ਨਹੀਂ ਛੱਡਿਆ ਪਰਮਾਣੂ ਹਥਿਆਰਾਂ ਦਾ ਮੋਹ ਤਾਂ ਬਰਬਾਦ ਹੋ ਜਾਵੇਗਾ ਉਤਰੀ ਕੋਰੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜੇਕਰ ਉਤਰ ਕੋਰੀਆ ਆਪਣੇ ਪਰਮਾਣੂ ਹਥਿਆਰਾ ਦਾ ਮੋਹ ਨਹੀ ਛੱਡਦਾ ਤਾਂ ਉਹ ਆਰਥਿਕ ਰੂਪ ‘ਚ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ...

Kim-Trump

ਵਾਸ਼ਿੰਗਟਨ : ਹਨੋਈ ‘ਚ ਹੋਈ ਕਿਮ-ਟਰੰਪ ਦੀ ਗੱਲਬਾਤ ਤੋਂ ਬਾਅਦ ਅਮਰੀਕਾ ਨੇ ਸਾਫ ਕਹਿ ਦਿਤਾ ਹੈ ਜੇਕਰ ਉਤਰ ਕੋਰੀਆ ਆਪਣੇ ਪਰਮਾਣੂ ਹਥਿਆਰਾ ਦਾ ਮੋਹ ਨਹੀ ਛੱਡਦਾ ਤਾਂ ਉਹ ਆਰਥਿਕ ਰੂਪ ‘ਚ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਤੋਂ ਇਲਾਵਾ ਉਸ ਕੋਲ ਹੋਰ ਕੋਈ ਰਾਹ ਨਹੀ ਹੈ। ਗੋਰਤਲਬ ਹੈ ਕਿ ਹਨੋਈ ਸ਼ਿਖਰ ਗੱਲਬਾਤ ਬਿਨਾਂ ਕਿਸੇ ਨਤੀਜੇ ‘ਤੇ ਪਹੁਚਏ ਬਿਨਾਂ ਹੀ ਖਤਮ ਹੋ ਗਈ ਸੀ। ਇਸ ਗੱਲਬਾਤ ‘ਚ ਕਿਮ ਚਾਹੁੰਦੇ ਸਨ ਕਿ ਅਮਰੀਕਾਂ ਉਨ੍ਹਾਂ ਦੇ ਦੇਸ਼ ਉਪਰ ਲਾਈ ਸਾਰੀ ਰੋਕਾਂ ਨੂੰ ਵਾਪਿਸ ਲੈ ਲਵੇ।

ਪਰ ਅਮਰੀਕਾ ਇਸ ਲਈ ਤਿਆਰ ਨਹੀ ਹੈ। ਲਿਹਾਜਾ ਅਮਰੀਕੀ ਰਾਸਟਰਪਤੀ ਟਰੰਪ ਗੱਲਬਾਤ ਨੂੰ ਅੱਗੇ ਜਾਰੀ ਰੱਖਣ ਤੋਂ ਪਹਿਲਾ ਹੀ ਇਸਨੂੰ ਛੱਡ ਵਾਪਿਸ ਆ ਗਏ। ਹਾਲਾਕਿ ਏਨਾਂ ਕੁਝ ਹੋਣ ਤੋਂ ਬਾਅਦ ਵੀ ਟਰੰਪ ਨੇ ਕਿਮ ਦੀ ਰੱਜ ਕੇ ਤਾਰੀਫ ਕੀਤੀ ਅਤੇ ਗੱਲਬਾਤ ਨੂੰ ਬਹੁਤ ਚੰਗਾ ਦੱਸਿਆ ਸੀ। ਗੋਰਤਲਬ ਹੈ ਕਿ ਪਿਛਲੇ ਸਾਲ ਦੋਨਾਂ ਮੁਲਕਾਂ ਦੇ ਆਗੂਆਂ ਦੇ ਦਰਮਿਆਨ ਹੋਈ ਸਿੰਗਾਪੁਰ ਗੱਲਬਾਤ ਦੇ ਬਾਅਦ ਇਹ ਦੂਸਰਾ ਮੋਕਾ ਸੀ ਜਦੋਂ ਇਹ ਦੋਨੋਂ ਆਗੂ ਗੱਲਬਾਤ ਦੇ ਟੇਬਲ ਤੇ ਇਕੱਠੇ ਬੈਠੇ ਵੇਖੇ ਗਏ ਸਨ। ਪੂਰੀ ਦੁਨਿਆਂ ਦੀ ਅੱਖ ਇਨ੍ਹਾਂ ਦੋ ਆਗੂਆਂ ਤੇ ਸੀ।

