ਰੂਸ ਦੇ ਕੰਟਰੋਲ ਵਾਲੇ ਯੂਕਰੇਨ ਦੇ ਹਿੱਸੇ 'ਚ ਹੋਏ ਹਮਲੇ 'ਚ 28 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

 ਕੀਵ ਵਿਚ ਯੂਕਰੇਨ ਦੇ ਅਧਿਕਾਰੀਆਂ ਨੇ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

File Photo

ਮਾਸਕੋ - ਰੂਸ ਦੇ ਕੰਟਰੋਲ ਵਾਲੇ ਸ਼ਹਿਰ ਲਿਸੀਚਾਂਸਕ 'ਚ ਇਕ ਬੇਕਰੀ 'ਤੇ ਯੂਕਰੇਨ ਦੇ ਹਮਲੇ 'ਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਰੂਸੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਸਿਆਸਤਦਾਨ ਲਿਓਨਿਦ ਪੇਸਿਕਨਿਕ ਨੇ ਟੈਲੀਗ੍ਰਾਮ 'ਤੇ ਇਕ ਬਿਆਨ ਵਿਚ ਕਿਹਾ ਕਿ ਸ਼ਨੀਵਾਰ ਦੇ ਹਮਲੇ ਵਿਚ ਮਾਰੇ ਗਏ ਲੋਕਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ।  ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੇ ਮਲਬੇ ਹੇਠੋਂ 10 ਲੋਕਾਂ ਨੂੰ ਬਾਹਰ ਕੱਢਿਆ।  ਕੀਵ ਵਿਚ ਯੂਕਰੇਨ ਦੇ ਅਧਿਕਾਰੀਆਂ ਨੇ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।