ਹੱਬਲ ਪੁਲਾੜ ਟੈਲੀਸਕੋਪ ਨੇ ਬ੍ਰਹਿਮੰਡ 'ਚ ਛੋਟੀ ਗਲੈਕਸੀ ਖੋਜੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੱਬਲ ਪੁਲਾੜ ਟੈਲੀਸਕੋਪ ਨੇ 3 ਕਰੋੜ ਪ੍ਰਕਾਸ਼ ਸਾਲ ਦੂਰ ਸਾਡੇ ਬ੍ਰਹਿਮੰਡ ਵਿਚ ਪਿੱਛੇ ਵਲ ਮੌਜੂਦ ਇਕ ਡਾਰਫ ਗਲੈਕਸੀ ਦਾ ਪਤਾ ਲਗਾਇਆ ਹੈ....

Galaxy

ਲੰਡਨ : ਹੱਬਲ ਪੁਲਾੜ ਟੈਲੀਸਕੋਪ ਨੇ 3 ਕਰੋੜ ਪ੍ਰਕਾਸ਼ ਸਾਲ ਦੂਰ ਸਾਡੇ ਬ੍ਰਹਿਮੰਡ ਵਿਚ ਪਿੱਛੇ ਵਲ ਮੌਜੂਦ ਇਕ ਡਾਰਫ ਗਲੈਕਸੀ ਦਾ ਪਤਾ ਲਗਾਇਆ ਹੈ। ਡਾਰਫ ਗਲੈਕਸੀ ਵਿਚ ਦੂਜੀਆਂ ਗਲੈਕਸੀਆਂ ਦੀ ਤੁਲਨਾ ਵਿਚ ਕਾਫੀ ਘੱਟ ਤਾਰੇ ਹੁੰਦੇ ਹਨ। ਸ਼ੋਧ ਕਰਤਾਵਾਂ ਨੇ ਤਾਰਿਆਂ ਦੇ ਗੋਲ ਗੁੱਛੇ ਐੱਨ.ਜੀ.ਸੀ. 6752 ਦੇ ਅੰਦਰ ਸਫੇਦ ਡਾਰਫ ਤਾਰਿਆਂ ਦਾ ਅਧਿਐਨ ਕਰਨ ਲਈ ਨਾਸਾ/ਈ.ਐੱਸ.ਏ. ਹੱਬਲ ਪੁਲਾੜ ਟੈਲੀਸਕੋਪ ਦੀ ਵਰਤੋਂ ਕੀਤੀ। ਯੂਰਪੀ ਪੁਲਾੜ ਏਜੰਸੀ (ਈ.ਐੱਸ.ਏ.) ਮੁਤਾਬਕ ਇਸ ਅਧਿਐਨ ਦਾ ਉਦੇਸ਼ ਗੋਲ ਤਾਰਾਮੰਡਲ ਦੀ ਉਮਰ ਦਾ ਪਤਾ ਲਗਾਉਣ ਲਈ ਇਨ੍ਹਾਂ ਤਾਰਿਆਂ ਦੀ ਵਰਤੋਂ ਕਰਨੀ ਸੀ।

ਪਰ ਇਸ ਪ੍ਰਕਿਰਿਆ ਵਿਚ ਸ਼ੋਧ ਕਰਤਾਵਾਂ ਨੂੰ ਡਾਰਫ ਗਲੈਕਸੀ ਮਿਲੀ। ਉਨ੍ਹਾਂ ਲਈ ਇਹ ਅਚਾਨਕ ਕੀਤੀ ਗਈ ਇਕ ਖੋਜ ਸੀ। ਇਨ੍ਹਾਂ ਤਾਰਿਆਂ ਦੀ ਚਮਕ ਅਤੇ ਤਾਪਮਾਨ ਦਾ ਧਿਆਨਪੂਰਵਕ ਵਿਸ਼ਲੇਸ਼ਣ ਕਰਨ ਦੇ ਬਾਅਦ ਖਗੋਲ ਵਿਗਿਆਨੀਆਂ ਨੇ ਪਾਇਆ ਕਿ ਇਹ ਤਾਰੇ ਗਲੈਕਸੀ ਦੇ ਤਾਰਾਮੰਡਲ ਦਾ ਹਿੱਸਾ ਨਹੀਂ ਹਨ ਸਗੋਂ ਉਸ ਨਾਲੋਂ ਕਰੋੜਾਂ ਪ੍ਰਕਾਸ਼ ਸਾਲ ਦੂਰ ਸਥਿਤ ਹਨ। ਬੇਦਿਨ 1 ਨਾਮ ਦੀ ਬ੍ਰਹਿਮੰਡ ਦੀ ਇਹ ਗੁਆਂਢੀ ਗਲੈਕਸੀ ਆਕਾਰ ਵਿਚ ਬਹੁਤ ਛੋਟੀ ਹੈ। ਇਹ ਗਲੈਕਸੀ ਦੇ ਇਕ ਛੋਟੇ ਜਿਹੇ ਹਿੱਸੇ ਜਿੰਨੀ ਹੈ। ਸ਼ੋਧ ਕਰਤਾਵਾਂ ਨੇ ਦਸਿਆ ਕਿ ਇਹ ਨਾ ਸਿਰਫ ਬਹੁਤ ਛੋਟੀ ਹੈ ਸਗੋਂ ਧੁੰਦਲੀ ਵੀ ਹੈ। (ਪੀਟੀਆਈ)