ਮੰਨਿਆ ਜਾ ਰਿਹਾ ਸੀ ਕਿ ਸ਼ਿਖਰ ਗੱਲਬਾਤ ਕਿਸੀ ਅਹਿਮ ਸਮਝੋਤੇ ਦੇ ਨਾਲ ਹੀ ਖਤਮ ਹੋਵੇਗੀ, ਪਰ ਅਜਿਹਾ ਨਹੀ ਹੋਇਆ। ਟਰੰਪ ਨੇ ਦਰਿਆਂਦਿਲੀ ਵਿਖਾਉਦੇ ਹੋਏ ਉਤਰ ਕੋਰੀਆਂ ਦੀ ਇਹ ਗੱਲਬਾਤ ਮਨ ਲਈ ਹੈ ਜਿਸਨੂੰ ਲੈ ਕੇ ਕਿਮ ਕਾਫੀ ਸਮੇਂ ਤੋਂ ਪਰੇਸ਼ਾਨ ਸਨ। ਦਰਅਸਲ, ਉਤਰ ਕੋਰੀਆ ਦੇ ਨਾਲ ਚੰਗੇ ਸਬੰਧ ਬਣਾਉਣ ਲਈ ਅਮਰੀਕਾ ਨੇ ਦੱਖਣੀ ਕੋਰੀਆ ਦੇ ਨਾਲ ਹਰ ਸਾਲ ਹੋਣ ਵਾਲੇ ਫੌਜੀ ਅਭਿਆਸ ਨੂੰ ਨਾ ਕਰਨ ਦਾ ਫੈਸਲਾ ਲਿਆ ਹੈ। ਇਹ ਅਭਿਆਸ ਹਰ ਸਾਲ ਬਸੰਤ ‘ਚ ਕੀਤਾ ਜਾਦਾ ਹੈ।

