ਦੁਬਈ ਪੁਲਿਸ ਵਲੋਂ ਭਾਰਤੀਆਂ ਦੀ ਤਾਰੀਫ਼, ਪਾਕਿਸਤਾਨੀਆਂ ਨੂੰ ਦਸਿਆ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੇ ਦੇਸ਼ 'ਚ ਰਹਿ ਰਹੇ ਭਾਰਤੀਆਂ ਦੇ ਵਿਵਹਾਰ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਭਾਰਤੀਆਂ ਦੀ ਤਾਰੀਫ਼

Dubai Companies Should not give jobs to Pakistanis Dubai Police

ਦੁਬਈ : ਦੁਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਦੇ ਦੇਸ਼ 'ਚ ਰਹਿ ਰਹੇ ਭਾਰਤੀਆਂ ਦੇ ਵਿਵਹਾਰ ਅਤੇ ਅਨੁਸ਼ਾਸਨ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਭਾਰਤੀਆਂ ਦੀ ਤਾਰੀਫ਼ ਕਰਦੇ ਹੋਏ ਪਾਕਿਸਤਾਨੀ ਅਧਿਕਾਰੀਆਂ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਉਹ ਖਾੜੀ ਦੇਸ਼ਾਂ 'ਚ ਡਰੱਗ ਦੀ ਤਸਕਰੀ ਨੂੰ ਰੋਕਣ 'ਚ ਨਾਕਾਮ ਰਹੇ ਹਨ। 

ਦੁਬਈ ਜਨਰਲ ਸਕਿਉਰਟੀ ਦੇ ਮੁਖੀ ਢਾਹੀ ਖ਼ਲਫ਼ਾਨ ਨੇ ਟਵਿੱਟਰ 'ਤੇ ਲਿਖਿਆ, 'ਭਾਰਤੀ ਅਨੁਸ਼ਾਸਿਤ ਕਿਉਂ ਹਨ? ਜਦਕਿ ਪਾਕਿਸਤਾਨੀ ਭਾਈਚਾਰੇ ਦੇ ਲੋਕ 'ਚ ਦੇਸ਼ਧ੍ਰੋਹ, ਅਪਰਾਧ ਅਤੇ ਤਸਕਰੀ ਦੀ ਮਾਮਲੇ 'ਚ ਸਭ ਤੋਂ ਉਪਰ ਹਨ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਖਾੜੀ ਦੇਸ਼ਾਂ ਨੂੰ ਪਾਕਿਸਤਾਨੀਆਂ ਤੋਂ ਜ਼ਿਆਦਾ ਖ਼ਤਰਾ ਹੈ ਕਿਉਂਕਿ ਉਹ ਡਰੱਗਜ਼ ਲਿਆ ਰਹੇ ਹਨ। ਉਨ੍ਹਾਂ ਦਾ ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ, ਜਦੋਂ ਦੁਬਈ ਪੁਲਿਸ ਨੇ ਹਾਲ ਹੀ 'ਚ ਡਰੱਗ ਤਸਕਰੀ ਕਰਨ ਵਾਲੇ ਇਕ ਪਾਕਿਸਤਾਨੀ ਗੈਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਯੂਏਈ ਦੀਆਂ ਕੰਪਨੀਆਂ ਨੂੰ ਸਲਾਹ ਦਿਤੀ ਹੈ ਕਿ ਡੂੰਘੇ ਇਤਿਹਾਸਕ ਰਿਸ਼ਤੇ ਹੋਣ ਦੇ ਬਾਵਜੂਦ ਉਹ ਪਾਕਿਸਤਾਨੀਆਂ ਨੂੰ ਨੌਕਰੀ ਨਾ ਦੇਣ। 

ਖ਼ਲਫ਼ਾਨ ਅਪਣੇ ਵਿਵਾਦਤ ਬਿਆਨਾਂ ਲਈ ਜਾਣੇ ਜਾਂਦੇ ਹਨ, ਜਿਸ ਕਾਰਨ ਟਵਿੱਟਰ 'ਤੇ ਉਨ੍ਹਾਂ ਦੇ 2.66 ਮਿਲੀਅਨ ਫਾਲੋਅਰਜ਼ ਹਨ। ਜ਼ਿਕਰਯੋਗ ਹੈ ਕਿ ਦੁਬਈ 'ਚ ਸਭ ਤੋਂ ਜ਼ਿਆਦਾ ਕਾਮਿਆਂ ਦੀ ਗਿਣਤੀ ਭਾਰਤੀਆਂ, ਪਾਕਿਸਤਾਨੀ ਅਤੇ ਬੰਗਲਾਦੇਸ਼ੀਆਂ ਦੀ ਹੈ।