ਯੂ. ਕੇ. 'ਚ ਗ੍ਰੰਥੀ ਸਿੰਘ ਕਈ ਜਿਨਸੀ ਸ਼ੋਸ਼ਣ ਮਾਮਲਿਆਂ 'ਚ ਗ੍ਰਿਫ਼ਤਾਰ
ਮੱਖਣ ਸਿੰਘ ਮੌਜੀ ਦੇ ਨਰੌਥੈਂਪਟਨ, ਬੈੱਡਫੋਰਡ ਅਤੇ ਮਿਲਟਨ ਕੀਨਜ਼ ਸਮੇਤ ਹੋਰ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਨਾਲ ਵੀ ਸਬੰਧ ਸਨ।
File Photo
ਲੰਡਨ - ਯੂ. ਕੇ. 'ਚ ਇਕ ਗ੍ਰੰਥੀ ਨੂੰ 14 ਜਿਨਸੀ ਸੋਸ਼ਣ ਮਾਮਲਿਆਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਕਿਹਾ ਕਿ ਨਰੌਥੈਪਟਨ ਦੇ 70 ਸਾਲਾ ਮੱਖਣ ਸਿੰਘ ਮੌਜੀ 'ਤੇ ਜਿਨਸੀ ਸ਼ੋਸ਼ਣ ਦੇ 14 ਦੋਸ਼ ਲੱਗੇ ਹਨ। ਪੁਲਿਸ ਅਨੁਸਾਰ ਇਹ ਦੋਸ਼ ਜੁਲਾਈ 1983 ਤੋਂ ਜੁਲਾਈ 1987 ਵਿਚਕਾਰ ਹਿਚਿਨ ਦੇ ਇਕ ਗੁਰਦੁਆਰਾ ਸਮੇਤ ਕਈ ਥਾਵਾਂ 'ਤੇ ਹੋਏ ਅਪਰਾਧਾਂ ਨਾਲ ਸਬੰਧਤ ਹਨ। ਮੱਖਣ ਸਿੰਘ ਮੌਜੀ ਦੇ ਨਰੌਥੈਂਪਟਨ, ਬੈੱਡਫੋਰਡ ਅਤੇ ਮਿਲਟਨ ਕੀਨਜ਼ ਸਮੇਤ ਹੋਰ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਨਾਲ ਵੀ ਸਬੰਧ ਸਨ।