ਕੋਰੋਨਾ ਵੈਕਸੀਨ ਲੱਗਦਿਆਂ ਹੀ ਜਾਦੂਗਰ ਯੂਰੀ ਗੈਲਰ ਨੇ ਨਜ਼ਰਾਂ ਨਾਲ ਤੋੜ ਦਿੱਤਾ ਚਮਚਾ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰੀ ਨੇ ਕਿਹਾ ਕਿ 60 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਨੂੰ ਛੇਤੀ ਤੋਂ ਛੇਤੀ ਵੈਕਸੀਨ ਲੈ ਲੈਣੀ ਚਾਹੀਦੀ ਹੈ

Uri Geller

ਨਵੀਂ ਦਿੱਲੀ: ਦੁਨੀਆ ਭਰ ’ਚ ਕੋਰੋਨਾ ਵਾਇਰਸ  ਨੂੰ ਲੈ ਕੇ ਜੰਗ ਛਿੜ ਗਈ ਹੈ। ਇਸ ਦੇ ਚਲਦੇ ਹੁਣ ਹਰ ਹਰ ਸੂਬਿਆਂ ਵਿਚ ਕੋਰੋਨਾ ਵੈਕਸੀਨ ਦਾ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ। ਇਸੇ ਲੜੀ ਤਹਿਤ ਇੱਕ ਪ੍ਰਸਿੱਧ ਜਾਦੂਗਰ ਯੂਰੀ ਗੈਲਰ ਨੇ ਵੀ ਵੈਕਸੀਨ ਲਵਾਈ ਹੈ।  ਦਰਅਸਲ, ਇਜ਼ਰਾਇਲ ’ਚ ਸ਼ੁਰੂਆਤੀ ਗੇੜ ’ਚ ਬਜ਼ੁਰਗ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਰਹੀ ਹੈ।

ਯੂਰੀ ਗੈਲਰ ਕੋਰੋਨਾ ਵੈਕਸੀਨ 
ਯੂਰੀ ਗੈਲਰ ਦੇ ਜਦੋਂ ਟੀਕਾ ਲੱਗ ਰਿਹਾ ਸੀ, ਤਦ ਉਸੇ ਵੇਲੇ ਉਨ੍ਹਾਂ ਇੱਕ ਚਮਚਾ ਤੋੜ ਕੇ ਵਿਖਾਇਆ। 75 ਸਾਲਾ ਜਾਦੂਗਰ ਯੂਰੀ ਗੈਲਰ ਦੇ ਜਿਵੇਂ ਹੀ ਸਿਰਿੰਜ ਦੀ ਸੂਈ ਬਾਂਹ ਦੇ ਡੌਲ਼ੇ ’ਚ ਘੁਸੀ, ਤਿਵੇਂ ਹੀ ਯੂਰੀ ਨੇ ਆਪਣੇ ਦੂਜੇ ਹੱਥ ਨਾਲ ਚਮਚਾ ਤੋੜਨ ਦਾ ਆਪਣਾ ਜਾਣਿਆ-ਪਛਾਣਿਆ ਸਟਾਈਲ ਵੀ ਵਿਖਾਇਆ। ਯੂਰੀ ਨੇ ਕਿਹਾ ਕਿ 60 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਨੂੰ ਛੇਤੀ ਤੋਂ ਛੇਤੀ ਵੈਕਸੀਨ ਲੈ ਲੈਣੀ ਚਾਹੀਦੀ ਹੈ। ਇਹ ਸਭ ਲਈ ਬਹੁਤ ਜ਼ਰੂਰੀ ਹੈ।