ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਗ੍ਰਹਿਯੁੱਧ ਦੇ ਮੁਹਾਣੇ 'ਤੇ ਖੜ੍ਹਾ ਫਰਾਂਸ, ਐਮਰਜੈਂਸੀ ਲਾਉਣ ਦੀ ਨੌਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ਰਾਂਸ 'ਚ 16 ਮਹੀਨੇ ਪੁਰਾਣੇ ਰਾਸ਼ਟਰਪਤੀ ਇਮੈਨੁਐਲ ਮੈਕਰੋਂਨ ਦੀ ਸਰਕਾਰ ਸੱਤਾ 'ਚ ਹੈ। ਪਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੀ ਮੁਸੀਬਤ ਹੁਣ ਪੇਰੀਸ ਤੱਕ ....

french fuel protesters

ਫਰਾਂਸ (ਭਾਸ਼ਾ): ਫ਼ਰਾਂਸ 'ਚ 16 ਮਹੀਨੇ ਪੁਰਾਣੇ ਰਾਸ਼ਟਰਪਤੀ ਇਮੈਨੁਐਲ ਮੈਕਰੋਂਨ ਦੀ ਸਰਕਾਰ ਸੱਤਾ 'ਚ ਹੈ। ਪਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਦੀ ਮੁਸੀਬਤ ਹੁਣ ਪੇਰੀਸ ਤੱਕ ਪਹੁੰਚ ਗਈ ਹੈ। ਇਸ ਨੂੰ ਲੈ ਕੇ ਫ਼ਰਾਂਸ 'ਚ ਹਿੰਸਕ ਪ੍ਰਦਰਸ਼ਨ ਦਾ ਦੌਰ ਜ਼ਾਰੀ ਹੈ। ਪੁਲਿਸ ਤੇ ਪਰਦਰਸ਼ਨਕਾਰੀਆਂ ਵਿਚਕਾਰ ਹੋਈ ਝੜਪ 'ਚ 110 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ। ਇਸ ਸਿਲਸਿਲੇ 'ਚ 260 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਹਾਲਤ ਨੂੰ ਕਾਬੂ ਕਰਨ ਲਈ ਸਰਕਾਰ ਐਮਰਜੈਂਸੀ ਲਗਾਉਣ 'ਤੇ ਵਿਚਾਰ ਕਰ ਰਹੀ ਹੈ। ਦੱਸ ਦਈਏ ਕਿ ਕਿਸੇ ਵੀ ਦੇਸ਼ 'ਚ ਐਮਰਜੈਂਸੀ ਉਸ ਸਮੇਂ ਲਾਈ ਜਾਂਦੀ ਹੈ, ਜਦ ਹਾਲਾਤ ਕਾਬੂ ਤੋਂ ਬਾਹਰ ਹੋ ਜਾਣ। ਫਰਾਂਸ 'ਚ ਪੈਟਰੋਲ ਦੀਆਂ ਕੀਮਤਾਂ ਅਤੇ ਮਹਿੰਗਾਈ ਕਾਰਨ ਲੋਕ ਸੜਕਾਂ 'ਤੇ ਉੱਤਰੇ ਹੋਏ ਹਨ ਅਤੇ ਵਾਹਨਾਂ ਅਤੇ ਇਮਾਰਤਾਂ ਨੂੰ ਸਾੜੇ ਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸੇ ਲਈ ਫਰਾਂਸ ਦੀਆਂ ਮੌਜੂਦਾ ਪ੍ਰਸਥਿਤੀਆਂ ਦੇ ਮੱਦੇਨਜ਼ਰ ਸਰਕਾਰ ਵੱਲੋਂ ਐਮਰਜੈਂਸੀ ਲਾਗੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।

ਮਹਿੰਗਾਈ ਅਤੇ ਪੈਟਰੋਲ ਦੀਆਂ ਕੀਮਤਾਂ ਵਧਣ ਖਿਲਾਫ਼ ਪੈਰਿਸ ਵਿਚ ਪਿਛਲੇ ਦੋ ਹਫ਼ਤਿਆਂ ਤੋਂ ਮੁਜ਼ਾਹਰਾ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀਲੀ ਬੁਨੈਣ ਪਾ ਕੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਸਰਕਾਰ ਤੋਂ ਤੇਲ ਉੱਪਰ ਲਾਏ ਉੱਚੇ ਕਰ ਦਾ ਵਿਰੋਧ ਕਰ ਰਹੇ ਹਨ। ਇਹ ਕੱਪੜੇ ਫਰੈਂਚ ਡਰਾਈਵਰਾਂ ਦਾ ਸੰਕੇਤ ਹਨ। ਫਰਾਂਸ ਦੇ ਇਤਿਹਾਸ ਵਿੱਚ ਸੰਨ 1968 ਤੋਂ ਬਾਅਦ ਤਾਜ਼ਾ ਦੰਗੇ ਸਭ ਤੋਂ ਗੰਭੀਰ ਹਨ।

ਫਰਾਂਸ ਦੇ ਗ੍ਰਹਿ ਮੰਤਰੀ ਕ੍ਰਿਸਟੋਫੇ ਕੇਸਟਨਰ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਦੇਸ਼ ਵਿਆਪੀ ਮੁਜ਼ਾਹਰੇ ਵਿਚ 110 ਲੋਕ ਜ਼ਖਮੀ ਹੋਏ ਹਨ। ਪੈਰਿਸ ਪੁਲਿਸ ਨੇ 260 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।