ਹਰ ਸਾਲ ਇਸ ਅਭਿਆਸ ‘ਚ ਦੋਨਾਂ ਮੁਲਕਾਂ ਦੇ ਲੱਖਾਂ ਸਿਪਾਹੀ ਹਿੱਸਾ ਲੈਦੇ ਹਨ। ਇਹ ਕਿਮ ਦੇ ਲਈ ਬਹੁਤ ਚੰਗੀ ਖ਼ਬਰ ਹੈ। ਕਿਮ ਬਾਰ ਬਾਰ ਇਸ ਫੌਜੀ ਅਭਿਆਸ ਨੂੰ ਆਪਣੇ ਖ਼ਿਲਾਫ ਹਮਲੇ ਦੀ ਤਿਆਰੀ ਦਾ ਨਾਮ ਦਿੰਦੇ ਆਏ ਹਨ। ਪਿਛਲੇ ਸਾਲ ਵੀ ਸਿੰਗਾਪੁਰ ਗੱਲਬਾਤ ਦੇ ਬਾਅਦ ਕਿਮ ਨੇ ਕਠੋਰ ਸ਼ਬਦਾਂ ‘ਚ ਕਿਹਾ ਸੀ ਕਿ ਜੇਕਰ ਇਸ ਤਰੀਕੇ ਦੇ ਫੌਜੀ ਅਭਿਆਸ ਬੰਦ ਨਾ ਕੀਤੇ ਗਏ, ਤਾਂ ਉਹ ਵੀ ਪਰਮਾਣੂ ਹਥਿਆਰਾ ਦੀ ਚੋਣ ਨੂੰ ਬੰਦ ਨਹੀ ਕਰਨਗੇ। ਜਿਥੇ ਤਕ ਹਿਨੋਈ ਸ਼ਿਖਰ ਗੱਲਬਾਤ ਦੀ ਗੱਲ ਹੈ ਤਾਂ ਬੇਸ਼ਕ ਇਹ ਕਿਸੀ ਸਮਝੋਤੇ ‘ਤੇ ਨਹੀ ਪਹੁੱਚ ਸਕੀ, ਪਰ ਦੋਨਾਂ ਆਗੂਆਂ ਨੇ ਗੱਲਬਾਤ ਜਾਰੀ ਰੱਖਣ ਤੇ ਸਹਿਮਤੀ ਦਿੱਤੀ ਅਤੇ ਇਹ ਸਪਸ਼ਟ ਕਰ ਦਿੱਤਾ ਕਿ ਸ਼ਾਂਤੀ ਦੇ ਰਾਸਤੇ ਬੰਦ ਨਹੀ ਕੀਤੇ ਗਏ।

ਪਿਛਲੇ ਸਾਲ ਸਿੰਗਾਪੁਰ ‘ਚ ਹੋਈ ਸ਼ਿਖਰ ਗੱਲਬਾਤ ਦੇ ਬਾਅਦ ਤੋਂ ਹੀ ਅਮਰੀਕਾ ਅਤੇ ਸਿਓਲ ਨੇ ਕਈ ਸਯੁੰਕਤ ਫੌਜੀ ਅਭਿਆਸ ਨੂੰ ਘੱਟ ਕਰ ਦਿਤਾ ਹੈ। ਅਮਰੀਕੀ ਬੰਬਾਰ ਹੁਣ ਦੱਖਣੀ ਕੋਰੀਆ ਵੱਲ ਨਹੀਂ ਆ ਰਹੇ। ਦੱਸਣਯੋਗ ਹੈ ਕਿ ਦੱਖਣੀ ਕੋਰੀਆ ‘ਚ ਅਮਰੀਕਾ ਦੇ ਲਗਭਗ 28,500 ਅਮਰੀਕੀ ਸਿਪਾਹੀਂ ਤੈਨਾਤ ਹਨ। ਜਿਨ੍ਹਾਂ ਨੂੰ ਵਾਪਿਸ ਬਲਾਉਣ ਤੋਂ ਟਰੰਪ ਨੇ ਮਨ੍ਹਾਂ ਕਰ ਦਿਤਾ ਹੈ। ਇਨ੍ਹਾਂ ਸੈਨਿਕਾਂ ਨੂੰ ਦੱਖਣੀ ਕੋਰੀਆ ਨੂੰ ਗਵਾਂਢੀ ਪਰਮਾਣੂ ਲੈਸ ਦੇਸ਼ਾ ਦੇ ਹਮਲੇ ਤੋਂ ਬਚਾਉਣ ਲਈ ਤੈਨਾਤ ਕੀਤਾ ਗਿਆ ਹੈ। ਇਸ ਤੋਂ ਬਿਨਾ ਅਮਰੀਕਾ ਦੀ ਥ੍ਰੈਡ ਮਿਜ਼ਾਇਲ ਸਿਸਟਮ ਵੀ ਦੱਖਣੀ ਕੋਰੀਆ ਚ ਤਿਆਰ ਹੈ। ਇਸ ਨੂੰ ਲੈ ਕੇ ਚੀਨ ਨੇ ਇਤਰਾਜ਼ ਜਤਾਇਆ ਹੈ।