ਟੋਰਾਂਟੋ 'ਚ ਬਣੇਗਾ 6.5 ਅਰਬ ਡਾਲਰ ਦੀ ਲਾਗਤ ਨਾਲ 'ਡਿਜ਼ਨੀ ਰਿਜ਼ੋਰਟ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਲਟ ਡਿਜ਼ਨੀ ਨੇ ਟੋਰਾਂਟੋ ਨੂੰ ਮਨੋਰੰਜਨ ਦਾ ਕੌਮਾਂਤਰੀ ਧੁਰਾ ਬਣਾਉਣ ਦੀ ਯੋਜਨਾ ਪੇਸ਼ ਕੀਤੀ ਹੈ

Toronto Islands

ਟੋਰਾਂਟੋ: ਵਾਲਟ ਡਿਜ਼ਨੀ ਨੇ ਟੋਰਾਂਟੋ ਨੂੰ ਮਨੋਰੰਜਨ ਦਾ ਕੌਮਾਂਤਰੀ ਧੁਰਾ ਬਣਾਉਣ ਦੀ ਯੋਜਨਾ ਪੇਸ਼ ਕੀਤੀ ਹੈ ਜਿਸ ਤਹਿਤ ਟੋਰਾਂਟੋ ਆਇਲੈਂਡਜ਼ ਵਿਖੇ 6.5 ਅਰਬ ਡਾਲਰ ਦੀ ਲਾਗਤ ਨਾਲ ਨਵਾਂ ਥੀਮ ਪਾਰਕ ਸਥਾਪਤ ਕੀਤਾ ਜਾਵੇਗਾ। ਟੋਰਾਂਟੋ ਡਿਜ਼ਨੀ ਰਿਜ਼ੋਰਟ ਨਾਂ ਵਾਲੇ ਇਸ ਪ੍ਰਾਜੈਕਟ ਟੋਰਾਂਟੋ ਆਈਲੈਂਡ 'ਤੇ ਹੋਟਲਾਂ ਦਾ ਨਿਰਮਾਣ ਵੀ ਕੀਤਾ ਜਾਵੇਗਾ ਅਤੇ ਆਇਲੈਂਡ ਤੇ ਡਾਊਨਟਾਊਨ ਦਰਮਿਆਨ ਬਿਹਤਰ ਆਵਾਜਾਈ ਸੰਪਰਕ ਕਾਇਮ ਕੀਤਾ ਜਾਵੇਗਾ। ਵਾਲਟ ਡਿਜ਼ਨੀ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੀ.ਈ.ਓ. ਬੌਬ ਆਇਗਰ ਨੇ ਕਿਹਾ ਕਿ ਟੋਰਾਂਟੋ ਅਜਿਹਾ ਸ਼ਾਨਦਾਰ ਸ਼ਹਿਰ ਹੈ ਜਿਸ ਨੂੰ ਅਸੀਂ ਮਨੋਰੰਜਨ ਦੀ ਦੁਨੀਆਂ ਦਾ ਬੇਤਾਜ ਬਾਦਸ਼ਾਹ ਬਣਾਉਣ ਦੇ ਸੁਪਨੇ ਵੇਖ ਰਹੇ ਹਾਂ।

ਡਿਜ਼ਨੀ ਦਾ ਨਵਾਂ ਉਪਰਾਲਾ ਸਿਰਫ਼ ਮੌਜੂਦਾ ਪੀੜ੍ਹੀ ਹੀ ਨਹੀਂ ਸਗੋਂ ਆਉਣ ਵਾਲੀਆਂ ਨਸਲਾਂ ਲਈ ਅਚੰਭੇ ਤੋਂ ਘੱਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਪਣੇ ਛੇ ਦਹਾਕਿਆਂ ਦੇ ਸਫ਼ਰ ਤੋਂ ਅਸੀਂ ਇਹੋ ਸਿੱਖੇ ਹਾਂ ਕਿ ਹਰ ਨਵੀਂ ਮੰਜ਼ਿਲ 'ਤੇ ਨਵੇਂ ਯੁਗ ਦੇ ਥੀਮ ਪਾਰਕ ਸਥਾਪਤ ਕੀਤੇ ਜਾਣ। ਟੋਰਾਂਟੋ ਡਿਜ਼ਨੀ ਰਿਜ਼ੋਰਟ ਨਾਂ ਦੇ ਇਸ ਪ੍ਰੋਜੈਕਟ 'ਚ ਡਿਜ਼ਨੀ ਦੀ ਹਿੱਸੇਦਾਰੀ 48 ਫ਼ੀ ਸਦੀ ਹੋਵੇਗੀ ਜਦਕਿ ਬਾਕੀ 52 ਫ਼ੀ ਸਦੀ ਯੋਗਦਾਨ ਇਕ ਨਵੇਂ ਪਬਲਿਕ-ਪ੍ਰਾਈਵੇਟ ਕੰਸੋਰਟੀਅਮ ਹਾਇਵਾਥਾ ਡਿਵੈੱਪਲਮੈਂਟ ਕਾਰਪੋਰੇਸ਼ਨ ਵਲੋਂ ਪਾਇਆ ਜਾਵੇਗਾ। ਹਾਇਵਾਥਾ 'ਚ ਕਰਾਊਨ ਕਾਰਪੋਰੇਸ਼ਨ ਕੈਨੇਡਾ ਲੈਂਡਜ਼ ਕੰਪਨੀ ਦੀ 20 ਫ਼ੀ ਸਦੀ ਹਿੱਸੇਦਾਰੀ ਹੈ ਜਦਕਿ 39 ਫ਼ੀ ਸਦੀ ਹਿੱਸੇਦਾਰੀ ਟੋਰਾਂਟੋ ਦੀ ਕਮਰਸ਼ੀਅਲ ਫਰਮ ਆਕਸਫੋਰਡ ਪ੍ਰਾਪਰਟੀਜ਼ ਦੀ ਰੱਖੀ ਗਈ ਹੈ। 

