ਅਮਰੀਕੀ ਵਿਦੇਸ਼ ਮੰਤਰੀ ਨੇ ਕਤਰ 'ਤੇ ਲੱਗੀ ਪਾਬੰਦੀ ਹਟਾਉਣ ਦੀ ਅਪੀਲ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਾਊਦੀ ਅਰਬ ਦੀ ਅਗਵਾਈ ਵਾਲੇ ਚਾਰ ਖਾੜੀ ਦੇਸ਼ਾਂ ਅਤੇ ਕਤਰ ਵਿਚਕਾਰ ਤਕਰਾਰਬਾਜ਼ੀ ਖ਼ਤਮ ਹੋਣ ਦੇ ਨਜ਼ਦੀਕ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਚਾਰਾਂ ਦੇਸ਼ਾਂ ਨੂੰ..

Rex Tillerson

ਵਾਸ਼ਿੰਗਟਨ, 22 ਜੁਲਾਈ : ਸਾਊਦੀ ਅਰਬ ਦੀ ਅਗਵਾਈ ਵਾਲੇ ਚਾਰ ਖਾੜੀ ਦੇਸ਼ਾਂ ਅਤੇ ਕਤਰ ਵਿਚਕਾਰ ਤਕਰਾਰਬਾਜ਼ੀ ਖ਼ਤਮ ਹੋਣ ਦੇ ਨਜ਼ਦੀਕ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਚਾਰਾਂ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਤਰ ਨਾਲ ਸਬੰਧ ਚੰਗੇ ਕਰ ਕੇ ਅਤਿਵਾਦੀ ਵਿਰੁਧ ਲੜਾਈ ਦੀ ਮੁਹਿੰਮ ਨੂੰ ਅੱਗੇ ਵਧਾਉਣ। ਇਹ ਅਪੀਲ ਉਨ੍ਹਾਂ ਨੇ ਕਤਰ ਦੇ ਅਤਿਵਾਦ ਵਿਰੁਧ ਰੁਖ ਨੂੰ ਵੇਖਦਿਆਂ ਕੀਤੀ ਹੈ।
ਹਾਲ ਹੀ 'ਚ ਟਿਲਰਸਨ ਨੇ ਅਪਣੀ ਦੋਹਾ ਯਾਤਰਾ 'ਚ ਕਤਰ ਨਾਲ ਅਤਿਵਾਦ ਦੀ ਆਰਥਿਕ ਮਦਦ ਰੋਕਣ ਦਾ ਸਮਝੌਤਾ ਕੀਤਾ ਸੀ। ਟਿਲਰਸਨ ਨੇ ਕਿਹਾ ਕਿ ਕਤਰ ਨੇ ਚਾਰਾਂ ਦੇਸ਼ਾਂ ਨਾਲ ਗੱਲਬਾਤ ਕਰਨ ਦੀ ਇੱਛਾ ਪ੍ਰਗਟਾਈ ਹੈ।
ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਹਿਰੀਨ ਅਤੇ ਮਿਸਰ ਅਪਣੀਆਂ ਸਰਹੱਦਾਂ ਪਹਿਲਾਂ ਖੋਲ੍ਹ ਕੇ ਕਤਰ ਬਾਰੇ ਅਪਣੀ ਰਣਨੀਤੀ ਪੇਸ਼ ਕਰੇ। ਜੂਨ ਦੀ ਸ਼ੁਰੂਆਤ 'ਚ ਚਾਰਾਂ ਦੇਸ਼ਾਂ ਨੇ ਕਤਰ ਨਾਲ ਸਾਰੇ ਸਬੰਧ ਤੋੜ ਲਏ ਸਨ। ਉਸ 'ਤੇ ਦੋਸ਼ ਲਗਾਇਆ ਸੀ ਕਿ ਉਹ ਅਤਿਵਾਦ ਨੂੰ ਹੁੰਗਾਰਾ ਦੇਣ ਲਈ ਪੈਸਾ ਉਪਲੱਬਧ ਕਰਵਾਉਂਦਾ ਹੈ। ਇਨ੍ਹਾਂ ਦੇਸ਼ਾਂ ਨੇ ਕਤਰ ਸਾਹਮਣੇ 13 ਸੂਤਰੀ ਮੰਗ ਪੱਤਰ ਵੀ ਰੱਖਿਆ ਸੀ, ਪਰ ਕਤਰ ਨੇ ਉਸ ਨੂੰ ਨਹੀਂ ਮੰਨਿਆ। ਚਾਰੇ ਦੇਸ਼ ਕੱਟੜਪੰਥੀ ਸੰਗਠਨ ਮੁਸਲਿਮ ਬ੍ਰਦਰਹੁਡ ਦੇ ਸਮਰਥਨ, ਕਤਰ ਦੇ ਈਰਾਨ ਅਤੇ ਤੁਰਕੀ ਦੇ ਰਿਸ਼ਤਿਆਂ, ਅਲ-ਜਜੀਰਾ ਚੈਨਲ ਚਲਾਉਣ ਦੇ ਮੁੱਦਿਆਂ 'ਤੇ ਕਤਰ ਨਾਲ ਮਤਭੇਦ ਰੱਖਦੇ ਹਨ। (ਪੀਟੀਆਈ)