ਪਾਕਿਸਤਾਨੀ ਮੀਡੀਏ ਦਾ ਦਾਅਵਾ ਜਿੰਦਾ ਹੈ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਮਸੂਦ ਅਜ਼ਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਮੀਡੀਏ ਨੇ ਜੈਸ-ਏ-ਮੁਹੰਮਦ ਦੇ ਮਸੂਦ ਅਜ਼ਹਰ ਦੀ ਮੌਤ ਦੀ ਖ਼ਬਰਾਂ ਦਾ ਖੰਡਨ ਕੀਤਾ ਹੈ...

Masood Azhar leader of the terrorist organisation Jaish-e-Mohammed,

ਇਸਲਾਮਾਬਾਦ : ਭਾਰਤ ਦਾ ਸਭ ਤੋਂ ਖਤਰਨਾਕ ਦੁਸ਼ਮਣ ਅਤਿਵਾਦੀ ਮਸੂਦ ਅਜ਼ਹਰ ਹਾਲੇ ਜਿੰਦਾ ਹੈ। ਪਾਕਿਸਤਾਨੀ ਮੀਡੀਏ ਨੇ ਜੈਸ-ਏ-ਮੁਹੰਮਦ ਦੇ ਮਸੂਦ ਅਜ਼ਹਰ ਦੀ ਮੌਤ ਦੀ ਖ਼ਬਰਾਂ ਦਾ ਖੰਡਨ ਕੀਤਾ ਹੈ। ਜਿਓ ਨਿਊਜ ਊਰਦੁ ਨੇ ਮਸੂਦ ਅਜ਼ਹਰ ਦੇ ਰਿਸਤੇਦਾਰਾਂ ਦੇ ਨਜਦੀਕੀਆਂ ਦੇ ਹਵਾਲੇ ਨਾਲ ਐਤਵਾਰ ਨੂੰ ਇਹ ਦਾਅਵਾ ਕੀਤਾ ਹੈ ਕਿ ਮੀਡੀਆ ‘ਚ ਚੱਲ ਰਹੀ ਖਬਰਾਂ ਝੂਠੀ ਹੈ। ਪਾਕਿਸਤਾਨ ਵਲੋਂ ਹੁਣ ਤਕ ਕੋਈ ਵੀ ਅਧਿਕਾਰਿਤ ਬਿਆਨ ਨਹੀ ਦਿਤਾ ਗਿਆ। ਇਸ ਤੋਂ ਪਹਿਲਾ ਐਤਵਾਰ ਨੂੰ ਮੀਡੀਆਂ ‘ਚ ਮਸੂਦ ਅਜ਼ਹਰ ਦੇ ਮਾਰੇ ਜਾਣ ਦੀਆ ਖ਼ਬਰਾਂ ਸਨ।

ਸੋਸ਼ਲ ਮੀਡੀਆ ਤੇ ਵੀ ਮਸੂਦ ਅਜਹਰ ਦੀ ਮੌਤ ਦੀ ਖ਼ਬਰ ਵਾਇਰਲ ਹੋ ਰਹੀ ਸੀ। ਖ਼ਬਰਾਂ ਦੇ ਅਨੁਸਾਰ ਅਤਿਵਾਦੀ ਮਸੂਦ ਅਜ਼ਹਰ ਦੀ ਮੌਤ ਦੇ ਦੋ ਅਲਗ-ਅਲਗ ਕਾਰਨਾਂ ਦਾ ਦਾਅਵਾ ਕੀਤਾ ਗਿਆ ਸੀ। ਇਕ ਪਾਸੇ ਉਸ ਦੇ ਭਾਰਤੀ ਹਵਾਈ ਸੈਨਾ ਦੇ ਬਾਲਾਕੋਟ ‘ਚ ਕੀਤੇ ਹਮਲੇ ਵਿਚ ਸਖਤ ਰੂਪ ਵਿਚ ਫੱਟੜ ਹੋਣ ਨਾਲ ਮੌਤ ਹੋ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਤਾ ਦੂਸਰੇ ਪਾਸੇ ਕਿਡਨੀ ਫ਼ੇਲ ਹੋਣ ਜਾਂ ਲੀਵਰ ਕੈਸਰ ਨਾਲ ਮੌਤ ਦੀ ਗੱਲ ਕਹੀ ਜਾ ਰਹੀ ਸੀ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਅਤਿਵਾਦੀ ਸਗੰਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਮੌਤ ਤੇ ਫਿਲਹਾਲ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ।

ਐਤਵਾਰ ਦੇਰ ਰਾਤ ਤਕ ਪਾਕਿਸਤਾਨ ਸਰਕਾਰ ਦੇ ਵਲੋਂ 50 ਸਾਲਾਂ ਅਤਿਵਾਦੀ ਮਸੂਦ ਅਜ਼ਹਰ ਦੇ ਜਿਊਦੇ ਜਾ ਮਰੇ ਹੋਣ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀ ਦਿਤੀ ਗਈ ਸੀ।

