ਪਿਆਰ ਨੇ ਤੋੜੀਆਂ ਸਰਹੱਦਾਂ, ਪਾਕਿਸਤਾਨੀ ਮੁਟਿਆਰ ਨੇ ਭਾਰਤੀ ਗੱਭਰੂ ਨੂੰ ਬਣਾਇਆ ਜੀਵਨ ਸਾਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਹਿੰਦੇ ਨੇ ਕਿ ਪਿਆਰ ਧਰਮ ਜਾਂ ਜਾਤ-ਪਾਤ ਦੇਖ ਕੇ ਨਹੀਂ ਕੀਤਾ। ਪਿਆਰ ਕਰਨ ਵਾਲੇ ਸਾਰੀਆਂ ਸਰਹੱਦਾਂ ਪਾਰ ਕਰ ਅਪਣੇ ਪਿਆਰ ਨੂੰ ਨੇਪਰੇ ਚਾੜਦੇ ਹਨ। ਕਿਹਾ...

india-pakistan

ਕਰਾਚੀ : ਕਹਿੰਦੇ ਨੇ ਕਿ ਪਿਆਰ ਧਰਮ ਜਾਂ ਜਾਤ-ਪਾਤ ਦੇਖ ਕੇ ਨਹੀਂ ਕੀਤਾ। ਪਿਆਰ ਕਰਨ ਵਾਲੇ ਸਾਰੀਆਂ ਸਰਹੱਦਾਂ ਪਾਰ ਕਰ ਅਪਣੇ ਪਿਆਰ ਨੂੰ ਨੇਪਰੇ ਚਾੜਦੇ ਹਨ। ਕਿਹਾ ਜਾਂਦਾ ਹੈ ਕਿ ਜਿੱਥੇ ਪਿਆਰ ਹੋਵੇ, ਉਥੇ ਉਸ ਨੂੰ ਕੋਈ ਸਰਹੱਦ ਵੀ ਨਹੀਂ ਰੋਕ ਸਕਦੀ। ਅਜਿਹਾ ਹੀ ਹੋਇਆ ਕਰਾਚੀ ਦੀ ਕੁੜੀ ਨਾਲ। ਉਸ ਨੂੰ ਮੁੰਬਈ ਦੇ ਮੁੰਡੇ ਨਾਲ ਪਿਆਰ ਹੋ ਗਿਆ। ਇਨ੍ਹਾਂ ਦੀ ਲਵ ਸਟੋਰੀ ਇਨ੍ਹੀਂ ਦਿਨੀਂ ਫੇਸਬੁੱਕ 'ਤੇ ਕਾਫੀ ਵਾਇਰਲ ਹੋ ਰਹੀ ਹੈ। ਪੋਸਟ ਵਿਚ ਕਰਾਚੀ ਦੀ ਕੁੜੀ ਸਾਰਾਹ ਨੇ ਦਸਿਆ ਕਿ ਉਹ ਵਿਆਹ ਤੋਂ 2 ਮਹੀਨੇ ਬਾਅਦ ਅਪਣੇ ਪਤੀ ਨਾਲ ਮੁੰਬਈ ਵਿਚ ਸ਼ਿਫਟ ਹੋ ਗਈ ਸੀ, ਜਿੱਥੇ ਉਨ੍ਹਾਂ ਦੀ ਜ਼ਿੰਦਗੀ ਵਿਚ ਕਾਫੀ ਉਤਾਰ-ਚੜਾਅ ਆਏ।

