ਆਸਟ੍ਰੇਲੀਆ ਵਿਚ ਨੌਜਵਾਨ ਨੇ ਕੰਗਾਰੂਆਂ 'ਤੇ ਚੜ੍ਹਾਈ ਕਾਰ, 20 ਕੰਗਾਰੂਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਆਸਟ੍ਰੇਲੀਆਈ ਨੌਜਵਾਨ ਨੂੰ 20 ਕੰਗਾਰੂਆਂ ਦੀ ਹਤਿਆ ਕਰਨ ਦਾ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ

Australia kills young kangaroo car, kills 20 kangaroos

ਸਿਡਨੀ : ਇਕ ਆਸਟ੍ਰੇਲੀਆਈ ਨੌਜਵਾਨ ਨੂੰ 20 ਕੰਗਾਰੂਆਂ ਦੀ ਹਤਿਆ ਕਰਨ ਦਾ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਨੌਜਵਾਨ ਨੇ ਕਥਿਤ ਤੌਰ 'ਤੇ ਇਕ ਘੰਟੇ ਤਕ ਅਪਣੇ ਟਰੱਕ ਨਾਲ ਇਨ੍ਹਾਂ ਕੰਗਾਰੂਆਂ ਨੂੰ ਟੱਕਰ ਮਾਰੀ। ਐਤਵਾਰ ਨੂੰ ਸਵੇਰੇ ਸਿਡਨੀ ਤੋਂ 450 ਕਿਲੋਮੀਟਰ (280 ਮੀਲ) ਦੱਖਣ ਵਿਚ ਟੁਰਾ ਸਮੁੰਦਰੀ ਕੰਡੇ 'ਤੇ ਮ੍ਰਿਤ ਕੰਗਾਰੂ ਪਾਏ ਗਏ ਜਿਨ੍ਹਾਂ ਵਿਚੋਂ ਦੋ ਕੰਗਾਰੂਆਂ ਦੇ ਬੱਚਿਆਂ ਦੇ ਸਨ।

ਪੁਲਿਸ ਨੇ ਬੁਧਵਾਰ ਨੂੰ ਦਸਿਆ ਕਿ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਜਾਨਵਰਾਂ 'ਤੇ ਬੇਰਹਿਮੀ ਕਰਨ ਦੇ ਅਪਰਾਧ ਦੇ ਦੋਸ਼ ਲਗਾਏ ਗਏ ਸਨ। ਸਨੀਵਾਰ ਰਾਤ ਉਕਤ ਨੌਜਵਾਨ ਨੇ ਅਪਣੀ ਟਰੱਕ ਨਾਲ ਕੰਗਾਰੂਆਂ ਨੂੰ ਮਾਰਿਆ ਸੀ। ਬੈਗਾ ਵੈਲੀ ਦੇ ਮੁੱਖ ਇੰਸਪੈਕਟਰ ਪੀਟਰ ਵੌਲਫ਼ ਨੇ ਕਿਹਾ,''ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ। ਜਿਹੜਾ ਵਿਅਕਤੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਹੈ ਉਸ ਨੂੰ ਕਾਨੂੰਨ ਦਾ ਸਾਹਮਣਾ ਕਰਵਾ ਪੈਂਦਾ ਹੈ।''

ਨਿਊ ਸਾਊਥ ਵੇਲਜ਼ ਸੂਬੇ ਦੀਆਂ ਸੜਕਾਂ 'ਤੇ ਗੱਡੀਆਂ ਦੀ ਟੱਕਰ ਨਾਲ ਕੰਗਾਰੂਆਂ ਦੀ ਮੌਤ ਆਮ ਘਟਨਾ ਹੈ। ਉਸ ਖੇਤਰ ਵਿਚ 90 ਫ਼ੀ ਸਦੀ ਕਾਰ ਹਾਦਸੇ ਇਨ੍ਹਾਂ ਜੀਵਾਂ ਦੀ ਟੱਕਰ ਕਾਰਨ ਹੁੰਦੇ ਹਨ ਪਰ ਸਨਿਚਰਵਾਰ ਨੂੰ ਜਾਣਬੁਝ ਕੇ ਅੰਜਾਮ ਦਿਤੀ ਗਈ ਇਹ ਘਟਨਾ ਹੈਰਾਨ ਕਰ ਦੇਣ ਵਾਲੀ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਪੁਲਿਸ ਨੇ ਐਤਵਾਰ ਨੂੰ 1:30 ਵਜੇ ਪੁਲਿਸ ਕੰਗਾਰੂ ਦੇ ਛੇ ਮਹੀਨੇ ਦੇ ਬੱਚੇ ਨੂੰ ਉਨ੍ਹਾਂ ਕੋਲ ਆਈ।

ਲੱਗਭਗ ਨੌ ਮਹੀਨੇ ਦੀ ਉਮਰ ਦੇ ਦੋ ਹੋਰ ਬੱਚੇ ਵੀ ਮਿਲੇ। ਜ਼ਿਕਰਯੋਗਹੈ ਕਿ ਪੂਰਬੀ ਗ੍ਰੇ ਕੰਗਾਰੂ ਆਮਤੌਰ 'ਤੇ ਲੱਗਭਗ ਨੌਂ ਮਹੀਨੇ ਦੀ ਉਮਰ ਵਿਚ ਅਪਣੀ ਮਾਂ ਦੀ ਥੈਲੀ ਵਿਚੋਂ ਬਾਹਰ ਨਿਕਲਣ ਲਗਦੇ ਹਨ ਪਰ 18 ਮਹੀਨੇ ਤੋਂ ਪਹਿਲਾਂ ਉਹ ਆਤਮ ਨਿਰਭਰ ਨਹੀਂ ਹੋ ਪਾਉਂਦੇ। (ਪੀਟੀਆਈ)