ਸਵਾਂਤੇ ਪਾਬੋ ਨੂੰ ਮੈਡੀਸਨ ਲਈ ਮਿਲਿਆ ਨੋਬਲ ਪੁਰਸਕਾਰ, ਇਸ ਖ਼ਾਸ ਕੰਮ ਲਈ ਮਿਲਿਆ ਸਨਮਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਬੋ ਨੂੰ ਇਹ ਨੋਬਲ ਪੁਰਸਕਾਰ ਵਿਲੁਪਤ ਹੋਮਿਨਿਨ ਅਤੇ ਮਨੁੱਖੀ ਵਿਕਾਸ ਦੇ ਜੀਨੋਮ ਨਾਲ ਸਬੰਧਤ ਖੋਜਾਂ ਲਈ ਦਿੱਤਾ ਗਿਆ ਹੈ।

Svante Pääbo awarded Nobel Prize in medicine for research on evolution

 

ਸਟਾਕਹੋਮ: ਮੈਡੀਸਨ/ਫਿਜ਼ੀਓਲੋਜੀ ਲਈ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਸਾਲ 2022 ਲਈ ਇਹ ਪੁਰਸਕਾਰ ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਨੂੰ ਦਿੱਤਾ ਗਿਆ ਹੈ। ਸਵਾਂਤੇ ਸਵੀਡਨ ਦੇ ਇਕ ਜੈਨੇਟਿਕਸਿਸਟ ਹਨ। ਉਹ ਵਿਕਾਸਵਾਦੀ ਜੈਨੇਟਿਕਸ ਦਾ ਮਾਹਰ ਹਨ। ਪਾਬੋ ਨੂੰ ਇਹ ਨੋਬਲ ਪੁਰਸਕਾਰ ਵਿਲੁਪਤ ਹੋਮਿਨਿਨ ਅਤੇ ਮਨੁੱਖੀ ਵਿਕਾਸ ਦੇ ਜੀਨੋਮ ਨਾਲ ਸਬੰਧਤ ਖੋਜਾਂ ਲਈ ਦਿੱਤਾ ਗਿਆ ਹੈ।

ਨੋਬਲ ਕਮੇਟੀ ਦੇ ਸਕੱਤਰ ਥਾਮਸ ਪਰਲਮੈਨ ਨੇ ਸਟਾਕਹੋਮ, ਸਵੀਡਨ ਵਿਚ ਕੈਰੋਲਿਨਸਕਾ ਇੰਸਟੀਚਿਊਟ ਵਿਚ ਜੇਤੂ ਦਾ ਐਲਾਨ ਕੀਤਾ। ਮੈਡੀਸਨ ਦੇ ਨੋਬਲ ਪੁਰਸਕਾਰ ਨਾਲ ਨੋਬਲ ਪੁਰਸਕਾਰਾਂ ਦਾ ਐਲਾਨ ਸ਼ੁਰੂ ਹੋ ਗਿਆ ਹੈ। ਨੋਬਲ ਪੁਰਸਕਾਰ ਨੂੰ ਵਿਗਿਆਨ ਦੀ ਦੁਨੀਆ ਦਾ ਸਭ ਤੋਂ ਸਤਿਕਾਰਤ ਪੁਰਸਕਾਰ ਮੰਨਿਆ ਜਾਂਦਾ ਹੈ। ਇਹ ਸਵੀਡਨ ਦੇ ਕੈਰੋਲਿਨਸਕਾ ਇੰਸਟੀਚਿਊਟ ਦੀ ਨੋਬਲ ਅਸੈਂਬਲੀ ਦੁਆਰਾ ਦਿੱਤਾ ਜਾਂਦਾ ਹੈ।  ਇਸ ਪੁਰਸਕਾਰ ਦੀ ਇਨਾਮੀ ਰਾਸ਼ੀ 10 ਮਿਲੀਅਨ ਸਵੀਡਿਸ਼ ਕ੍ਰੋਨ ਹੈ।

ਮੰਗਲਵਾਰ ਨੂੰ ਭੌਤਿਕ ਵਿਗਿਆਨ, ਬੁੱਧਵਾਰ ਨੂੰ ਰਸਾਇਣ ਵਿਗਿਆਨ ਅਤੇ ਵੀਰਵਾਰ ਨੂੰ ਸਾਹਿਤ ਦੇ ਖੇਤਰ ਵਿਚ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ। ਇਸ ਸਾਲ (2022) ਲਈ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ ਅਤੇ ਅਰਥ ਸ਼ਾਸਤਰ ਦੇ ਖੇਤਰ ਵਿਚ ਇਨਾਮ ਦਾ ਐਲਾਨ 10 ਅਕਤੂਬਰ ਨੂੰ ਕੀਤਾ ਜਾਵੇਗਾ।