ਬੈਂਕ ਆਫ਼ ਬੜੌਦਾ ਦੀ 110ਵੀਂ ਵਰ੍ਹੇਗੰਢ ਮੌਕੇ ਸਾਊਥਾਲ 'ਚ ਸਮਾਗਮ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੈਂਕ ਆਫ਼ ਬੜੌਦਾ ਦੀ 110ਵੀਂ ਵਰ੍ਹੇਗੰਢ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਬੈਂਕ ਦੀ ਸਾਊਥਾਲ (ਲੰਦਨ) ਵਿਖੇ ਸਥਿਤ ਬਰਾਂਚ 'ਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ।

Members

ਲੰਦਨ, 23 ਜੁਲਾਈ (ਸਰਬਜੀਤ ਸਿੰਘ ਬਨੂੜ/ਹਰਜੀਤ ਸਿੰਘ ਵਿਰਕ) : ਬੈਂਕ ਆਫ਼ ਬੜੌਦਾ ਦੀ 110ਵੀਂ ਵਰ੍ਹੇਗੰਢ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਬੈਂਕ ਦੀ ਸਾਊਥਾਲ (ਲੰਦਨ) ਵਿਖੇ ਸਥਿਤ ਬਰਾਂਚ 'ਚ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ 'ਚ ਐਮ.ਪੀ. ਵਰਿੰਦਰ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਸਮਾਗਮ ਦਾ ਉਦਘਾਟਨ ਕਰਦਿਆਂ ਦਸਿਆ ਕਿ ਬੈਂਕ ਆਫ਼ ਬੜੌਦਾ ਦੁਨੀਆਂ ਦੇ ਪੁਰਾਣੇ ਬੈਂਕਾਂ 'ਚੋਂ ਇਕ ਹੈ, ਜਿਸ ਦੀ ਅਪਣੇ ਖਾਤਾਧਾਰਕਾਂ ਨੂੰ ਦਿਤੀਆਂ ਜਾ ਰਹੀਆਂ ਵਧੀਆ ਸੁਵਿਧਾਵਾਂ ਅਤੇ ਵਧੀਆ ਸੇਵਾਵਾਂ ਤੋਂ ਬੈਂਕ ਨਾਲ ਜੁੜੇ ਖਾਤਾਧਾਰਕ ਖ਼ੁਸ਼ ਅਤੇ ਸੰਤੁਸ਼ਟ ਹਨ। ਉਨ੍ਹਾਂ ਕਿਹਾ ਕਿ ਖਾਤਾਧਾਰਕ ਦੱਸਦੇ ਹਨ ਕਿ ਬੈਂਕ ਦਾ ਸਟਾਫ਼ ਤੇ ਪ੍ਰਬੰਧਕ ਖਾਤਾਧਾਰਕਾਂ ਨਾਲ ਵਧੀਆ ਤੇ ਹਲੀਮੀ ਭਰਿਆ ਵਤੀਰਾ ਅਪਣਾਉਂਦੇ ਹਨ, ਜਿਸ ਕਰ ਕੇ ਵਧੇਰੇ ਲੋਕ ਬੈਂਕ ਆਫ਼ ਬੜੌਦਾ ਨਾਲ ਜੁੜੇ ਹੋਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੈਂਕ ਦਾ ਲੋਕਾਂ ਪ੍ਰਤੀ ਅਟੁੱਟ ਵਿਸ਼ਵਾਸ ਹੀ ਬੈਂਕ ਦੀ ਮਜ਼ਬੂਤੀ ਨੂੰ ਚਾਰ ਚੰਨ ਲਾਉਂਦੇ ਹਨ।
ਬੈਂਕ ਦੇ ਬਰਾਂਚ ਮੈਨੇਜਰ ਬਲਵਾਨ ਸਿੰਘ ਨੇ ਮੁੱਖ ਮਹਿਮਾਨ ਵਜੋਂ ਪਹੁੰਚੇ ਐਮ.ਪੀ. ਵਰਿੰਦਰ ਸ਼ਰਮਾ ਅਤੇ ਹੋਰਨਾਂ ਨੂੰ ਜੀ ਆਇਆ ਆਖਦਿਆਂ ਬੈਂਕ ਲੋਕ ਪੱਖੀ ਸਕੀਮ ਅਤੇ ਬੈਂਕ ਵਲੋਂ ਅਪਣੇ ਖਾਤਾਧਾਰਕ ਨੂੰ ਦਿਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਸਹੂਲਤਾਂ ਦੀ ਰੀਪੋਰਟ ਪੜ੍ਹੀ ਅਤੇ ਬੈਂਕ ਦੇ ਚੱਲ ਰਹੇ ਪ੍ਰਾਜੈਕਟਾਂ ਬਾਰੇ ਵਿਸਥਾਰ 'ਚ ਦਸਿਆ। ਇਸ ਮੌਕੇ ਰਾਜ ਮੱਕੜ, ਦਲਬੀਰ ਕੋਡਾਲ, ਦਲਬੀਰ ਸੰਧੂ, ਬਲਵਿੰਦਰ ਰੰਧਾਵਾ, ਸੰਤ ਪੂਨੀ ਆਦਿ ਖਾਤਾਧਾਰਕਾਂ ਤੋਂ ਇਲਾਵਾ ਬੈਂਕ ਦੇ ਸਟਾਫ਼ ਰਾਜੇਸ਼ ਕੁਮਾਰ ਪ੍ਰਭਾਕਰ, ਰਿਤਿਕਾ, ਆਭਾ, ਈਸਟਰ ਵੈਜ, ਇਰਾਮ ਖ਼ਾਨ, ਆਸ਼ਾ, ਕੁਮਾਰ ਰਾਜੇਸ਼, ਕਾਜ਼ੀ ਆਦਿ ਸਮਾਗਮ 'ਚ ਸ਼ਾਮਲ ਹੋਏ।