Nikki Haley: ਮੈਂ ਭਾਰਤ ਦੀ ਧੀ ਹਾਂ, ਮੈਨੂੰ ਆਪਣੀ ਭਾਰਤੀ ਪਛਾਣ 'ਤੇ ਮਾਣ ਹੈ- ਨਿੱਕੀ ਹੇਲੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿੱਕੀ ਹੇਲੀ ਨੇ ਕਿਹਾ ਕਿ ਮੈਂ ਹਰ ਭਾਸ਼ਣ ਦੀ ਸ਼ੁਰੂਆਤ ਆਪਣੇ ਆਪ ਨੂੰ ਭਾਰਤ ਦੀ ਧੀ ਕਹਿ ਕੇ ਕਰਦੀ ਹਾਂ।

Nikki Haley

Nikki Haley: ਵਸ਼ਿੰਗਟਨ - ਅਮਰੀਕਾ 'ਚ ਰਾਸ਼ਟਰਪਤੀ ਚੋਣ ਦੀ ਦੌੜ ਵਿਚ ਭਾਰਤੀ ਮੂਲ ਦੀ ਨਿੱਕੀ ਹੇਲੀ ਨੇ ਇਕ ਭਾਰਤੀ ਨਿਊਜ਼ ਏਜੰਸੀ ਨਾਲ ਗੱਲਬਾਤ ਕੀਤੀ। ਇਸ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਭਾਰਤੀ ਵਿਰਾਸਤ 'ਤੇ ਮਾਣ ਹੈ। ਭਾਰਤ-ਅਮਰੀਕਾ ਦੋਸਤੀ ਦੀ ਸਮਰਥਕ ਹੇਲੀ ਨੇ ਦੁਵੱਲੇ ਸਬੰਧਾਂ, ਯੂਕਰੇਨ ਅਤੇ ਹਮਾਸ ਯੁੱਧ ਅਤੇ ਚੀਨ ਦੇ ਮੁੱਦਿਆਂ 'ਤੇ ਵੀ ਗੱਲਬਾਤ ਕੀਤੀ। 

ਨਿੱਕੀ ਹੇਲੀ ਨੇ ਕਿਹਾ ਕਿ ਮੈਂ ਹਰ ਭਾਸ਼ਣ ਦੀ ਸ਼ੁਰੂਆਤ ਆਪਣੇ ਆਪ ਨੂੰ ਭਾਰਤ ਦੀ ਧੀ ਕਹਿ ਕੇ ਕਰਦੀ ਹਾਂ। ਅਮਰੀਕਾ ਵਿਚ ਭਾਰਤੀ ਸਭ ਤੋਂ ਵੱਧ ਖੁਸ਼ਹਾਲ ਅਤੇ ਪੜ੍ਹੇ ਲਿਖੇ ਵਰਗ ਵਿਚ ਆਉਂਦੇ ਹਨ। ਭਾਰਤੀ ਲੋਕ ਚੈਰੀਟੇਬਲ ਕੰਮਾਂ ਵਿਚ ਵੀ ਸਭ ਤੋਂ ਅੱਗੇ ਰਹਿੰਦੇ ਹਨ। ਮੈਂ ਵਾਅਦਾ ਕਰਦੀ ਹਾਂ ਕਿ ਜੇਕਰ ਮੈਂ ਰਾਸ਼ਟਰਪਤੀ ਬਣੀ ਤਾਂ ਭਾਰਤ ਨਾਲ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵਾਂਗੀ।  

ਹੁਣ ਮੈਂ ਅਤੇ ਟਰੰਪ ਪਾਰਟੀ 'ਚ ਟਿਕਟ ਦੇ ਦਾਅਵੇਦਾਰ ਹਾਂ। ਮੇਰਾ ਮੰਨਣਾ ਹੈ ਕਿ ਟਰੰਪ ਬਿਡੇਨ ਨੂੰ ਹਰਾ ਨਹੀਂ ਸਕਦੇ। ਮੈਂ ਦੌੜ ਨਹੀਂ ਛੱਡਾਂਗੀ। ਮੇਰੇ ਇੱਥੇ ਰਹਿਣ ਨਾਲ ਜਨਤਾ ਕੋਲ ਬਿਹਤਰ ਵਿਕਲਪ ਹਨ। ਅਮਰੀਕਾ ਹੁਣ ਟਰੰਪ ਜਾਂ ਬਿਡੇਨ ਨੂੰ ਦੁਬਾਰਾ ਬਰਦਾਸ਼ਤ ਨਹੀਂ ਕਰ ਸਕਦਾ। ਇੱਕ ਤਿਹਾਈ ਅਮਰੀਕੀਆਂ ਦਾ ਮੰਨਣਾ ਹੈ ਕਿ ਟਰੰਪ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਨਹੀਂ ਹਨ।  

