ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਹੁਣ ਤੱਕ ਲਗਭਗ 1700 ਲੋਕਾਂ ਨੇ ਗਵਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

12 ਹਜ਼ਾਰ ਤੋਂ ਵੱਧ ਜ਼ਖਮੀ

photo

 

ਇਸਲਾਮਾਬਾਦ: ਪਾਕਿਸਤਾਨ ਵਿੱਚ ਜੂਨ ਦੇ ਅੱਧ ਤੋਂ ਲੈ ਕੇ ਹੁਣ ਤੱਕ ਮੌਨਸੂਨ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1,695 ਦੇ ਕਰੀਬ ਹੋ ਗਈ ਹੈ, ਜਦਕਿ 12,865 ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨ.ਡੀ.ਐਮ.ਏ.) ਨੇ ਦਿੱਤੀ ਹੈ। ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਐਨਡੀਐਮਏ ਦੁਆਰਾ ਐਤਵਾਰ ਨੂੰ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਵੱਖ-ਵੱਖ ਥਾਂ ਬਾਰਿਸ਼ ਜਾਂ ਹੜ੍ਹ ਨਾਲ ਸਬੰਧਤ ਹਾਦਸਿਆਂ ਵਿੱਚ ਜਾਨ ਗਵਾਉਣ ਵਾਲਿਆਂ ਵਿਚ 630 ਬੱਚੇ ਅਤੇ 340 ਮਹਿਲਾਵਾਂ ਸ਼ਾਮਲ ਸਨ।

ਦੇਸ਼ ਦਾ ਦੱਖਣੀ ਸਿੰਧ ਪ੍ਰਾਂਤ ਸਭ ਤੋਂ ਪ੍ਰਭਾਵਤ ਖੇਤਰ ਸੀ ਜਿੱਥੇ 759 ਲੋਕਾਂ ਦੀ ਮੌਤ ਹੋਈ, ਇਸ ਤੋਂ ਬਾਅਦ ਦੱਖਣ-ਪੱਛਮੀ ਬਲੋਚਿਸਤਾਨ ਅਤੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਪ੍ਰਾਂਤ ਕ੍ਰਮਵਾਰ 336 ਅਤੇ 307 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ 2,045,349 ਘਰ ਤਬਾਹ ਹੋ ਗਏ ਅਤੇ 1,162,122 ਪਸ਼ੂ ਮਾਰੇ ਗਏ। ਹੜ੍ਹ ਨਾਲ ਲਗਭਗ 33,046,329 ਲੋਕ ਅਤੇ 84 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ।

ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਪੂਰੇ ਸੀਜ਼ਨ ਵਿੱਚ 13,254.49 ਕਿਲੋਮੀਟਰ ਸੜਕਾਂ ਅਤੇ 440 ਪੁਲ ਨੁਕਸਾਨੇ ਗਏ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ NDMA, ਹੋਰ ਸਰਕਾਰੀ ਸੰਸਥਾਵਾਂ, ਵਲੰਟੀਅਰਾਂ ਅਤੇ ਗੈਰ-ਸਰਕਾਰੀ ਸੰਸਥਾਵਾਂ ਦੁਆਰਾ ਬਚਾਅ ਅਤੇ ਰਾਹਤ ਕਾਰਜ ਚੱਲ ਰਹੇ ਹਨ।