ਯੂਕਰੇਨ 'ਚ ਭਾਰਤ ਦੇ ਹਰਜੋਤ ਸਿੰਘ ਨੂੰ ਲੱਗੀ ਗੋਲੀ, ਜ਼ੇਰੇ ਇਲਾਜ ਹਰਜੋਤ ਨੇ ਭਾਰਤ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ- ਲਵੀਵ ਸ਼ਹਿਰ ਦੇ ਰਸਤੇ 'ਚ ਕਾਰ 'ਚ ਮਾਰੀ ਗੋਲੀ, ਭਾਰਤੀ ਦੂਤਾਵਾਸ ਤੋਂ 20 ਮਿੰਟ ਦੀ ਦੂਰੀ 'ਤੇ ਸਥਿਤ ਹਸਪਤਾਲ ਵਿਚ ਚੱਲ ਰਿਹਾ ਹੈ ਇਲਾਜ 

India's Harjot Singh shot in Ukraine

ਕੀਵ : ਰੂਸ ਅਤੇ ਯੂਕਰੇਨ ਦੀ ਜੰਗ ਵਿੱਚ ਫਸੇ ਕਈ ਭਾਰਤੀ ਵਿਦਿਆਰਥੀ ਸੁਰੱਖਿਅਤ ਵਤਨ ਵਾਪਸ ਆ ਚੁੱਕੇ ਹਨ ਪਰ ਕਈ ਅਜੇ ਵੀ ਉਥੇ ਹੀ ਜੰਗ ਵਿਚ ਫਸੇ ਹੋਏ ਹਨ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪੰਜਾਬ ਦੇ ਹਰਜੋਤ ਸਿੰਘ ਨੂੰ ਗੋਲੀ ਲੱਗੀ ਹੈ।

ਜਾਣਕਾਰੀ ਅਨੁਸਾਰ ਉਹ ਕਾਰ ਰਾਹੀਂ ਲਵੀਵ ਸਿਟੀ ਜਾ ਰਿਹਾ ਸੀ ਅਤੇ ਰਸਤੇ ਵਿਚ ਹੀ ਉਸ ਨੂੰ ਗੋਲੀ ਲੱਗ ਗਈ। ਫਿਲਹਾਲ ਹਰਜੋਤ ਨੂੰ ਕੀਵ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਪਰ ਹਰਜੋਤ ਨੇ ਹਸਪਤਾਲ ਵਿਚੋਂ ਇੱਕ ਟਵੀਟ ਕਰ ਕੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਜੋਤ ਸਿੰਘ ਯੂਕਰੇਨ ਦੀ ਪੱਛਮੀ ਸਰਹੱਦ ਵੱਲ ਜਾ ਰਿਹਾ ਸੀ ਤਾਂ ਜੋ ਉਹ ਭਾਰਤ ਵਾਪਸ ਆ ਸਕੇ। ਉਹ ਲਵੀਵ ਸ਼ਹਿਰ ਜਾ ਰਿਹਾ ਸੀ ਜਦੋਂ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਸਥਾਨਕ ਲੋਕਾਂ ਨੇ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਕੀਵ ਸ਼ਹਿਰ ਦੇ ਹਸਪਤਾਲ ਪਹੁੰਚਾਇਆ ਪਰ ਹਰਜੋਤ ਨੇ ਭਾਰਤੀ ਦੂਤਾਵਾਸ ਨੂੰ ਮਦਦ ਦੀ ਅਪੀਲ ਕੀਤੀ।

ਹਰਜੋਤ ਨੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਉਹ ਯੂਕਰੇਨ ਵਿੱਚ ਫਸਿਆ ਹੋਇਆ ਹੈ। ਉਹ ਲਵੀਵ ਸ਼ਹਿਰ ਜਾ ਰਿਹਾ ਸੀ ਕਿ ਰਸਤੇ ਵਿਚ ਉਸ 'ਤੇ ਹਮਲਾ ਕੀਤਾ ਗਿਆ। ਉਸ ਨੂੰ ਗੋਲੀ ਲੱਗ ਗਈ। ਇੱਕ ਐਂਬੂਲੈਂਸ ਉਸ ਨੂੰ ਕੀਵ ਦੇ ਇੱਕ ਹਸਪਤਾਲ ਲੈ ਆਈ। ਇਹ ਹਸਪਤਾਲ ਭਾਰਤੀ ਦੂਤਾਵਾਸ ਤੋਂ 20 ਮਿੰਟ ਦੀ ਦੂਰੀ 'ਤੇ ਹੈ। ਇੱਥੋਂ ਨਿਕਲਣ ਵਿੱਚ ਉਸਦੀ ਮਦਦ ਕਰੋ।