ਨਾਈਜੀਰੀਆ ’ਚ ਬੰਦੂਕਧਾਰੀਆਂ ਨੇ 30 ਲੋਕਾਂ ਦੀ ਕੀਤੀ ਹੱਤਿਆ ਤੇ ਕਈਆਂ ਨੂੰ ਕੀਤਾ ਅਗਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਾਸੁਆਨ ਦਾਜੀ ਪਿੰਡ ’ਤੇ ਬੰਦੂਕਧਾਰੀਆਂ ਨੇ ਕੀਤਾ ਸੀ ਹਮਲਾ : ਪੁਲਿਸ ਬੁਲਾਰਾ

Gunmen kill 30 people, kidnap many in Nigeria

ਮੀਨਾ (ਨਾਈਜੀਰੀਆ) : ਨਾਈਜੀਰੀਆ ਦੇ ਨਾਈਜਰ ਰਾਜ ਦੇ ਇੱਕ ਪਿੰਡ 'ਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ 30 ਪਿੰਡ ਵਾਸੀਆਂ ਦੀ ਮੌਤ ਹੋ ਗਈ ਜਦਕਿ ਕਈ ਹੋਰਨਾਂ ਨੂੰ ਬੰਦੂਕਧਾਰੀਆਂ ਵੱਲੋਂ ਅਗਵਾ ਕਰ ਲਿਆ ਗਿਆ ਅਤੇ ਇਸ ਘਟਨਾ ਸਬੰਧੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ।

ਨਾਈਜਰ ਸੂਬੇ ਦੇ ਪੁਲਿਸ ਬੁਲਾਰੇ ਵਾਸਿਓ ਅਬਿਓਦੁਨ ਨੇ ਕਿਹਾ ਕਿ ਬੰਦੂਕਧਾਰੀਆਂ ਨੇ ਸ਼ਨੀਵਾਰ ਸ਼ਾਮ ਨੂੰ ਸੂਬੇ ਦੇ ਬੋਰਗੂ ਸਥਾਨਕ ਪ੍ਰਸ਼ਾਸਨ ਖੇਤਰ ਦੇ ਕਾਸੁਆਨ-ਦਾਜੀ ਪਿੰਡ ਵਿੱਚ ਧਾਵਾ ਬੋਲ ਦਿੱਤਾ ਅਤੇ ਪਿੰਡ ਵਾਸੀਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਥਾਨਕ ਬਾਜ਼ਾਰ ਅਤੇ ਕਈ ਘਰਾਂ ਨੂੰ ਵੀ ਅੱਗ ਲਗਾ ਦਿੱਤੀ।
ਦੋ ਪਿੰਡ ਵਾਸੀਆਂ ਨੇ ਮਰਨ ਵਾਲਿਆਂ ਦੀ ਗਿਣਤੀ 37 ਦੱਸੀ ਅਤੇ ਸ਼ੰਕਾ ਪ੍ਰਗਟ ਕੀਤੀ ਕਿ ਇਹ ਗਿਣਤੀ ਵੱਧ ਹੋ  ਸਕਦੀ ਹੈ, ਕਿਉਂਕਿ ਐਤਵਾਰ ਤੱਕ ਵੀ ਕੁਝ ਲੋਕ ਲਾਪਤਾ ਸਨ । ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਬਲ ਅਜੇ ਤੱਕ ਇਲਾਕੇ ਵਿੱਚ ਨਹੀਂ ਪਹੁੰਚੇ ਹਨ, ਜੋ ਕਿ ਪੁਲਿਸ ਦੇ ਉਸ ਦਾਅਵੇ ਦਾ ਖੰਡਨ ਕਰਦੀ ਹੈ ਕਿ ਉਨ੍ਹਾਂ ਨੇ ਅਗਵਾ ਕੀਤੇ ਲੋਕਾਂ ਦੀ ਭਾਲ ਲਈ ਅਧਿਕਾਰੀ ਤਾਇਨਾਤ ਕੀਤੇ ਹਨ।