ਬਗ਼ਦਾਦੀ ਹੁਣ ਵੀ ਜ਼ਿੰਦਾ ਹੈ : ਜੇਮਜ਼ ਮੈਟਿਸ
ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਇਕ ਹਵਾਈ ਹਮਲੇ ਵਿਚ ਇਸਲਾਮਿਕ ਸਟੇਟ ਦੇ ਅਤਿਵਾਦੀ ਅਬੁ ਬਕਰ ਅਲ-ਬਗ਼ਦਾਦੀ ਦੇ ਮਾਰੇ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ
ਵਾਸ਼ਿੰਗਟਨ, 22 ਜੁਲਾਈ : ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਇਕ ਹਵਾਈ ਹਮਲੇ ਵਿਚ ਇਸਲਾਮਿਕ ਸਟੇਟ ਦੇ ਅਤਿਵਾਦੀ ਅਬੁ ਬਕਰ ਅਲ-ਬਗ਼ਦਾਦੀ ਦੇ ਮਾਰੇ ਜਾਣ ਦੇ ਦਾਅਵਿਆਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਹੁਣ ਵੀ ਜ਼ਿੰਦਾ ਹੈ।
ਮੈਟਿਸ ਨੇ ਕਿਹਾ, ''ਮੈਂ ਉਦੋਂ ਮੰਨਾਂਗਾ ਕਿ ਉਸ ਦੀ ਮੌਤ ਹੋ ਗਈ ਹੈ, ਜਦੋਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਉਸ ਨੂੰ ਮਾਰ ਦਿਤਾ ਹੈ। ਅਸੀਂ ਉਸ ਦੀ ਭਾਲ ਕਰ ਰਹੇ ਹਾਂ।
ਰੂਸੀ ਫ਼ੌਜ ਨੇ ਪਿਛਲੇ ਮਹੀਨੇ ਦਾਅਵਾ ਕੀਤਾ ਸੀ ਕਿ ਸੀਰੀਆ ਦੇ ਰੱਕਾ ਦੇ ਨਜ਼ਦੀਕ 28 ਮਈ ਨੂੰ ਬਗ਼ਦਾਦੀ ਦੀ ਇਕ ਬੈਠਕ ਉੱਤੇ ਉਸ ਨੇ ਹਮਲਾ ਕੀਤਾ ਸੀ, ਜਿਸ ਵਿਚ ਬਗ਼ਦਾਦੀ ਮਾਰਿਆ ਗਿਆ ਸੀ। ਸਾਲ 2014 ਦੇ ਬਾਅਦ ਤੋਂ ਬਗ਼ਦਾਦੀ ਨੂੰ ਜਨਤਕ ਤੌਰ 'ਤੇ ਵੇਖਿਆ ਨਹੀਂ ਗਿਆ ਹੈ। ਪੈਂਟਾਗਨ ਦੇ ਅਧਿਕਾਰੀਆਂ ਨੇ ਕਿਹਾ ਕਿ ਬਗ਼ਦਾਦੀ ਹੁਣ ਇਸਲਾਮਿਕ ਸਟੇਟ ਦੀ ਰੋਜ਼ਾਨਾ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹੈ, ਪਰ ਮੈਟਿਸ ਨੇ ਦਸਿਆ ਕਿ ਬਗ਼ਦਾਦੀ ਹੁਣ ਵੀ ਸੰਗਠਨ ਵਿਚ ਕੋਈ ਨਾ ਕੋਈ ਭੂਮਿਕਾ ਨਿਭਾ ਰਿਹਾ ਹੈ। ਅਫ਼ਗ਼ਾਨਿਸਤਾਨ ਉੱਤੇ ਪੁੱਛੇ ਗਏ ਹੋਰ ਸਵਾਲਾਂ ਦੇ ਜਵਾਬ ਵਿਚ ਪੈਂਟਾਗਨ ਮੁਖੀ ਨੇ ਕਿਹਾ ਕਿ ਨੀਤੀ ਦੀ ਸਮੀਖਿਆ ਅਜੇ ਪੂਰੀ ਨਹੀਂ ਹੋਈ ਹੈ। (ਪੀਟੀਆਈ)