ਇਸੇ ਤਰ੍ਹਾਂ 16 ਫ਼ੀ ਸਦੀ ਹਿੱਸੇ ਦੀ ਭਾਈਵਾਲ ਟੋਰਾਂਟੋ ਦੀ ਕਮਰਸ਼ੀਅਲ ਫਰਮ ਆਕਸਫੋਰਡ ਪ੍ਰਾਪਰੀਟਜ਼ ਦੀ ਰੱਖੀ ਗਈ ਹੈ। ਇਸੇ ਤਰ੍ਹਾਂ 16 ਫ਼ੀ ਸਦੀ ਹਿੱਸੇ ਦੀ ਭਾਈਵਾਲ ਟੋਰਾਂਟੋ ਦੀ ਫਰਮ ਕਿਲਮਰ ਵੈਨ ਨੌਰਸਟੈਂਡ ਕੰਪਨੀ ਲਿਮ ਹੈ ਅਤੇ 15 ਫ਼ੀ ਸਦੀ ਹਿੱਸੇਦਾਰੀ ਇੰਸਟਾਰ ਏ.ਜੀ.ਐੱਫ. ਅਸੈਟ ਮੈਨੇਜਮੈਂਟ ਇਨਕਾਰਪੋਰੇਸ਼ਨ ਤੇ 10 ਫ਼ੀ ਸਦੀ ਹਿੱਸੇ ਦੀ ਭਾਈਵਾਲ ਟੋਰਾਂਟੋ ਸਿਟੀ ਕੌਂਸਲ ਹੈ। ਬਿਲੀ ਬਿਸ਼ਪ ਟੋਰਾਂਟੋ ਸਿਟੀ ਏਅਰਪੋਰਟ ਵਾਲੀ ਥਾਂ ਉਸਾਰੇ ਜਾਣ ਵਾਲੇ ਪ੍ਰੋਜੈਕਟ ਲਈ ਹਵਾਈ ਅੱਡੇ ਦੀ ਸੰਚਾਲ ਕਰ ਰਹੀ ਫੈਡਰਲ ਏਜੰਸੀ ਟੋਰਾਂਟੋ ਪੋਰਟ ਅਥਾਰਟੀ ਨੂੰ ਭੰਗ ਕਰ ਦਿਤਾ ਜਾਵੇਗਾ ਅਤੇ ਇਸ ਨੂੰ ਨਵੇਂ ਨਾਂ ਕੈਨੇਡਾ ਲੈਂਡਜ਼ ਕੰਪਨੀ ਵਜੋਂ ਜਾਣਿਆ ਜਾਵੇਗਾ। ਹਾਇਵਾਥਾ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਮਾਈਕਲ ਰੈਨਜ਼ੀ ਨੇ ਕਿਹਾ ਕਿ ਵਾਲਟ ਡਿਜ਼ਨੀ ਦੇ ਐਲਾਨ ਤੋਂ ਅਸੀਂ ਬੇਹੱਦ ਖੁਸ਼ ਹਾਂ।

ਵਾਲਟ ਡਿਜ਼ਨੀ ਵਲੋਂ ਪ੍ਰੋਜੈਕਟ ਲਈ 3.36 ਅਰਬ ਡਾਲਰ ਨਕਦ ਮੁਹੱਈਆ ਕਰਵਾਏ ਜਾਣਗੇ ਅਤੇ ਸਾਰਾ ਕੰਟਰੋਲ ਉਸ ਦੇ ਹੱਥਾਂ 'ਚ ਹੋਵੇਗਾ। ਇਸ ਤੋਂ ਇਲਾਵਾ 2.88 ਅਰਬ ਡਾਲਰ ਆਕਸਫੋਰਡ ਪ੍ਰਾਪਰਟੀਜ਼, ਕਿਲਮਰ ਵੈਨ ਨੌਰਸਟੈਂਡਿ ਅਤੇ ਇਨਸਟਾਰ ਏ.ਜੀ.ਐੱਫ. ਵੱਲੋਂ ਪਾਇਆ ਜਾਵੇਗਾ। 250 ਮਿਲੀਅਨ ਡਾਲਰ ਦਾ ਯੋਗਦਾਨ ਫੈਡਰਨ ਅਤੇ ਮਿਊਂਸਪਲ ਭਾਈਵਾਲਾਂ ਦੁਆਰਾ ਦਿਤੇ ਜਾਣ ਦੀ ਤਜਵੀਜ਼ ਹੈ