ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਸਕੀ ਨੇ ਟਰੰਪ ਨਾਲ ਝਗੜੇ ਨੂੰ ‘ਅਫਸੋਸਜਨਕ’ ਦਸਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ ਕਿ ਉਹ ਜੰਗਬੰਦੀ ਲਾਗੂ ਕਰਨ ਤਿਆਰ ਹਨ ਜੇਕਰ ਰੂਸ ਵੀ ਅਜਿਹਾ ਕਰਦਾ ਹੈ। 

Volodymyr Zelenskyy

ਕੀਵ : ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਓਵਲ ਆਫਿਸ ਦਾ ਵਿਵਾਦ ਅਫਸੋਸਜਨਕ ਹੈ ਅਤੇ ਹੁਣ ਚੀਜ਼ਾਂ ਨੂੰ ਠੀਕ ਕਰਨ ਦਾ ਸਮਾਂ ਆ ਗਿਆ ਹੈ। ਜ਼ੇਲੈਂਸਕੀ ਦੀ ਇਹ ਟਿਪਣੀ  ਵ੍ਹਾਈਟ ਹਾਊਸ ਵਲੋਂ  ਯੂਕਰੇਨ ਨੂੰ ਦਿਤੀ  ਜਾਣ ਵਾਲੀ ਫੌਜੀ ਸਹਾਇਤਾ ’ਤੇ  ਰੋਕ ਲਗਾਉਣ ਦੇ ਐਲਾਨ ਤੋਂ ਕੁੱਝ  ਘੰਟਿਆਂ ਬਾਅਦ ਆਈ ਹੈ। 

ਉਨ੍ਹਾਂ ਕਿਹਾ, ‘‘ਵਾਸ਼ਿੰਗਟਨ ’ਚ ਵ੍ਹਾਈਟ ਹਾਊਸ ’ਚ ਸ਼ੁਕਰਵਾਰ  ਨੂੰ ਹੋਈ ਸਾਡੀ ਬੈਠਕ ਉਸ ਤਰ੍ਹਾਂ ਨਹੀਂ ਹੋਈ, ਜਿਸ ਤਰ੍ਹਾਂ ਹੋਣੀ ਚਾਹੀਦੀ ਸੀ।’’ ਉਨ੍ਹਾਂ ਨੇ ਲਿਖਿਆ, ‘‘ਇਹ ਅਫਸੋਸ ਦੀ ਗੱਲ ਹੈ ਕਿ ਅਜਿਹਾ ਹੋਇਆ। ਹੁਣ ਸਾਡੇ ਲਈ ਸੱਭ ਕੁੱਝ  ਠੀਕ ਕਰਨ ਦਾ ਸਮਾਂ ਆ ਗਿਆ ਹੈ। ਅਸੀਂ ਚਾਹੁੰਦੇ ਹਾਂ ਕਿ ਭਵਿੱਖ ’ਚ ਸਹਿਯੋਗ ਅਤੇ ਗੱਲਬਾਤ ਰਚਨਾਤਮਕ ਹੋਵੇ।’’ ਉਨ੍ਹਾਂ ਕਿਹਾ ਕਿ ਉਹ ਜੰਗਬੰਦੀ ਲਾਗੂ ਕਰਨ ਤਿਆਰ ਹਨ ਜੇਕਰ ਰੂਸ ਵੀ ਅਜਿਹਾ ਕਰਦਾ ਹੈ। 

ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਅਪਣੇ  ਦੁਰਲੱਭ ਖਣਿਜਾਂ ’ਤੇ  ਸਮਝੌਤੇ ’ਤੇ  ਦਸਤਖਤ ਕਰਨ ਲਈ ਤਿਆਰ ਹੈ, ਜਿਸ ਦੀ ਟਰੰਪ ਪ੍ਰਸ਼ਾਸਨ ਨੇ ਮੰਗ ਕੀਤੀ ਸੀ। ਉਨ੍ਹਾਂ ਕਿਹਾਠ 00ਖਣਿਜ ਅਤੇ ਸੁਰੱਖਿਆ ’ਤੇ  ਸਮਝੌਤੇ ਦੇ ਸਬੰਧ ’ਚ ਯੂਕਰੇਨ ਕਿਸੇ ਵੀ ਸਮੇਂ ਅਤੇ ਕਿਸੇ ਵੀ ਸੁਵਿਧਾਜਨਕ ਫਾਰਮੈਟ ’ਚ ਇਸ ’ਤੇ  ਦਸਤਖਤ ਕਰਨ ਲਈ ਤਿਆਰ ਹੈ।’’

ਜ਼ੇਲੈਂਸਕੀ ਨੇ ਕਿਹਾ, ‘‘ਅਸੀਂ ਇਸ ਸਮਝੌਤੇ ਨੂੰ ਵਧੇਰੇ ਸੁਰੱਖਿਆ ਅਤੇ ਠੋਸ ਸੁਰੱਖਿਆ ਗਾਰੰਟੀ ਦੀ ਦਿਸ਼ਾ ਵਿਚ ਇਕ ਕਦਮ ਵਜੋਂ ਵੇਖਦੇ  ਹਾਂ। ਮੈਨੂੰ ਸੱਚਮੁੱਚ ਉਮੀਦ ਹੈ ਕਿ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦਾ ਹੈ।’’