ਅਮਰੀਕਾ 'ਚ ਠੰਡ ਕਾਰਨ ਮੌਤਾਂ ਦੀ ਗਿਣਤੀ 29 ਹੋਈ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਸਮੇਤ ਪੂਰੀ ਦੁਨੀਆਂ 'ਚ ਖਤਰਨਾਕ ਠੰਡ ਦਾ ਕਹਿਰ ਜਾਰੀ ਹੈ। ਅਮਰੀਕਾ 'ਚ ਬਰਫ਼ਬਾਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਠੰਡੀ ਹਵਾਵਾਂ ਕਾਰਨ ਕੁਝ ਇਲਾਕਿਆਂ ...

Snowfall

ਵਾਸ਼ਿੰਗਟਨ : ਅਮਰੀਕਾ ਸਮੇਤ ਪੂਰੀ ਦੁਨੀਆਂ 'ਚ ਖਤਰਨਾਕ ਠੰਡ ਦਾ ਕਹਿਰ ਜਾਰੀ ਹੈ। ਅਮਰੀਕਾ 'ਚ ਬਰਫ਼ਬਾਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਠੰਡੀ ਹਵਾਵਾਂ ਕਾਰਨ ਕੁਝ ਇਲਾਕਿਆਂ ਵਿਚ ਤਾਪਮਾਨ ਵਿਚ ਕਾਫੀ ਗਿਰਾਵਟ ਦੇਖੀ ਗਈ। ਠੰਡ ਕਾਰਨ ਵੱਖ -ਵੱਖ ਇਲਾਕਿਆਂ ਵਿਚ ਹੁਣ ਤੱਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇੱਥੇ ਛੇਤੀ ਹੀ ਮੌਸਮ ਵਿਚ ਕਾਫੀ ਬਦਲਾਅ ਆਉਣ ਵਾਲਾ ਹੈ।

ਕੁਝ ਹਫਤਿਆਂ ਬਾਅਦ ਤਾਪਮਾਨ ਵਿਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿਚ ਤਾਪਮਾਨ 26 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਨਾਲ ਇੱਥੇ ਹੜ੍ਹਾਂ ਜਿਹੇ ਹਾਲਾਤ ਵੀ ਬਣ ਸਕਦੇ ਹਨ। ਸ਼ਿਕਾਗੋ ਵਿਚ ਬੀਤੇ ਦਿਨ ਤਾਪਮਾਨ ਵਿਚ ਕਾਫੀ ਬਦਲਾਅ ਦੇਖਿਆ ਗਿਆ। ਇੱਥੇ ਬੀਤੇ ਦਿਨ ਤਾਪਮਾਨ ਮਾਈਨਸ 30 ਡਿਗਰੀ ਤੋਂ ਵਧ ਕੇ ਮਾਈਨਸ 5 ਡਿਗਰੀ ਤੱਕ ਆ ਗਿਆ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਸਮ ਵਿਚ ਇਸ ਤਰ੍ਹਾਂ ਦਾ ਬਦਲਾਅ ਕਾਫੀ ਅਜੀਬ ਹੈ। ਹਫ਼ਤੇ ਭਰ ਦੀ ਸਰਦੀ ਤੋਂ ਬਾਅਦ ਹਾਲਾਤ ਹੁਣ ਸੁਧਰਨ ਲੱਗੇ ਹਨ। ਇੱਥੇ ਸ਼ੁੱਕਰਵਾਰ ਨੂੰ ਤਾਪਮਾਨ ਮਾਈਨਸ 17 ਸੀ। ਇਸ ਤੋਂ ਪਹਿਲਾਂ ਸ਼ਿਕਾਗੋ ਵਿਚ ਤਾਪਮਾਨ ਮਾਈਨਸ 30 ਡਿਗਰੀ ਤੱਕ ਪਹੁੰਚ ਗਿਆ ਸੀ। ਗਰਮ ਪਾਣੀ ਕੁਝ ਹੀ ਪਲਾਂ ਬਾਅਦ ਇੱਥੇ ਬਰਫ਼ ਵਿਚ ਤਬਦੀਲ ਹੋ ਰਿਹਾ ਸੀ।