ਓਸਾਮਾ ਦਾ ਕਰੀਬੀ ਰਹਿ ਚੁਕਿਆ ਹੈ ਅਜ਼ਹਰ

ਜੈਸ-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਓਸਾਮਾ ਬਿਨ ਲਾਦੇਨ ਦਾ ਕਰੀਬੀ ਰਹਿ ਚੁਕਿਆ ਹੈ, ਜਿਹੜਾ ਕਿ ਕਈ ਅਫਰੀਕੀ ਮੁਲਕਾਂ ਵਿਚ ਅਤਿਵਾਦ ਦਾ ਪ੍ਰੇਰਣਾ ਸ੍ਰੋਤ ਰਿਹਾ ਹੈ, ਅਤੇ ਕਈ ਪਾਕਿਸਤਾਨੀ ਮੌਲਵਿਆ ਨੂੰ ਬ੍ਰਿਟੇਨ ਦੀ ਮਸਜਿਦਾਂ ‘ਚ ਧਾਰਮਿਕ ਬੋਲਾਂ ਰਾਹੀ ਜ਼ਿਹਾਦ ਲਈ ਪ੍ਰੇਰਦਾ ਸੀ। 50 ਸਾਲਾਂ ਪ੍ਰਭਾਵਸਾਲੀ ਅਤੇ ਮਾਸਟਰਮਾਈਡ ਅਤਿਵਾਦੀ ਦਾ ਪ੍ਰਭਾਵ ਏਨਾ ਜਿਆਦਾ ਸੀ ਕਿ ਜਦੋ ਉਹ 31 ਦਸੰਬਰ,1999 ਨੂੰ ਕੰਧਾਰ ਦੇ ਹਾਈਜੈਕ ਇੰਡੀਅਨ ਏਅਰਲਾਇੰਸ ਦੇ ਜਹਾਜ  IC-814 ਨੂੰ ਮੁਕਤ ਕਰਨ ਦੇ ਬਦਲੇ ‘ਚ ਭਾਰਤ ਦੁਆਰਾ ਰਿਹਾ ਕੀਤਾ ਗਿਆ ਤਾਂ ਓਸਾਮਾ ਬਿਨ ਲਾਦੇਨ ਨੇ ਉਸ ਨੂੰ ਰਾਤ ਦੇ ਖਾਣੇ ਦਾ ਸੱਦਾ ਦਿਤਾ ਸੀ।

ਕਸ਼ਮੀਰ ਚ ਕੀਤਾ ਸੀ ਗਿਰਫਤਾਰ

ਅਜ਼ਹਰ ਨੂੰ 1994 ਚ ਜੰਮੂ-ਕਸ਼ਮੀਰ ਵਿਚ ਜਿਹਾਦ ਦਾ ਪ੍ਰਚਾਰ ਕਰਨ ਦੇ ਦੋਸ਼ ‘ਚ ਗਿਰਫਤਾਰ ਕੀਤਾ ਗਿਆ ਸੀ। ਅਜ਼ਹਰ ਦੀ ਬ੍ਰਿਟਿਸ਼ ਭਰਤੀਆਂ ‘ਚ ਅਤਿਵਾਦੀ ਸਮੂਹ ਹਰਕਤ-ਉਲ-ਅਸਾਰ ਦੇ ਮੈਬਰ ਦੇ ਰੂਪ ਵਿਚ ਓਮਰ ਸ਼ੇਖ ਨੇ ਉਸਦੀ ਰਿਹਾਈ ਲਈ 1994 ‘ਚ ਭਾਰਤ ਵਿਚ ਚਾਰ ਪੱਛਮੀ ਸੈਲਾਨੀਆਂ ਨੂੰ ਅਗਵਾ ਕਰ ਲਿਆ ਸੀ। ਅਜ਼ਹਰ ਦੀ ਰਿਹਾਈ ਲਈ 1995 ਚ ਇਕ ਵਾਰ ਫੇਰ ਤੋਂ 5 ਪੱਛਮੀ ਸੈਲਾਨੀਆਂ ਨੂੰ ਅਗਵਾ ਕਰ ਲਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ।

ਅਜ਼ਹਰ ਦੀ ਰਿਹਾਈ ਤੋਂ ਤੁਰੰਤ ਬਾਅਦ ਜੈਸ਼-ਏ-ਮੁਹੰਮਦ ਦਾ ਗੰਠਨ ਕੀਤਾ ਗਿਆ ਅਤੇ ਇਸਨੇ ਅਪ੍ਰੈਲ 2000 ਚ ਜੰਮੂ-ਕਸ਼ਮੀਰ ‘ਚ ਸ਼੍ਰੀਨਗਰ ਵਿਚ ਬਦਾਮੀ ਬਾਗ ਛਾਉਣੀ ਤੇ ਅਤਿਵਾਦੀ ਹਮਲਾ ਕੀਤਾ ਸੀ। 24 ਸਾਲਾ ਅਤਿਵਾਦੀ ਹਮਲਾਵਰ ਆਸਿਫ਼ ਸਾਦਿਕ ਸੀ ਜਿਹੜਾ ਅਜ਼ਹਰ ਦੀ ਸੁਰੂਆਤੀ ਭਰਤੀ ਅਤੇ ਬਰਮਿੰਘਮ ਦੇ ਵਿਦਿਆਰਥੀਆ ਚੋਂ ਇਕ ਸੀ।