍ਹ ਤੇ ਤੇਜ਼ ਹਵਾ ਨੇ ਮਚਾਈ ਤਬਾਹੀ
ਸਿਓਲ, 3 ਸਤੰਬਰ : ਦਖਣੀ ਕੋਰੀਆ ਦੇ ਦਖਣੀ ਅਤੇ ਪੂਰਬੀ ਕੰਢਿਆਂ ਨਾਲ ਸ਼ਕਤੀਸ਼ਾਲੀ ਤੂਫ਼ਾਨ 'ਮਯਸਕ' ਦੇ ਟਕਰਾਉਣ ਤੋਂ ਬਾਅਦ ਵੀਰਵਾਰ ਨੂੰ ਬਹੁਤ ਤੇਜ਼ ਅੰਨ੍ਹੀ ਚੱਲੀ ਅਤੇ ਭਾਰੀ ਮੀਂਹ ਪਿਆ ਜਿਸ ਕਾਰਨ 2,70,000 ਤੋਂ ਜ਼ਿਆਦਾ ਘਰਾਂ ਵਿਚ ਬਿਜਲੀ ਪੂਰਤੀ ਵਿਚ ਰੁਕਾਵਟ ਆ ਗਈ ਅਤੇ ਕੁਦਰਤ ਦੇ ਇਥ ਕਹਿਰ ਵਿਚ ਹੁਣ ਤਕ ਘੱਟੋ ਘਟ ਇਕ ਵਿਅਕਤੀ ਦੀ ਮੌਤ ਹੋ ਚੁਕੀ ਹੈ। ਦਖਣੀ ਕੋਰੀਆ ਦੀ ਮੌਸਮ ਵਿਗਿਆਨ ਏਜੰਸੀ ਨੇ ਦਸਿਆ ਕਿ ਇਹ ਤੂਫ਼ਾਨ ਉਤਰ ਕੋਰੀਆ ਦੇ ਪੂਰਬ ਵਿਚ ਦੁਪਹਿਰ ਤਕ ਕਮਜ਼ੋਰ ਹੋ ਕੇ ਉਸ਼ਣ ਕਟੀਬੰਧੀ ਤੂਫ਼ਾਨ ਵਿਚ ਤਬਦੀਲ ਹੋ ਗਿਆ ਹੈ। ਉਤਰ ਕੋਰੀਆ ਦੇ ਸਰਕਾਰੀ ਟੀਵੀ 'ਤੇ ਦਿਖਾਇਆ ਗਿਆ ਕਿ ਪੂਰਬੀ ਕੰਢੇ 'ਤੇ ਹੜ੍ਹ ਨਾਲ ਤਬਾਹੀ ਹੋ ਰਹੀ ਹੈ।
image
ਉਥੇ ਹੀ ਜਾਪਾਨ ਦੇ ਤਟ ਰਖਿਅਕ ਗਾਵਾਂ ਨਾਲ ਭਰੇ ਇਕ ਜਹਾਜ਼ ਦੀ ਤਲਾਸ਼ ਕਰ ਰਹੇ ਸਨ ਜਿਸ ਵਿਚ ਚਾਲਕ ਦਲ ਦੇ 42 ਮੈਂਬਰ ਸਵਾਰ ਸਨ। ਬੁਧਵਾਰ ਤੜਕੇ ਤੂਫ਼ਾਨ ਕਾਰਨ ਸਮੁੰਦਰ ਵਿਚ ਮੌਸਮ ਢੁਕਵਾਂ ਹੋ ਗਿਆ ਸੀ ਅਤੇ ਇਸ ਜਹਾਜ਼ ਨੇ ਦਖਣੀ ਜਾਪਾਨ ਦੇ ਟਾਪੂ ਤੋਂ ਮਦਦ ਲਈ ਸੰਦੇਸ਼ ਭੇਜਿਆ ਸੀ। ਚਾਲਕ ਦਲ ਦੇ ਮੈਂਬਰਾਂ ਵਿਚ ਸ਼ਾਮਲ ਫ਼ਿਲੀਪੀਨ ਦੇ ਇਕ ਵਿਅਕਤੀ ਨੂੰ ਬੁਧਵਾਰ ਦੇਰ ਰਾਤ ਸੁਰੱਖਿਅਤ ਬਚਾ ਲਿਆ ਗਿਆ ਅਤੇ ਉਸ ਨੇ ਦਸਿਆ ਕਿ ਡੁੱਬਣ ਤੋਂ ਪਹਿਲਾਂ ਜਹਾਜ਼ ਪਲਟ ਗਿਆ ਸੀ। ਤੂਫ਼ਾਨ ਕਾਰਨ ਦਖਣੀ ਕੋਰੀਆ ਦੇ 2400 ਤੋਂ ਜ਼ਿਆਦਾ ਲੋਕਾਂ ਨੂੰ ਘਰ ਤੋਂ ਕੱਢ ਕੇ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ, ਕਿਉਂਕਿ ਹੜ੍ਹ ਕਾਰਨ ਦਰਜਨਾਂ ਘਰ ਅਤੇ ਵਾਹਨ ਨੁਕਸਾਨੇ ਜਾਂ ਜਲਮਗਨ ਹੋ ਗਏ। ਬੁਸਾਨ ਵਿਚ ਖਿੜਕੀ ਦੇ ਸ਼ੀਸ਼ੇ ਵਿਚ ਜ਼ਖ਼ਮੀ ਹੋਈ ਇਕ ਔਰਤ ਦੀ ਬਾਅਦ ਵਿਚ ਮੌਤ ਹੋ ਗਈ। (ਪੀਟੀਆਈ)