ਚੀਨ ਸਿਰਫ਼ ਅਮਰੀਕਾ ਲਈ ਹੀ ਨਹੀਂ ਸਗੋਂ ਪੂਰੀ ਦੁਨੀਆ ਲਈ ਵੱਡਾ ਖ਼ਤਰਾ ਹੈ। ਪਰ ਰਾਸ਼ਟਰਪਤੀ ਬਿਡੇਨ ਆਪਣੇ ਮੰਤਰੀਆਂ ਨੂੰ ਚੀਨ ਭੇਜ ਰਹੇ ਹਨ, ਇਹ ਕਿਸ ਤਰ੍ਹਾਂ ਦੀ ਕੂਟਨੀਤੀ ਹੈ। ਚੀਨ ਨਾਲ ਮੁਕਾਬਲਾ ਕਰਨ ਲਈ ਅਮਰੀਕਾ ਨੂੰ ਆਪਣੀ ਤਕਨਾਲੋਜੀ ਅਤੇ ਅਰਥਵਿਵਸਥਾ ਦੇ ਖੇਤਰਾਂ 'ਚ ਤੇਜ਼ੀ ਲਿਆਉਣੀ ਪਵੇਗੀ। ਮਿੱਤਰ ਦੇਸ਼ਾਂ ਨਾਲ ਸਾਂਝਾ ਮੋਰਚਾ ਬਣਾਉਣਾ ਹੋਵੇਗਾ। ਚੀਨ ਪ੍ਰਤੀ ਨਰਮ ਰਵੱਈਆ ਘਾਤਕ ਸਾਬਤ ਹੋਵੇਗਾ। ਬਿਡੇਨ ਆਪਣੇ ਕਾਰਜਕਾਲ ਦੌਰਾਨ ਚੀਨ ਦੇ ਮੋਰਚੇ 'ਤੇ ਅਸਫ਼ਲ ਰਹੇ ਹਨ।  

ਮੈਂ ਹਮੇਸ਼ਾ ਬਿਨਾਂ ਸ਼ਰਤ ਇਜ਼ਰਾਈਲ ਦਾ ਸਮਰਥਨ ਕਰਾਂਗੀ। ਇਹ ਪੱਛਮੀ ਏਸ਼ੀਆ ਲਈ ਮਹੱਤਵਪੂਰਨ ਹੈ। ਫਲਸਤੀਨ ਅਤੇ ਈਰਾਨ ਦੋ-ਰਾਸ਼ਟਰੀ ਸਿਧਾਂਤ ਨੂੰ  ਸਵੀਕਾਰ ਨਾ ਕਰ ਕੇ ਇਜ਼ਰਾਈਲ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹਨ। ਅਮਰੀਕਾ ਨੂੰ ਇੱਥੇ ਇਜ਼ਰਾਈਲ ਨੂੰ ਖੁੱਲ੍ਹਾ ਹੱਥ ਦੇ ਕੇ ਸਹਿਯੋਗੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਹਮਾਸ ਦੀ ਰੀੜ ਦੀ ਹੱਡੀ ਤੋੜਨ ਦਾ ਇਹ ਸਭ ਤੋਂ ਵਧੀਆ ਸਮਾਂ ਹੈ।   

ਇਹ ਵੀ ਪੜ੍ਹੋ - BSF's ‘first woman sniper’: ਪੰਜਾਬ BSF ਨੂੰ 40 ਸਾਲਾਂ ਬਾਅਦ ਮਿਲੀ ਦੇਸ਼ ਦੀ ਪਹਿਲੀ ਮਹਿਲਾ ਸਨਾਈਪਰ 

ਮੈਂ ਹਮੇਸ਼ਾ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਵਿਰੋਧ ਕੀਤਾ ਹੈ। ਇਹ ਕਾਨੂੰਨੀ ਤੌਰ 'ਤੇ ਗਲਤ ਹੈ। ਜਦੋਂ ਮੈਂ ਦੱਖਣੀ ਕੈਰੋਲੀਨਾ ਦੀ ਗਵਰਨਰ ਸੀ, ਮੈਂ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਸਖ਼ਤ ਕਾਨੂੰਨ ਲਾਗੂ ਕੀਤੇ ਸਨ। ਮੇਰੇ ਮਾਤਾ-ਪਿਤਾ ਕਾਨੂੰਨੀ ਪ੍ਰਵਾਸੀ ਵਜੋਂ ਅਮਰੀਕਾ ਆਏ ਅਤੇ ਇੱਥੇ ਸਫ਼ਲ ਹੋ ਗਏ। ਬਿਡੇਨ ਦੇ ਕਾਰਜਕਾਲ ਦੌਰਾਨ 70 ਲੱਖ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਹਨ। 

ਦੱਖਣੀ ਕੈਰੋਲੀਨਾ 'ਚ ਹਾਰ ਦੇ ਬਾਵਜੂਦ ਮੈਨੂੰ 24 ਘੰਟਿਆਂ 'ਚ 8.5 ਕਰੋੜ ਰੁਪਏ ਦਾ ਚੋਣ ਫੰਡ ਮਿਲਿਆ। ਦਰਅਸਲ, ਅਮਰੀਕੀ ਲੋਕ ਮਹਿਸੂਸ ਕਰਦੇ ਹਨ ਕਿ ਮੈਂ ਉਨ੍ਹਾਂ ਦੇ  ਹਿੱਤਾਂ ਦੀ ਜ਼ੋਰਦਾਰ ਵਕਾਲਤ ਕਰ ਸਕਦੀ ਹਾਂ।