ਪਾਕਿ : ਐਫ.ਆਈ.ਏ. ਨੇ ਅਪਣੇ ਅਧਿਕਾਰੀਆਂ ਦੇ ਮਨੁੱਖੀ ਤਸਕਰੀ 'ਚ ਸ਼ਾਮਲ ਹੋਣ ਦੀ ਗੱਲ ਕਬੂਲੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐਫ.ਆਈ.ਏ.) ਨੇ ਕਬੂਲ ਕੀਤਾ ਕਿ ਉਸ ਦੇ ਕੁਝ ਅਧਿਕਾਰੀ ਰਾਸ਼ਟਰੀ ਜਹਾਜ਼ ਕੰਪਨੀ ਪੀ.ਆਈ.ਏ......

Pakistan FIA

ਇਸਲਾਮਾਬਾਦ : ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐਫ.ਆਈ.ਏ.) ਨੇ ਕਬੂਲ ਕੀਤਾ ਕਿ ਉਸ ਦੇ ਕੁਝ ਅਧਿਕਾਰੀ ਰਾਸ਼ਟਰੀ ਜਹਾਜ਼ ਕੰਪਨੀ ਪੀ.ਆਈ.ਏ. ਦੇ ਮੁਲਾਜ਼ਮਾਂ ਦੀ ਮਿਲੀ ਭੁਗਤ ਕਾਰਨ ਮਨੁੱਖੀ ਤਸਕਰੀ ਵਿਚ ਮਾਮਲਿਆਂ ਵਿਚ ਸ਼ਾਮਲ ਰਹੇ ਹਨ। ਵੀਰਵਾਰ ਨੂੰ ਮੀਡੀਆ ਵਿਚ ਆਈਆਂ ਰੀਪੋਰਟਾਂ ਵਿਚ ਇਹ ਖੁਲਾਸਾ ਹੋਇਆ ਹੈ। ਦਿ ਡਾਨ ਨੇ ਅਪਣੀ ਇਕ ਰੀਪੋਰਟ ਵਿਚ ਦਸਿਆ ਕਿ ਐਫ.ਆਈ.ਏ. ਦੇ ਜਨਰਲ ਡਾਇਰੈਕਟਰ ਨੇ ਗ੍ਰਹਿ ਮੰਤਰਾਲੇ ਅਤੇ ਇਸਟੈਬਲਿਸ਼ਮੈਂਟ ਡਿਵੀਜ਼ਨ ਨੂੰ ਬੁਧਵਾਰ ਨੂੰ ਇਕ ਰੀਪੋਰਟ ਪੇਸ਼ ਕੀਤੀ ਜਿਸ ਵਿਚ ਇਸ ਗੱਲ ਨੂੰ ਸੂਚੀਬੱਧ ਕੀਤਾ ਗਿਆ ਹੈ

ਕਿ ਬ੍ਰਿਟਿਸ਼ ਹਾਈ ਕਮਿਸ਼ਨ ਦੀ ਸ਼ਿਕਾਇਤ ਤੋਂ ਬਾਅਦ 2014 ਵਿਚ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਕੀਤੀ ਗਈ। ਨਿਊਜ਼ ਪੇਪਰ ਗ੍ਰਹਿ ਮੰਤਰਾਲੇ ਦੇ ਸੂਤਰ ਨੂੰ ਬੇਈਮਾਨ ਕਹਿੰਦੇ ਹੋਏ ਕਿਹਾ ਕਿ ਇਕ ਜਨਵਰੀ 2019 ਦੀ ਤਰੀਕ ਵਾਲੀ ਇਕ ਰੀਪੋਰਟ ਮੰਤਰਾਲੇ ਨੂੰ ਬੁਧਵਾਰ ਨੂੰ ਮਿਲੀ ਹੈ ਅਤੇ ਇਸ ਵਿਚ ਐਫ.ਆਈ.ਏ. ਦੇ ਮਨੁੱਖੀ ਤਸਕਰੀ ਰੋਕੂ ਸੈਲ ਨੂੰ ਸ਼ਿਕਾਇਤ 'ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਦਾ ਜ਼ਿੰਮੇਵਾਰ ਦਸਿਆ ਗਿਆ ਹੈ।

ਸ਼ਿਕਾਇਤ ਮੁਤਾਬਕ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਫੜੇ ਗਏ 20 ਅਫਗਾਨੀ ਨਾਗਰਿਕਾਂ ਨੂੰ ਇਸਲਾਮਾਬਾਦ ਦੇ ਬੀਨਜ਼ੀਰ ਭੁੱਟੋ ਕੌਮਾਂਤਰੀ ਹਵਾਈ ਅੱਡੇ (ਬੀ.ਬੀ.ਆਈ.ਏ.ਪੀ.) ਤੋਂ ਤਸਕਰੀ ਕਰਕੇ ਲਿਆਂਦਾ ਗਿਆ ਸੀ। ਇਸ ਰਿਪੋਰਟ ਵਿਚ ਐਫ.ਆਈ.ਏ. ਦੇ ਉਸ ਸਮੇਂ ਦੇ ਡਾਇਰੈਕਟਰ ਇਨਾਮ ਗਨੀ ਨੂੰ ਜਾਂਚ ਨੂੰ ਰੱਦ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਰੀਪੋਰਟ ਮੁਤਾਬਕ ਐਫ.ਆਈ.ਏ. ਇਸਲਾਮਾਬਾਦ ਜ਼ੋਨ ਦੇ ਡਾਇਰੈਕਟਰ ਹੋਣ ਦੌਰਾਨ ਉਨ੍ਹਾਂ ਨੇ ਬੀ.ਬੀ.ਆਈ.ਏ.ਪੀ. ਰਾਹੀਂ ਮਨੁੱਖੀ ਤਸਕਰੀ ਕਰਵਾਉਣ ਲਈ ਜਹਾਜ਼ਾਂ ਦੀ ਜਾਂਚ ਵਰਗੀ ਕਾਨੂੰਨੀ ਅੜਿੱਕਿਆਂ ਨੂੰ ਹਟਾ ਦਿੱਤਾ ਸੀ।

ਉਨ੍ਹਾਂ ਦੀ ਮਿਲੀਭੁਗਤ ਤੋਂ ਬਿਨਾਂ ਪੀ.ਆਈ.ਏ. ਅਤੇ ਬੀ.ਬੀ.ਆਈ.ਏ.ਪੀ. ਵਿਚ ਐਫ.ਆਈ.ਏ. ਦੇ ਇਮੀਗ੍ਰੇਸ਼ਨ ਮੁਲਾਜ਼ਮਾਂ ਨੂੰ ਫਰਜ਼ੀ ਪਾਕਿਸਤਾਨੀ ਪਾਸਪੋਰਟ 'ਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਦੀ ਤਸਕਰੀ ਦਾ ਨੈਟਵਰਕ ਚਲਾਉਣਾ ਮੁਸ਼ਕਲ ਸੀ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦਸਿਆ ਕਿ ਐਫ.ਆਈ.ਏ. ਦੇ 30 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।  (ਪੀਟੀਆਈ)