ਗਾਵਾਂ ਨੂੰ ਲਿਜਾ ਰਿਹਾ ਜਹਾਜ਼, ਚਾਲਕ ਦਲ ਦੇ 42 ਮੈਂਬਰਾਂ ਸਹਿਤ ਦਖਣੀ ਜਪਾਨ ਵਿਚ ਲਾਪਤਾ
ਟੋਕੀਉ, 3 ਸਤੰਬਰ : ਦਖਣੀ ਜਪਾਨ ਵਿਚ ਗਾਵਾਂ ਨੂੰ ਲੈ ਕੇ ਜਾ ਰਿਹਾ ਇਕ ਜਹਾਜ਼ ਬੁਧਵਾਰ ਨੂੰ ਲਾਪਤਾ ਹੋ ਗਿਆ ਜਿਸ ਦੀ ਤਲਾਸ਼ ਜਪਾਨੀ ਰਾਹਤ ਦਲ ਕਰ ਰਿਹਾ ਹੈ। ਇਸ ਜਹਾਜ਼ ਵਿਚ ਚਾਲਕ ਦਲ ਦੇ 42 ਮੈਂਬਰ ਸਵਾਰ ਸਨ ਅਤੇ ਇਸ ਦੇ ਲਾਪਤਾ ਹੋਣ ਤੋਂ ਪਹਿਲਾਂ ਖ਼ਰਾਬ ਮੌਸਮ ਵਿਚਾਲੇ ਜਹਾਜ਼ ਨੇ ਸੰਕਟ ਵਿਚ ਹੋਣ ਦਾ ਸੰਦੇਸ਼ ਭੇਜਿਆ ਸੀ। ਤਟ ਰਖਿਅਕ ਅਧਿਕਾਰੀਆਂ ਨੇ ਦਸਿਆ ਕਿ ਤਟ ਰਖਿਅਕਾਂ ਨੇ ਬੁਧਵਾਰ ਦੀ ਦੇਰ ਰਾਤ ਚਾਲਕ ਦਲ ਦੇ ਇਕ ਮੈਂਬਰ ਨੂੰ ਪਾਣੀ ਵਿਚੋਂ ਬਚਾ ਲਿਆ ਸੀ। ਉਨ੍ਹਾਂ ਨੇ ਦਸਿਆ ਕਿ ਫ਼ਿਲੀਪੀਨ ਦਾ ਰਹਿਣ ਵਾਲਾ ਚਾਲਕ ਦਲ ਦਾ ਇਹ ਮੈਂਬਰ ਤੁਰਨ ਵਿਚ ਅਸਮਰਥ ਹੈ ਅਤੇ ਉਸ ਦੀ ਸਿਹਤ ਠੀਕ ਨਹੀਂ ਹੈ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਜਪਾਨੀ ਜਲ ਸੈਨਾ ਦੇ ਪੀ-3ਸੀ ਨਿਗਰਾਨੀ ਜਹਾਜ਼ ਨੇ ਪਾਇਆ ਕਿ ਜੀਵਨ ਰਖਿਅਕ ਜੈਕਟ ਪਹਿਨੇ ਇਕ ਵਿਅਕਤੀ ਪਾਣੀ ਵਿਚ ਬਚਣ ਲਈ ਮਸ਼ੱਕਤ ਕਰ ਰਿਹਾ ਹੈ। ਗਲਫ਼ ਲਾਈਵਸਟਾਕ ਇਕ ਜਹਾਜ਼ ਨੇ ਬੁਧਵਾਰ ਨੂੰ ਤੜਕੇ ਸੰਕਟ ਸ਼ਦੇਸ਼ ਭੇਜਿਆ ਸੀ। 11,947 ਟਨ ਵਜ਼ਨੀ ਇਹ ਜਹਾਜ਼ 5800 ਗਾਵਾਂ ਲੈ ਕੇ ਪੂਰਬੀ ਚੀਨ ਸਾਗਰ ਵਿਚ ਅਮਾਮੀ ਓਸ਼ਿਮਾ ਕੰਢੇ ਨਜ਼ਦੀਕ ਤੋਂ ਲੰਘ ਰਿਹਾ ਸੀ। (ਪੀਟੀਆਈ)