 ਇੱਥੋਂ ਤਕ ਕੇ ਉਨ੍ਹਾਂ ਦੇ ਪਤੀ ਦੀ ਨੌਕਰੀ ਵੀ ਚਲੀ ਗਈ। ਜਿਸ ਨਾਲ ਸਾਰਾਹ ਅਤੇ ਮੁਸਤਫ਼ਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਚੁਕੀ ਸੀ। ਦੋਹਾਂ ਨੇ ਨੌਕਰੀ ਲੱਭਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਕੁੱਝ ਹੱਥ ਨਹੀਂ ਲਗਿਆ। ਜਿਸ ਤੋਂ ਬਾਅਦ 3 ਮਹੀਨੇ ਤਕ ਸਾਰਾਹ ਡਿਪਰੈਸ਼ਨ ਵਿਚ ਰਹੀ। ਉਨ੍ਹਾਂ ਨੇ ਅਪਣੇ ਪਰਿਵਾਰ ਨੂੰ ਇਸ ਬਾਰੇ ਵਿਚ ਕੁੱਝ ਨਹੀਂ ਦਸਿਆ। ਸਾਰਾਹ ਨੇ ਕਿਹਾ ਕਿ ਉਹ ਰਾਤ ਭਰ ਰੋਂਦੀ ਰਹਿੰਦੀ ਸੀ ਅਤੇ ਪਤੀ ਮੁਸਤਫਾ ਉਸ ਸਮੇਂ ਕਾਫੀ ਪ੍ਰੇਸ਼ਾਨ ਰਹਿੰਦੇ ਸਨ। ਉਨ੍ਹਾਂ ਅੱਗੇ ਦਸਿਆ ਕਿ ਸਾਡੇ ਕੋਲ ਕੁੱਝ ਖਾਣ ਲਈ ਪੈਸੇ ਤਕ ਨਹੀਂ ਸਨ। ਅਸੀਂ ਰਾਤ ਨੂੰ ਪੈਦਲ ਨਿਕਲਦੇ ਸੀ ਅਤੇ ਇਕ ਹੀ ਆਈਸਕ੍ਰੀਮ ਸ਼ੇਅਰ ਕਰਦੇ ਸੀ।

 ਉਸ ਸਮੇਂ ਮੈਂ ਦੁੱਖ ਦੀ ਘੜੀ ਵਿਚ ਪੁਰਾਣੀਆਂ ਯਾਦਾਂ ਯਾਦ ਕੀਤੀਆਂ, ਜਦੋਂ ਅਸੀਂ ਇਕੱਠੇ ਚੰਗਾ ਸਮਾਂ ਬਿਤਾਇਆ ਸੀ। ਫਿਰ ਮੈਂ ਸੋਚ ਲਿਆ ਕਿ ਹੁਣ ਜੋ ਹੈ ਉਹ ਮੁਸਤਫ਼ਾ ਹੀ ਹੈ। ਹਰ ਮੌਕਿਆਂ 'ਤੇ ਮੈਂ ਮੁਸਤਫ਼ਾ ਦਾ ਸਾਥ ਦੇਵਾਂਗੀ। ਇਕ ਦਿਨ ਉਨ੍ਹਾਂ ਨੂੰ ਆਈਡੀਆ ਆਇਆ ਕਿ ਕਿਉਂ ਨਾ ਪਾਕਿਸਤਾਨ ਵਿਚ ਮੈਂ ਜੋ ਮੇਕਅੱਪ ਆਰਟਿਸਟ ਦਾ ਕੰਮ ਕਰਦੀ ਸੀ, ਉਹ ਇਥੇ ਸ਼ੁਰੂ ਕੀਤਾ ਜਾਵੇ। ਇਸ ਕੰਮ ਵਿਚ ਉਨ੍ਹਾਂ ਦੇ ਪਤੀ ਮੁਸਤਫ਼ਾ ਨੇ ਉਨ੍ਹਾਂ ਦਾ ਸਾਥ ਦਿਤਾ ਅਤੇ ਮਾਰਕਟਿੰਗ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਨੂੰ ਕਲਾਈਂਟ ਮਿਲਣੇ ਸ਼ੁਰੂ ਹੋ ਗਏ। ਮੁਸਤਫ਼ਾ ਨੇ ਹਰ ਮੌਕਿਆਂ 'ਤੇ ਮੇਰਾ ਸਾਥ ਦਿਤਾ ਅਤੇ ਸਾਡੇ ਦੋਵਾਂ ਦੀ ਜ਼ਿੰਦਗੀ ਫਿਰ ਟਰੈਕ 'ਤੇ ਆ ਗਈ।