ਅਮਰੀਕਾ : ਕਾਂਗਰਸ ਨੇਤਾਵਾਂ ਨਾਲ ਟਰੰਪ ਦੀ ਬੈਠਕ ਰਹੀ ਬੇਨਤੀਜਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿਚਕਾਰ ਬੁਧਵਾਰ ਨੂੰ ਵ੍ਹਾਈਟ ਹਾਊਸ ਵਿਚ ਹੋਈ ਬੈਠਕ ਬੇਨਤੀਜਾ ਰਹੀ.......

Pelosi, Schumer to Meet With Trump

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿਚਕਾਰ ਬੁਧਵਾਰ ਨੂੰ ਵ੍ਹਾਈਟ ਹਾਊਸ ਵਿਚ ਹੋਈ ਬੈਠਕ ਬੇਨਤੀਜਾ ਰਹੀ। ਇਹ ਬੈਠਕ ਅਮਰੀਕੀ ਸਰਕਾਰ ਦੇ ਅੰਸ਼ਕ ਰੂਪ ਨਾਲ ਠੱਪ ਪਏ ਕੰਮਕਾਜ 'ਤੇ ਗਤੀਰੋਧ ਨੂੰ ਹੱਲ ਕਰਨ ਲਈ ਕਰਵਾਈ ਗਈ ਸੀ। ਬੈਠਕ ਵਿਚ ਅਮਰੀਕਾ-ਮੈਕਸੀਕੋ ਸੀਮਾ 'ਤੇ ਕੰਧ ਦੇ ਨਿਰਮਾਣ ਦੀ ਟਰੰਪ ਦੀ ਮੰਗ ਨੂੰ ਲੈ ਕੇ ਰੀਪਬਲਿਕਨ ਅਤੇ ਡੈਮੋਕ੍ਰੈਟਸ ਅਪਣੇ-ਅਪਣੇ  ਰਵੱਈਏ 'ਤੇ ਅੜੇ ਰਹੇ। ਟਰੰਪ ਇਸ ਕੰੰਧ ਲਈ 5.2 ਅਰਡ ਡਾਲਰ ਦੇ ਫੰਡ ਦੀ ਮੰਗ ਕਰ ਰਹੇ ਹਨ

ਅਤੇ ਉਨ੍ਹਾਂ ਮੁਤਾਬਕ ਅਮਰੀਕਾ ਵਿਚ ਗ਼ੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖ਼ਲੇ ਨੂੰ ਰੋਕਣ ਲਈ ਇਸ ਕੰਧ ਦਾ ਬਣਨਾ ਬਹੁਤ ਜ਼ਰੂਰੀ ਹੈ। ਉੱਥੇ ਡੈਮੋਕ੍ਰੈਟਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕਦਮ ਚੁੱਕਣਾ ਟੈਕਸ ਭੁਗਤਾਨ ਕਰਤਾਵਾਂ ਦੇ ਧਨ ਦੀ ਬਰਬਾਦੀ ਹੈ। ਸਿਚੁਏਸ਼ਨ ਰੂਮ ਵਿਚ ਹੋਈ ਇਸ ਬੇਨਤੀਜਾ ਬੈਠਕ ਦੇ ਬਾਅਦ ਕਾਂਗਰਸ ਨੇਤਾ ਅਤੇ ਟਰੰਪ ਸ਼ੁਕਰਵਾਰ ਨੂੰ ਇਕ ਵਾਰ ਫਿਰ ਮਿਲਣ 'ਤੇ ਸਹਿਮਤ ਹੋਏ ਹਨ। ਕਾਂਗਰਸ ਦੇ ਨਵੇਂ ਚੁਣੇ ਗਏ ਮੈਂਬਰ 116ਵੀਂ ਕਾਂਗਰਸ ਦੇ ਪਹਿਲੇ ਦਿਨ ਸਹੁੰ ਚੁੱਕ ਸਕਦੇ ਹਨ। 

ਡੈਮੋਕ੍ਰੈਟਿਕ ਨੇਤਾ ਨੈਨਸੀ ਪੇਲੋਸੀ ਦਾ ਅਮਰੀਕੀ ਹਾਊਸ ਆਫ਼ ਰੀਪੀ੍ਰਜੈਂਟਿਵਜ਼ ਦਾ ਪ੍ਰਧਾਨ ਬਣਨਾ ਤੈਅ ਹੈ। ਟਰੰਪ ਨੇ ਬੈਠਕ ਦੇ ਬਾਅਦ ਟਵੀਟ ਕੀਤਾ,'ਕਾਂਗਰਸ ਦੇ ਰੀਪਬਲਿਕਨ ਅਤੇ ਡੈਮੋਕ੍ਰੈਟ ਨੇਤਾਵਾਂ ਨਾਲ ਸੀਮਾ ਸੁਰੱਖਿਆ 'ਤੇ ਅੱਜ ਮਹੱਤਵਪੂਰਨ ਬੈਠਕ ਹੋਈ। ਦੋਹਾਂ ਪੱਖਾਂ ਦਾ ਫੰਡਿੰਗ ਬਿੱਲ ਨੂੰ ਪਾਸ ਕਰਾਉਣ ਲਈ ਇਕੱਠੇ ਕੰਮ ਕਰਨਾ ਜ਼ਰੂਰੀ ਹੈ ਜੋ ਰਾਸ਼ਟਰ ਅਤੇ ਉਸ ਦੇ ਲੋਕਾਂ ਦੀ ਰਖਿਆ ਕਰੇ। ਇਹ ਸਰਕਾਰ ਦਾ ਪਹਿਲਾ ਅਤੇ ਸਭ ਤੋਂ ਜ਼ਰੂਰੀ ਫਰਜ਼ ਹੈ।'' ਉੱਥੇ ਪੇਲੋਸੀ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਦੀ ਯੋਜਨਾ ਸੀਮਾ ਕੰਧ ਲਈ ਵਿੱਤ ਪੋਸ਼ਣ ਦੇ ਬਿਨਾ ਖਰਚ ਬਿੱਲ 'ਤੇ ਡੈਮੋਕ੍ਰੈਟਿਕ ਕਾਨੂੰਨ ਨਾਲ ਅੱਗੇ ਵੱਧਣ ਦੀ ਹੈ।  (ਪੀਟੀਆਈ)